04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਸਰੀ ਦੀ ਨਵੀਂ ਨਗਰ ਕੌਂਸਲ ਦੇ ਸਹੁੰ ਚੁੱਕ ਸਮਾਗਮ ’ ਚ ਵੱਡੀ ਗਿਣਤੀ ’ ਚ ਲੋਕਾਂ ਨੇ ਕੀਤੀ ਸ਼ਿਰਕਤ

ਵੈਨਕੂਵਰ, 3 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰਮੁੱਖ ਸ਼ਹਿਰ ਸਰੀ ਦੀ ਨਵੀਂ ਚੁਣੀ ਗਈ ਨਗਰ ਕੌਂਸਲ ਦੇ ਨਵੇਂ ਮੇਅਰ ਡੱਗ ਮੁਕਲਮ, ਡਿਪਟੀ ਮੇਅਰ ਮਨਦੀਪ ਨਾਗਰਾ ਤੇ ਬਾਕੀ ਕੌਂਸਲਰਾਂ ਨੇ ਅੱਜ ਰਸਮੀ ਸਮਾਗਮ ਦੌਰਾਨ ਆਪਣੇ ਅਹੁਦਿਆਂ ਦੀ ਸਹੁੰ ਚੁੱਕ ਲਈ ਹੈ। ਸਹੁੰ ਚੁੱਕ ਸਮਾਗਮ ਦੀ ਸ਼ੁਰੂਆਤ ਵੇਲੇ ਕੈਨੇਡਾ ਦੇ ਕੌਮੀ ਗੀਤ ‘ਉ ਕੈਨੇਡਾ’ ਦਾ ਗਾਇਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 04-11-2026
ਵੈਨਕੂਵਰ, 3 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰਮੁੱਖ ਸ਼ਹਿਰ ਸਰੀ ਦੀ ਨਵੀਂ ਚੁਣੀ ਗਈ ਨਗਰ ਕੌਂਸਲ ਦੇ ਨਵੇਂ ਮੇਅਰ ਡੱਗ ਮੁਕਲਮ, ਡਿਪਟੀ ਮੇਅਰ ਮਨਦੀਪ ਨਾਗਰਾ ਤੇ ਬਾਕੀ ਕੌਂਸਲਰਾਂ ਨੇ ਅੱਜ ਰਸਮੀ ਸਮਾਗਮ ਦੌਰਾਨ ਆਪਣੇ ਅਹੁਦਿਆਂ ਦੀ ਸਹੁੰ ਚੁੱਕ ਲਈ ਹੈ। ਸਹੁੰ ਚੁੱਕ ਸਮਾਗਮ ਦੀ ਸ਼ੁਰੂਆਤ ਵੇਲੇ ਕੈਨੇਡਾ ਦੇ ਕੌਮੀ ਗੀਤ ‘ਉ ਕੈਨੇਡਾ’ ਦਾ ਗਾਇਨ ਕੀਤਾ ਗਿਆ। ਸਹੁੰ ਚੁੱਕ ਸਮਾਗਮ ਦੌਰਾਨ ਨਵੇਂ ਚੁਣੇ ਗਏ ਨੁਮਾਇੰਦਿਆਂ ਨੇ ਸ਼ਹਿਰ ਵਾਸੀਆਂ ਦੀ ਸੇਵਾ ਕਰਨ ਅਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਰਸਮੀ ਤੌਰ ’ਤੇ ਅਹੁਦੇ ਸੰਭਾਲੇ। ਸਮਾਗਮ ਵਿਚ ਨਗਰ ਪ੍ਰਸ਼ਾਸਨ ਨਾਲ ਸੰਬੰਧਿਤ ਅਧਿਕਾਰੀਆਂ ਇਲਾਵਾ ਵੱਡੀ ਗਿਣਤੀ ਸ਼ਹਿਰ ਵਾਸੀ ਮੌਜੂਦ ਸਨ। ਸਰੀ ਦੀ ਨਵੀਂ ਕੌਂਸਲ ਦੀ ਪਹਿਲੀ ਇਕੱਤਰਤਾ ਸਿਰਫ਼ ਰਸਮੀ ਕਾਰਵਾਈ ਤੱਕ ਹੀ ਸੀਮਤ ਰਹੀ। ਸਹੁੰ ਚੁੱਕਣ ਤੋਂ ਬਾਅਦ ਹੁਣ ਨਵੀਂ ਕੌਂਸਲ ਦੀਆਂ ਅਗਲੀਆਂ ਬੈਠਕਾਂ ਵਿੱਚ ਨਗਰ ਪ੍ਰਸ਼ਾਸਨ ਦੇ ਅਹਿਮ ਮੁੱਦਿਆਂ ਉੱਤੇ ਵਿਚਾਰ-ਵਟਾਂਦਰਾ ਹੋਣ ਦੀ ਉਮੀਦ ਹੈ। ਦੇਰ ਰਾਤ ਆਰੀਆ ਬੈਂਕੁਟ ਹਾਲ ਵਿੱਚ ਇੱਕ ਡਿਨਰ ਪਾਰਟੀ ਦਾ ਪ੍ਰਬੰਧ ਵੀ ਕੀਤਾ ਗਿਆ ਜਿਸ ਵਿੱਚ ਸਾਰਿਆਂ ਨੇ ਰਲ ਮਿਲ ਕੇ ਸਵਾਦਲੇ ਭੋਜਨ ਦਾ ਆਨੰਦ ਮਾਣਿਆ ਇਸ ਮੌਕੇ ਤੇ ਨਵੇਂ ਚੁਣੇ ਗਏ ਮੇਅਰ ਡਗ ਮੁਕਲਮ ਅਤੇ ਉਨਾਂ ਦੇ ਸਾਥੀ ਕੌਂਸਲਰ ਇੱਕ ਚਰਚਿਤ ਪੰਜਾਬੀ ਗੀਤ ਦੀ ਧੁੰਨ ਤੇ ਝੂਮਦੇ ਨਜ਼ਰ ਵੀ ਆਏ। ਅਖੀਰ ਵਿਚ ਡਿਪਟੀ ਮੇਅਰ ਮਨਦੀਪ ਨਾਗਰਾ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪੀਟ ਫਰਾਈ ਨੇ ਵੈਨਕੂਵਰ ਦੇ 42 ਵੇਂ ਮੇਅਰ ਵਜੋਂ ਸਹੁੰ ਚੁੱਕੀ ਸ਼ਹਿਰ ਦੇ ਵਿਕਾਸ ਲਈ ਮਿਲਜੁਲ ਕੇ ਕੰਮ ਕਰਨ ਦਾ ਐਲਾਨ ਅਗਲੀ ਖ਼ਬਰ ਵੈਨਕੂਵਰ ਆਈਲੈਂਡ ਦੇ ਕਿਸਾਨ ਨੇ 805 ਪੌਂਡ ਭਾਰੇ ਹਲਵੇ ਕੱਦੂ ਦੀ ਕੀਤੀ ਪੈਦਾਵਾਰ
Ad Position 24