03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਰਿਮੈਂਬਰਸ ਡੇਅ ਮੌਕੇ ਸ਼ਹੀਦ ਬੁੱਕਮ / ਬੁੱਕਣ ਸਿੰਘ ਦੀ ਯਾਦ ਵਿਚ ਹੋਇਆ ਸਮਾਗਮ ਵੱਡੀ ਗਿਣਤੀ ਪੁਲਿਸ ਤੇ ਫੌਜੀ ਅਧਿਕਾਰੀਆਂ ਨੇ ਦਿੱਤੀ ਸ਼ਰਧਾਂਜ਼ਲੀ

ਟੋਰਾਂਟੋ, 3 ਨਵੰਬਰ (ਹਰਜੀਤ ਸਿੰਘ ਬਾਜਵਾ)-ਰਿਮੈਂਬਰਸ ਡੇਅ ਮੌਕੇ ਟੋਰਾਂਟੋਂ ਦੇ ਕਿਚਨਰ ਸ਼ਹਿਰ ਦੀਆਂ ਫੌਜ਼ੀ ਕਬਰਾਂ ’ਚ ਪਹਿਲੀ ਸੰਸਾਰ ਜੰਗ ਦੇ ਸ਼ਹੀਦ ਸਿੱਖ ਫੌਜੀਆਂ ਦੀ ਯਾਦ ਵਿਚ ‘ਸਲਾਨਾਂ ਸਿੱਖ ਰਿਮੈਂਬਰਸ ਡੇਅ ਸੈਰਾਮਨੀ ਇੰਨ ਕਿਚਨਰ’ ਬੈਨਰ ਹੇਠ ਇਕ ਵੱਡਾ ਸਮਾਗਮ ਕਰਵਾਇਆ ਗਿਆ। ਜਿੱਥੇ ਸਥਿਤ ਪੰਜਾਬ ਦੇ ਸੂਰਮੇ ਪੁੱਤਰ ਤੇ ਪਹਿਲੀ ਸੰਸਾਰ ਜੰਗ ਦੇ ਸ਼ਹੀਦ ਫੌਜੀ ਬੁੱਕਣ ਸਿੰਘ ਉਰਫ ਬੁੱਕਮ ਸਿੰਘ ਦੀ ਕਬਰ ’ਤੇ ਮੇਲੇ ਵਰਗਾ ਮਹੌਲ ਸੀ, ਜਿੱਥੇ ਕੈਨੇਡਾ ਦੀਆਂ ਵੱਖ-ਵੱਖ ਫੌਜਾਂ ਦੀਆਂ ਟੁੱਕੜੀਆਂ (ਕੈਡਿੱਟ ਗਰੁੱਪ), ਟੋਰਾਂਟੋ, ਲੰਡਨ, ਵਿੰਡਸਰ, ਬਰੈਂਪਟਨ, ਕਿਚਨਰ ਤੇ ਹੋਰ ਸ਼ਹਿਰਾਂ ਤੋਂ ਪੁਲੀਸ ਦੀਆਂ ਯੁਨਿਟਾਂ/ਡਵੀਜ਼ਨਾਂ ਦੇ ਅਧਿਕਾਰੀ ਇਸ ਮਹਾਨ ਫੌਜੀ ਨੂੰ ਸਰਕਾਰੀ ਸਨਮਾਨਾਂ ਨਾਲ ਸ਼ਰਧਾਜ਼ਲੀ ਦੇਣ ਪਹੁੰਚੇ ਹੋਏ ਸਨ।

Ad Position 21
No active advertisement
ਅਜੀਤ ਡੈਸਕ 04-11-2026
ਟੋਰਾਂਟੋ, 3 ਨਵੰਬਰ (ਹਰਜੀਤ ਸਿੰਘ ਬਾਜਵਾ)-ਰਿਮੈਂਬਰਸ ਡੇਅ ਮੌਕੇ ਟੋਰਾਂਟੋਂ ਦੇ ਕਿਚਨਰ ਸ਼ਹਿਰ ਦੀਆਂ ਫੌਜ਼ੀ ਕਬਰਾਂ ’ਚ ਪਹਿਲੀ ਸੰਸਾਰ ਜੰਗ ਦੇ ਸ਼ਹੀਦ ਸਿੱਖ ਫੌਜੀਆਂ ਦੀ ਯਾਦ ਵਿਚ ‘ਸਲਾਨਾਂ ਸਿੱਖ ਰਿਮੈਂਬਰਸ ਡੇਅ ਸੈਰਾਮਨੀ ਇੰਨ ਕਿਚਨਰ’ ਬੈਨਰ ਹੇਠ ਇਕ ਵੱਡਾ ਸਮਾਗਮ ਕਰਵਾਇਆ ਗਿਆ। ਜਿੱਥੇ ਸਥਿਤ ਪੰਜਾਬ ਦੇ ਸੂਰਮੇ ਪੁੱਤਰ ਤੇ ਪਹਿਲੀ ਸੰਸਾਰ ਜੰਗ ਦੇ ਸ਼ਹੀਦ ਫੌਜੀ ਬੁੱਕਣ ਸਿੰਘ ਉਰਫ ਬੁੱਕਮ ਸਿੰਘ ਦੀ ਕਬਰ ’ਤੇ ਮੇਲੇ ਵਰਗਾ ਮਹੌਲ ਸੀ, ਜਿੱਥੇ ਕੈਨੇਡਾ ਦੀਆਂ ਵੱਖ-ਵੱਖ ਫੌਜਾਂ ਦੀਆਂ ਟੁੱਕੜੀਆਂ (ਕੈਡਿੱਟ ਗਰੁੱਪ), ਟੋਰਾਂਟੋ, ਲੰਡਨ, ਵਿੰਡਸਰ, ਬਰੈਂਪਟਨ, ਕਿਚਨਰ ਤੇ ਹੋਰ ਸ਼ਹਿਰਾਂ ਤੋਂ ਪੁਲੀਸ ਦੀਆਂ ਯੁਨਿਟਾਂ/ਡਵੀਜ਼ਨਾਂ ਦੇ ਅਧਿਕਾਰੀ ਇਸ ਮਹਾਨ ਫੌਜੀ ਨੂੰ ਸਰਕਾਰੀ ਸਨਮਾਨਾਂ ਨਾਲ ਸ਼ਰਧਾਜ਼ਲੀ ਦੇਣ ਪਹੁੰਚੇ ਹੋਏ ਸਨ। ਪੰਜਬ ਦੇ ਮਾਹਿਲਪੁਰ ਇਲਾਕੇ ਦੇ ਜੰਮਪਲ ਤੇ ਮਹਿਜ਼ ਛੋਟੀ ਉਮਰ ਵਿਚ ਸ਼ਹੀਦੀ ਪ੍ਰਾਪਤ ਕਰਨ ਵਾਲੇ ਇਸ ਪੰਜਾਬ ਦੇ ਪੁੱਤਰ ਨੂੰ ਕੈਨੇਡਾ ਦੇ ਲੋਕਾਂ ਮੌਕੇ ’ਤੇ ਪਹੁੰਚੇ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ, ਵਿਧਾਇਕਾਂ, ਵੱਖ-ਵੱਖ ਸ਼ਹਿਰਾਂ ਦੇ ਮੇਅਰ, ਕੈਨੇਡਾ ਦੇ ਫੌਜੀ ਤੇ ਪੁਲਿਸ ਅਧਿਕਾਰੀਆਂ ਵਲੋਂ ਕੈਨੇਡਾ ਤੇ ਸਮੁੱਚੇ ਦੇਸ਼ ਵਾਸੀਆਂ ਦਾ ਮਾਣ ਕਿਹਾ ਤੇ ਉਸਨੂੰ ‘ਸ਼ੇਰ ਦਾ ਲਕਬ’ ਦੇ ਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਇਸ ਸਮਾਗਮ ’ਚ ਪਹੁੰਚਣ ਤੇ’ ਹੀ ਮਾਣ ਮਹਿਸੂਸ ਕੀਤਾ। ਸ਼ਹੀਦ ਬੁੱਕਣ ਸਿੰਘ ਦੀ ਕਬਰ ਲੱਭਣ ਵਾਲੇ ਸਿੱਖ ਇਤਿਹਾਸਕਾਰ ਸੰਦੀਪ ਸਿੰਘ ਬਰਾੜ, ਬੀਬਾ ਰੁਪਿੰਦਰ ਕੌਰ, ਲੱਖਦੀਪ ਸਿੰਘ ਧਾਲੀਵਾਲ, ਹਰੀ ਸਿੰਘ ਭੱਟੀ, ਮਨੀ ਸਿੰਘ ਭੱਟੀ, ਗੁਰਪ੍ਰੀਤ ਸਿੰਘ ਦੀਪਕ, ਅੰਮ੍ਰਿਤਪਾਲ ਸਿੰਘ ਕਪੂਰ ਤੇ ਗੁਰਸੇਵ ਸਿੰਘ ਦੇ ਯਤਨਾਂ ਸਦਕਾ ਹੋਏ ਇਸ ਸਮਾਗਮ ਦੀ ਸ਼ੁਰੂਆਤ ਸਿੱਖ ਅਰਦਾਸ ਤੇ ਕੈਨੇਡਾ ਦੇ ਰਾਸ਼ਟਰੀ ਗੀਤ ‘ਓ ਕੈਨੇਡਾ’ ਨਾਲ ਹੋਈ ਉਪਰੰਤ ਕੈਨੇਡਾ ਦੇ ਫੌਜੀ ਬੈਂਡ ਵਲੋਂ ਸ਼ਰਧਾਂਜ਼ਲੀ ਭਿੰਨੀਆਂ ਧੁੰਨਾਂ ’ਤੇ ਪੂਰੇ ਸਰਕਾਰੀ ਸਨਮਾਨਾਂ ਨਾਲ, ਫੌਜੀ ਅਧਿਕਾਰੀਆਂ ਤੇ ਪੁਲਿਸ ਅਧਿਕਾਰੀਆਂ ਵਲੋਂ ਸ਼ਹੀਦ ਬੁੱਕਣ ਸਿੰਘ ਨੂੰ ਸ਼ਰਧਾਂਜ਼ਲੀ ਭੇਟ ਕੀਤੀ ਗਈ, ਇਸ ਮੌਕੇ ਮੈਂਬਰ ਪਾਰਲੀਮੈਂਟ ਅਮਰਜੀਤ ਸਿੰਘ ਗਿੱਲ, ਬਰਦੀਸ਼ ਚੱਗਰ, ਕਿਚਨਰ ਤੇ ਹੋਰ ਸ਼ਹਿਰਾਂ ਦੇ ਮੇਅਰ, ਸਿੱਖ ਮੋਟਰ ਸਾਈਕਲ ਕਲੱਬ ਦੇ ਮੈਂਬਰਾਂ ਸਮੇਤ, ਕਿਚਨਰ, ਵਾਟਰਲੂ, ਲੰਡਨ, ਕੈਂਬਰੇਜ, ਬਰੈਂਪਟਨ, ਟੋਰਾਂਟੋ, ਮਿਸੀਸਾਗਾ, ਕੈਲੇਡਨ ਤੇ ਹੋਰ ਸ਼ਹਿਰਾਂ ਤੋਂ ਵੀ ਲੋਕ ਵੱਡੀ ਗਿਣਤੀ ਵਿਚ ਮੌਜੂਦ ਸਨ। ਜਿਹਨਾਂ ਨੂੰ ਬੀਬਾ ਰੁਪਿੰਦਰ ਕੌਰ ਤੇ ਸੰਦੀਪ ਸਿੰਘ ਬਰਾੜ ਵਲੋਂ ਸੰਬੋਧਨ ਕਰਦਿਆਂ ਬੁੱਕਣ ਸਿੰਘ ਦੇ ਪਛੋਕੜ ਬਾਰੇ ਦੱਸਿਆ ਤੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹਰ ਇੱਕ ਲਈ ਚਾਹ ਪਾਣੀ ਦਾ ਵੀ ਪ੍ਰਬੰਧ ਸੀ।ਇਸ ਮੌਕੇ ਕਬਰਾਂ ਵਿਚ ਸਥਿਤ ਕੈਨੇਡਾ ਦਾ ਰਾਸ਼ਟਰੀ ਝੰਡਾ ਵੀ ਸਤਿਕਾਰ ਵੱਜੋਂ ਝੁਕਿਆ ਰਿਹਾ। ਇਸ ਦੌਰਾਨ ਸ਼ਹੀਦ ਬੁੱਕਣ ਸਿੰਘ ਦੀਆਂ ਤਸਵੀਰਾਂ, ਮੈਡਲ ਅਤੇ ਸ਼ਹੀਦੀ ਤੋਂ ਬਾਅਦ ਫੋਟੋਆਂ ਸਮੇਤ ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਦੀਆਂ ਕਾਤਰਾਂ ਵੀ ਹਾਜ਼ਰੀਨ ਦੇ ਵੇਖਣ ਲਈ ਰੱਖੀਆਂ ਹੋਈਆਂ ਸਨ।
Ad Position 22
No active advertisement
ਪਿਛਲੀ ਖ਼ਬਰ ਬ੍ਰਿਟਿਸ਼ ਕੋਲੰਬੀਆ ’ ਚ ਪੰਜਾਬੀ ਪੁਲਿਸ ਅਧਿਕਾਰੀ ਨੂੰ ਮਿਲਿਆ ਅਹਿਮ ਅਹੁਦਾ ਅਗਲੀ ਖ਼ਬਰ ਪੀਟ ਫਰਾਈ ਨੇ ਵੈਨਕੂਵਰ ਦੇ 42 ਵੇਂ ਮੇਅਰ ਵਜੋਂ ਸਹੁੰ ਚੁੱਕੀ ਸ਼ਹਿਰ ਦੇ ਵਿਕਾਸ ਲਈ ਮਿਲਜੁਲ ਕੇ ਕੰਮ ਕਰਨ ਦਾ ਐਲਾਨ
Ad Position 24