12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਐਡੀਲੇਡ ਤੋਂ ਸੁਲੱਖਣ ਸਿੰਘ ਸਹੋਤਾ ਦੇ ਪਰਿਵਾਰ ਨੂੰ ਗਹਿਰਾ ਸਦਮਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਐਡੀਲੇਡ, 23 ਸਤੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਨਿਵਾਸੀ, ਆਸਟ੍ਰੇਲੀਆ ਤੇ ਨਿਊਜੀਲੈਡ 'ਚ ਸਰਗਰਮ ਰਹਿਣ ਵਾਲੇ ਸੁਲੱਖਣ ਸਿੰਘ ਸਹੋਤਾ ਦੇ ਪਰਿਵਾਰ ਨੂੰ ਇਕ ਵੱਡਾ ਦੁੱਖਦਾਈ ਝਟਕਾ ਲੱਗਿਆ ਹੈ, ਜਦੋਂ ਉਨ੍ਹਾਂ ਦੀ ਜੀਵਨ ਸਾਥੀ ਮਰੀਆ ਸਿੰਘ ਦਾ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ | ਮਰੀਆ ਸਿੰਘ ਦੀ ਅੱਜ ਐਡੀਲੇਡ ਵਿਖੇ ਅੰਤਿਮ ਸੰਸਕਾਰ ਦੀ ਰਸਮ ਅਦਾ ਕੀਤੀ ਗਈ, ਜਿਸ 'ਚ ਵੱਡੀ ਗਿਣਤੀ 'ਚ ਰਿਸ਼ਤੇਦਾਰ, ਸੱਜਣ ਤੇ ਸਨਮਾਨਿਤ ਸਖ਼ਸ਼ੀਅਤਾਂ ਨੇ ਸ਼ਿਰਕਤ ਕਰਕੇ ਆਪਣੇ ਦੁੱਖ ਦਾ ਇਜ਼ਹਾਰ ਕੀਤਾ | ਸਿਡਨੀ ਤੋਂ ਆਏ ਰਣਜੀਤ ਸਿੰਘ ਖੈੜਾ ਨੇ ਤੇ ਮੈਲਬÏਰਨ ਤੋਂ ਚਰਨਾਮਤ ਸਿੰਘ ਤੇ ਹੋਰ ਸ਼ਹਿਰਾਂ ਤੋਂ ਆਏ ਪ੍ਰਮੁੱਖ ਵਿਅਕਤੀਆਂ ਵੱਲੋਂ ਮਰੀਆ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ | ਉੁਨ੍ਹਾਂ ਨੇ ਮਰੀਆ ਦੇ ਸੁਭਾਅ, ਨੇਕ ਨੀਅਤ ਤੇ ਸਮਾਜਿਕ ਸੇਵਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ 'ਉਹ ਇਕ ਸੱਚੀ ਸਾਥੀ ਸੀ, ਜਿਸ ਨੇ ਆਪਣੇ ਜੀਵਨ ਸਾਥੀ ਦੇ ਹਰ ਪੱਖ ਤੇ ਸਹਿਯੋਗ ਦਿੱਤਾ | ਪਰਮਾਤਮਾ ਉਸ ਦੀ ਆਤਮਾ ਨੂੰ ਆਪਣੀ ਚਰਣ-ਸ਼ਰਨ 'ਚ ਥਾਂ ਦੇਵੇ | ਬੁਲਾਰਿਆਂ ਵੱਲੋਂ ਸੁਲੱਖਣ ਸਿੰਘ ਸਹੋਤਾ ਦੀ ਵੀ ਸਲਾਹਨਾ ਕੀਤੀ ਗਈ ਕਿ ਉਹ ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਹੋਰ ਥਾਵਾਂ 'ਚ ਕਬੱਡੀ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਕÏਮੀ ਮੌਕਿਆਂ 'ਤੇ ਸਰਗਰਮ ਰਹੇ ਹਨ | ਸੁਲੱਖਣ ਸਿੰਘ ਸਹੋਤਾ ਪਿੰਡ ਕੁਤਬੇਵਾਲ ਜ਼ਿਲ੍ਹਾ ਜਲੰਧਰ ਪੰਜਾਬ ਨਾਲ ਸਬੰਧਿਤ ਹਨ ¢ ਉਨ੍ਹਾਂ ਦੀ ਇਸ ਜਿੰਮੇਵਾਰੀ ਭਰੀ ਸੇਵਾ ਪਿੱਛੇ ਮਰੀਆ ਸਿੰਘ ਦਾ ਵੱਡਾ ਯੋਗਦਾਨ ਰਿਹਾ, ਜੋ ਹਮੇਸ਼ਾ ਉਨ੍ਹਾਂ ਦੇ ਨਾਲ ਖੜੀ ਰਹੀ | ਗੁਰਦੁਆਰਾ ਸਰਬੱਤ ਖਾਲਸਾ ਵਿਖੇ ਮਰੀਆ ਸਿੰਘ ਦੇ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਬਾਬਾ ਸਤਵਿੰਦਰ ਸਿੰਘ ਮਾਛੀਵਾੜੇ ਵਾਲੇ ਨੇ ਕੀਰਤਨ ਤੇ ਮਰੀਆ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ | ਅੰਤਿਮ ਅਰਦਾਸ ਉਪਰੰਤ ਗੁਰੂ ਘਰ ਦੇ ਪ੍ਰਧਾਨ ਭੁਪਿੰਦਰ ਸਿੰਘ ਤੱਖਰ ਸਮੇਤ ਹੋਰ ਸਖ਼ਸ਼ੀਅਤਾਂ ਨੇ ਪਰਮਾਤਮਾ ਅੱਗੇ ਬੇਨਤੀ ਕੀਤੀ ਕਿ ਉਹ ਮਰੀਆ ਸਿੰਘ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਇਹ ਅਸਹਿਣ ਦੁੱਖ ਸਹਿਣ ਦੀ ਸ਼ਕਤੀ ਬਖ਼ਸ਼ੇ | ਪਰਮਾਤਮਾ ਉਨ੍ਹਾਂ ਨੂੰ ਹÏਸਲਾ, ਸਹਿਣਸ਼ੀਲਤਾ ਅਤੇ ਭਾਣਾਂ ਮੰਨਣ ਦਾ ਬਲ ਬਖਸ਼ੇ |

Ad Position 22
No active advertisement
ਪਿਛਲੀ ਖ਼ਬਰ ਐਡੀਲੇਡ ਸੰਗਤ ਸੰਸਥਾ ਵੱਲੋਂ ਸਿਟੀ-ਬੇ 2025 'ਚ ਫÏਜਾ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ <br/> ਅਗਲੀ ਖ਼ਬਰ ਐਡੀਲੇਡ 'ਚ 5ਵੀਂ ਵਿਸ਼ਾਲ ਮਾਤਾ ਦੀ ਚੌਕੀ 4 ਅਕਤੂਬਰ ਨੂੰ <br/>
Ad Position 24