ਐਡੀਲੇਡ, 23 ਸਤੰਬਰ (ਗੁਰਮੀਤ ਸਿੰਘ ਵਾਲੀਆ)-ਇਸ ਸਾਲ ਦੀ ਮਸ਼ਹੂਰ ਸਿਟੀ-ਬੇ ਦÏੜ/ਵਾਕ 'ਚ ਪਹਿਲੀ ਵਾਰ ਐਡਲੇਡ ਸੰਗਤ ਐਸ.ਏ. ਦੀ ਟੀਮ ਨੇ ਇਤਿਹਾਸ ਰਚਿਆ | 101 ਮੈਂਬਰਾਂ ਨੇ ਫÏਜਾ ਸਿੰਘ, ਦੁਨੀਆ ਦੇ ਸਭ ਤੋਂ ਵੱਡੇ ਉਮਰ ਦੇ ਮੈਰਾਥਨ ਦÏੜਾਕ, ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਭਾਗ ਲਿਆ | ਇਹ ਪਹਿਲੀ ਵਾਰ ਸੀ ਕਿ ਐਡਲੇਡ ਦੀ ਭਾਰਤੀ/ਪੰਜਾਬੀ ਕਮਿਉਨਿਟੀ ਨੇ ਇਸ ਪ੍ਰਸਿੱਧ ਰੇਸ 'ਚ ਵੱਡੀ ਗਿਣਤੀ 'ਚ ਹਿੱਸਾ ਲਿਆ | ਟੀਮ ਦੇ ਭਾਗੀਦਾਰਾਂ ਦੀ ਉਮਰ 6 ਸਾਲ ਤੋਂ 70 ਸਾਲ ਤੱਕ ਸੀ, ਜਿਨ੍ਹਾਂ ਨੇ 6 ਕਿਲੋਮੀਟਰ ਅਤੇ 12 ਕਿਲੋਮੀਟਰ ਦÏੜ/ਵਾਕ 'ਚ ਜ਼ਬਰਦਸਤ ਜੋਸ਼ ਨਾਲ ਹਿੱਸਾ ਲਿਆ | ਹਰੇਕ ਮੈਂਬਰ ਨੇ ਖ਼ਾਸ ਤÏਰ 'ਤੇ ਤਿਆਰ ਕੀਤੀ ਹੋਈ 'ਫÏਜਾ ਸਿੰਘ ਟਿ੍ਬਿਊਟਟੀ-ਸ਼ਰਟ ਪਹਿਨ ਕੇ ਦÏੜ 'ਚ ਹਿੱਸਾ ਲਿਆ, ਜੋ ਕਿ ਇਸ ਮਹਾਨ ਦੌੜਾਕ ਲਈ ਸਤਿਕਾਰ ਤੇ ਪ੍ਰੇਰਨਾ ਦਾ ਪ੍ਰਤੀਕ ਸੀ | ਫਿਨਿਸ਼ ਲਾਈਨ 'ਤੇ, ਐਡੀਲੇਡ ਸੰਗਤ ਵੱਲੋਂ ਸਾਰੇ ਭਾਗੀਦਾਰਾਂ ਲਈ ਰਿਫਰੈਸ਼ਮੈਂਟ ਦੀ ਵਿਆਵਸਥਾ ਕੀਤੀ ਗਈ, ਜਿਸ ਨਾਲ ਇਹ ਸਮਾਗਮ ਹੋਰ ਵੀ ਯਾਦਗਾਰ ਬਣ ਗਿਆ¢ਇਸ ਪ੍ਰੋਗਰਾਮ ਨੂੰ ਕਵਾਂਟਮ ਡਿਵੈਲਪਰਜ਼ ਗਰੁੱਪ ਵੱਲੋਂ ਸਮਰਥਨ ਪ੍ਰਾਪਤ ਸੀ, ਜਿਨ੍ਹਾਂ ਨੇ ਐਡਲੇਡ ਸੰਗਤ ਸੰਸਥਾ ਨਾਲ ਮਿਲ ਕੇ ਇਸ ਮਹੱਤਵਪੂਰਨ ਯਤਨ ਨੂੰ ਸਫਲ ਬਣਾਇਆ | ਸਿਟੀ-ਬੇ 2025 ਵਿੱਚ ਐਡਲੇਡ ਸੰਗਤ ਸੰਸਥਾ ਦੀ ਸ਼ਮੂਲੀਅਤ ਨੇ ਦੱਖਣੀ ਆਸਟ੍ਰੇਲੀਆ ਦੀ ਭਾਰਤੀ/ਪੰਜਾਬੀ ਕਮਿਉਨਿਟੀ ਦੀ ਚਮਕਦਾਰ ਪਹਿਚਾਣ ਨੂੰ ਉਜਾਗਰ ਕੀਤਾ ਐਡੀਲੇਡ ਸੰਗਤ ਸੰਸਥਾ ਐਡੀਲੇਡ ਵਿਚ ਹੋਰ ਵੀ ਕਈ ਕਮਿਊਨਟੀ ਦੇ ਹਿੱਤ 'ਚ ਕਈ ਉਪਰਾਲੇ ਕਰਦੀ ਰਹਿੰਦੀ ਹੈ | ਇਸ ਨਿਵੇਕਲੀ ਪਹਿਲ ਨੂੰ ਐਡੀਲੇਡ ਵਿਚ ਵਸਦੇ ਭਾਈਚਾਰੇ ਵੱਲੋ ਕਾਫੀ ਪ੍ਰਸ਼ੰਸ਼ਾ ਕੀਤੀ ਗਈ | ਜਿਸ ਲਈ ਐਡੀਲੇਡ ਸੰਗਤ ਸੰਸਥਾ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ |