03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਪੀਟ ਫਰਾਈ ਨੇ ਵੈਨਕੂਵਰ ਦੇ 42 ਵੇਂ ਮੇਅਰ ਵਜੋਂ ਸਹੁੰ ਚੁੱਕੀ ਸ਼ਹਿਰ ਦੇ ਵਿਕਾਸ ਲਈ ਮਿਲਜੁਲ ਕੇ ਕੰਮ ਕਰਨ ਦਾ ਐਲਾਨ

ਵੈਨਕੂਵਰ, 3 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਪ੍ਰਮੁੱਖ ਮਹਾਨਗਰ ਵੈਨਕੂਵਰ ਦੀ ਨਗਰ ਕੌਂਸਲ ਦੇ ਨਵੇਂ ਚੁਣੇ ਗਏ ਮੇਅਰ ਪੀਟ ਫਰਾਈ ਨੇ ਇਕ ਵਿਸ਼ੇਸ਼ ਸਮਾਗਮ ਦੌਰਾਨ ਸ਼ਹਿਰ ਦੇ 42ਵੇਂ ਮੇਅਰ ਵਜੋਂ ਅਹੁਦੇ ਦੀ ਸਹੁੰ ਚੁੱਕ ਲਈ ਹੈ। ਇਸ ਮੌਕੇ ਉਨ੍ਹਾਂ ਨੇ ਸ਼ਹਿਰ ਦੇ ਵਿਕਾਸ, ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਨਗਰ ਕੌਂਸਲ ਵਿਚ ਆਪਸੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਦਾ ਅਹਿਦ ਲਿਆ।

Ad Position 21
No active advertisement
ਵੈਨਕੂਵਰ ਦੇ 42ਵੇਂ ਮੇਅਰ ਵਜੋਂ ਸਹੁੰ ਚੁੱਕਣ ਮੌਕੇ ਸੰਬੋਧਨ ਕਰਦੇ ਹੋਏ ਪੀਟ ਫਰਾਈ। 04-11-2026
ਵੈਨਕੂਵਰ, 3 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਪ੍ਰਮੁੱਖ ਮਹਾਨਗਰ ਵੈਨਕੂਵਰ ਦੀ ਨਗਰ ਕੌਂਸਲ ਦੇ ਨਵੇਂ ਚੁਣੇ ਗਏ ਮੇਅਰ ਪੀਟ ਫਰਾਈ ਨੇ ਇਕ ਵਿਸ਼ੇਸ਼ ਸਮਾਗਮ ਦੌਰਾਨ ਸ਼ਹਿਰ ਦੇ 42ਵੇਂ ਮੇਅਰ ਵਜੋਂ ਅਹੁਦੇ ਦੀ ਸਹੁੰ ਚੁੱਕ ਲਈ ਹੈ। ਇਸ ਮੌਕੇ ਉਨ੍ਹਾਂ ਨੇ ਸ਼ਹਿਰ ਦੇ ਵਿਕਾਸ, ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਨਗਰ ਕੌਂਸਲ ਵਿਚ ਆਪਸੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਦਾ ਅਹਿਦ ਲਿਆ। ਸਹੁੰ ਚੁੱਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਪੀਟ ਫਰਾਈ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਨਗਰ ਕੌਂਸਲ ਵਿਚ ਆਪਸੀ ਵੰਡ ਅਤੇ ਮਤਭੇਦਾਂ ਦੀ ਥਾਂ ਸਹਿਯੋਗ ਅਤੇ ਮਿਲਵਰਤਣ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਦਰਪੇਸ਼ ਚੁਣੌਤੀਆਂ ਦਾ ਹੱਲ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਨਾਲ ਹੀ ਸੰਭਵ ਹੋ ਸਕਦਾ ਹੈ। ਨਵੇਂ ਮੇਅਰ ਨੇ ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ ਇਲਾਕੇ ਦੀਆਂ ਸਮੱਸਿਆਵਾਂ ਦੇ ਹੱਲ ਨੂੰ ਆਪਣੀਆਂ ਮੁੱਖ ਤਰਜੀਹਾਂ ਵਿਚ ਸ਼ਾਮਲ ਕੀਤਾ ਹੈ। ਇਹ ਇਲਾਕਾ ਲੰਮੇ ਸਮੇਂ ਤੋਂ ਬੇਘਰਿਆਂ ਦੀ ਸਮੱਸਿਆ, ਨਸ਼ਿਆਂ ਤੇ ਸਮਾਜਿਕ ਚੁਣੌਤੀਆਂ ਕਾਰਨ ਚਰਚਾ ਵਿਚ ਰਿਹਾ ਹੈ। ਉਨ੍ਹਾਂ ਇਸ ਇਲਾਕੇ ਵੱਲ ਵਿਸ਼ੇਸ਼ ਧਿਆਨ ਦੇਣ ਦਾ ਭਰੋਸਾ ਦਿੱਤਾ। ਪੀਟ ਫਰਾਈ ਨੇ ਸ਼ਹਿਰ ਲਈ ਨਵਾਂ ਬਜਟ ਤਿਆਰ ਕਰਨ ਨੂੰ ਵੀ ਆਪਣੇ ਕਾਰਜਕਾਲ ਦੀਆਂ ਪਹਿਲੀਆਂ ਤਰਜੀਹਾਂ ਵਿਚ ਸ਼ਾਮਲ ਕੀਤਾ ਹੈ। ਉਨ੍ਹਾਂ ਦੇ ਸਾਹਮਣੇ ਨਗਰ ਕੌਂਸਲ ਦੀਆਂ ਵਿੱਤੀ ਲੋੜਾਂ ਅਤੇ ਸ਼ਹਿਰੀ ਸੇਵਾਵਾਂ ਨੂੰ ਸੰਤੁਲਿਤ ਰੱਖਣ ਦੀ ਅਹਿਮ ਜ਼ਿੰਮੇਵਾਰੀ ਹੋਵੇਗੀ। ਜ਼ਿਕਰਯੋਗ ਹੈ ਕਿ ਵੈਨਕੂਵਰ ਬ੍ਰਿਟਿਸ਼ ਕੋਲੰਬੀਆ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਇੱਥੋਂ ਦੀ ਨਗਰਪਾਲਿਕਾ ਦੇ ਫ਼ੈਸਲਿਆਂ ਦਾ ਸ਼ਹਿਰ ਦੇ ਵਸਨੀਕਾਂ, ਕਾਰੋਬਾਰੀਆਂ ਅਤੇ ਵੱਖ-ਵੱਖ ਭਾਈਚਾਰਿਆਂ ਉੱਤੇ ਸਿੱਧਾ ਅਸਰ ਪੈਂਦਾ ਹੈ। ਪੀਟ ਫਰਾਈ ਵਲੋਂ ਸਹੁੰ ਚੁੱਕਣ ਨਾਲ ਵੈਨਕੂਵਰ ਨਗਰਪਾਲਿਕਾ ਵਿਚ ਨਵੇਂ ਸਿਆਸੀ ਦੌਰ ਦੀ ਸ਼ੁਰੂਆਤ ਹੋ ਗਈ ਹੈ। ਹੁਣ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਨਵੇਂ ਮੇਅਰ ਆਪਣੀਆਂ ਐਲਾਨੀਆਂ ਤਰਜੀਹਾਂ ਨੂੰ ਅਮਲੀ ਰੂਪ ਦੇਣ ਲਈ ਕਿਹੜੇ ਕਦਮ ਚੁੱਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਰਿਮੈਂਬਰਸ ਡੇਅ ਮੌਕੇ ਸ਼ਹੀਦ ਬੁੱਕਮ / ਬੁੱਕਣ ਸਿੰਘ ਦੀ ਯਾਦ ਵਿਚ ਹੋਇਆ ਸਮਾਗਮ ਵੱਡੀ ਗਿਣਤੀ ਪੁਲਿਸ ਤੇ ਫੌਜੀ ਅਧਿਕਾਰੀਆਂ... ਅਗਲੀ ਖ਼ਬਰ ਸਰੀ ਦੀ ਨਵੀਂ ਨਗਰ ਕੌਂਸਲ ਦੇ ਸਹੁੰ ਚੁੱਕ ਸਮਾਗਮ ’ ਚ ਵੱਡੀ ਗਿਣਤੀ ’ ਚ ਲੋਕਾਂ ਨੇ ਕੀਤੀ ਸ਼ਿਰਕਤ
Ad Position 24