04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

9/11 ਦੇ 25 ਸਾਲ: ਬੁਸ਼ ਨੇ ਸੁਰੱਖਿਆ, ਕਲਿੰਟਨ ਨੇ ਸੱਚ ਅਤੇ ਏਕਤਾ ਦਾ ਸਬਕ ਯਾਦ ਕਰਵਾਇਆ

ਨਿਊਯਾਰਕ, 11 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਕਰੀਬ ਤਿੰਨ ਹਜ਼ਾਰ ਜਾਨਾਂ ਲੈਣ ਵਾਲੇ 9/11 ਅੱਤਵਾਦੀ ਹਮਲਿਆਂ ਦੇ 25 ਸਾਲ ਪੂਰੇ ਹੋਣ ’ਤੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ. ਬੁਸ਼ ਅਤੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਦੇਸ਼ ਨੂੰ ਇਸ ਤ੍ਰਾਸਦੀ ਤੋਂ ਮਿਲੇ ਸਬਕ ਨਾ ਭੁੱਲਣ ਦੀ ਅਪੀਲ ਕੀਤੀ ਹੈ।

Ad Position 21
No active advertisement
ਅਜੀਤ ਡੈਸਕ 12-09-2026
ਨਿਊਯਾਰਕ, 11 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਕਰੀਬ ਤਿੰਨ ਹਜ਼ਾਰ ਜਾਨਾਂ ਲੈਣ ਵਾਲੇ 9/11 ਅੱਤਵਾਦੀ ਹਮਲਿਆਂ ਦੇ 25 ਸਾਲ ਪੂਰੇ ਹੋਣ ’ਤੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ. ਬੁਸ਼ ਅਤੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਦੇਸ਼ ਨੂੰ ਇਸ ਤ੍ਰਾਸਦੀ ਤੋਂ ਮਿਲੇ ਸਬਕ ਨਾ ਭੁੱਲਣ ਦੀ ਅਪੀਲ ਕੀਤੀ ਹੈ।ਬੁਸ਼ ਨੇ ਕਿਹਾ ਕਿ ਵਿਦੇਸ਼ਾਂ ਵਿਚ ਪੈਦਾ ਹੋਣ ਵਾਲੇ ਖ਼ਤਰਿਆਂ ਨੂੰ ਨਜ਼ਰਅੰਦਾਜ਼ ਕਰਨਾ ਅਮਰੀਕਾ ਦੀ ਘਰੇਲੂ ਸੁਰੱਖਿਆ ਲਈ ਨੁਕਸਾਨਦਾਇਕ ਹੋ ਸਕਦਾ ਹੈ। ਉਨ੍ਹਾਂ ਅਨੁਸਾਰ 9/11 ਨੇ ਸਿਖਾਇਆ ਕਿ ਅਮਰੀਕਾ ਦੁਨੀਆ ਦੀਆਂ ਘਟਨਾਵਾਂ ਤੋਂ ਆਪਣੇ ਆਪ ਨੂੰ ਵੱਖ ਨਹੀਂ ਰੱਖ ਸਕਦਾ। ਉਨ੍ਹਾਂ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ’ਤੇ ਵੀ ਜ਼ੋਰ ਦਿੱਤਾ।ਕਲਿੰਟਨ ਨੇ ਗਰਾਊਂਡ ਜ਼ੀਰੋ ਦੀ ਤਬਾਹੀ ਨੂੰ ਯਾਦ ਕਰਦਿਆਂ ਕਿਹਾ ਕਿ ਉਥੋਂ ਦਾ ਦ੍ਰਿਸ਼ ਨਰਕ ਵਰਗਾ ਸੀ। ਉਨ੍ਹਾਂ ਦੱਸਿਆ ਕਿ ਜ਼ਹਿਰੀਲਾ ਧੂੰਆਂ ਅਤੇ ਮਲਬਾ ਸਾਫ਼ ਦਿਖਾਈ ਦੇਣ ਦੇ ਬਾਵਜੂਦ ਲੋਕਾਂ ਨੂੰ ਹਵਾ ਸੁਰੱਖਿਅਤ ਹੋਣ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਅਨੁਸਾਰ ਕਿਸੇ ਸੰਕਟ ਦੌਰਾਨ ਸਰਕਾਰ ਦਾ ਪਹਿਲਾ ਫ਼ਰਜ਼ ਲੋਕਾਂ ਨੂੰ ਸੱਚ ਦੱਸਣਾ, ਸਹੀ ਜਾਣਕਾਰੀ ਇਕੱਠੀ ਕਰਨੀ ਅਤੇ ਪ੍ਰਭਾਵਿਤ ਪਰਿਵਾਰਾਂ ਤੇ ਪਹਿਲੇ ਸਹਾਇਤਾ ਕਰਮਚਾਰੀਆਂ ਦੀ ਲੰਮੇ ਸਮੇਂ ਤੱਕ ਸੰਭਾਲ ਕਰਨੀ ਹੈ।ਦੋਵਾਂ ਆਗੂਆਂ ਦੇ ਸੁਨੇਹਿਆਂ ਦਾ ਸਾਰ ਇਹ ਰਿਹਾ ਕਿ 9/11 ਨੂੰ ਸਿਰਫ਼ ਇਕ ਦੁਖਦਾਈ ਘਟਨਾ ਵਜੋਂ ਯਾਦ ਕਰਨਾ ਕਾਫ਼ੀ ਨਹੀਂ। ਇਸ ਤੋਂ ਮਿਲੀ ਚੌਕਸੀ, ਪਾਰਦਰਸ਼ਤਾ, ਆਜ਼ਾਦੀ ਅਤੇ ਕੌਮੀ ਏਕਤਾ ਦੀ ਸਿੱਖਿਆ ਹੀ ਭਵਿੱਖ ਵਿਚ ਅਜਿਹੇ ਖ਼ਤਰਿਆਂ ਦਾ ਸਾਹਮਣਾ ਕਰਨ ਲਈ ਅਮਰੀਕਾ ਦੀ ਅਸਲ ਤਾਕਤ ਹੈ।
Ad Position 22
No active advertisement
ਪਿਛਲੀ ਖ਼ਬਰ ਯੂ . ਐੱਸ . ਓਪਨ : ਸਬਾਲੇਂਕਾ ਤੇ ਰਾਇਬਾਕੀਨਾ ਵਿਚਾਲੇ ਹੋਵੇਗਾ ਖ਼ਿਤਾਬੀ ਮੁਕਾਬਲਾ ਅਗਲੀ ਖ਼ਬਰ ਪ੍ਰਵਾਸ ’ਚ ਕਟੌਤੀ ਸੂਬੇ ਲਈ ਘਾਤਕ-ਮੁੱਖ ਮੰਤਰੀ
Ad Position 24