ਲੰਡਨ, 31 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਗਾਇਕੀ ਵਿਚ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਆਪਣੀ ਮਿੱਠੀ ਆਵਾਜ਼ ਰਾਹੀਂ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਦੇ ਨਵੇਂ ਗੀਤ ''ਕੀ ਖਾਨੀ ਏ ਸੋਹਣੀ ਹੁੰਦੀ ਜਾਨੀ ਏ'' ਪੋਸਟਰ ਲੰਡਨ ਵਿਚ ਜਾਰੀ ਕੀਤਾ ਗਿਆ | ਮਲਕੀਤ ਸਿੰਘ ਦੇ ਲਿਖੇ ਅਤੇ ਗਾਏ ਇਸ ਗੀਤ ਨੂੰ ਗਬਜ਼ੀ ਨੇ ਸੰਗੀਤ ਦਿੱਤਾ ਹੈ ਅਤੇ ਇੰਗਲੈਂਡ ਵਿਚ ਹੀ ਫਿਲਮਾਇਆ ਗਿਆ ਹੈ | 'ਅਜੀਤ' ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਨੱਚਣ ਟੱਪਣ ਵਾਲੇ ਇਸ ਗੀਤ ਨੂੰ ਸਰੋਤੇ ਪਹਿਲਾਂ ਵਾਂਗ ਹੀ ਪਸੰਦ ਕਰਨਗੇ |