11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਐਡੀਲੇਡ 'ਚ 5ਵੀਂ ਵਿਸ਼ਾਲ ਮਾਤਾ ਦੀ ਚੌਕੀ 4 ਅਕਤੂਬਰ ਨੂੰ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਐਡੀਲੇਡ, 23 ਸਤੰਬਰ (ਗੁਰਮੀਤ ਸਿੰਘ ਵਾਲੀਆ)-ਸਿੱਧਪੀਠ ਕਾਲੀ ਮਾਤਾ ਮੰਦਰ ਮੈਲਬੌਰਨ ਤੇ 'ਇੰਡੀਅਨ ਐਡੀਲੇਡ ਈਵੈਂਟ ਗਰੁੱਪ ਪ੍ਰਾਈਵੇਟ ਲਿਮਟਿਡ' ਵੱਲੋਂ ਰਾਹੁਲ ਸ਼ਰਮਾ, ਰੋਹਿਤ ਗੁਪਤਾ, ਸਚਿਨ ਸ਼ਰਮਾ, ਗੌਰਵ ਗੁਲਾਟੀ, ਨੀਰਜ ਕੁਮਾਰ ਤੇ ਜਤਿੰਦਰ ਰੱਖਰਾ ਸਮੇਤ ਸਾਰਿਆਂ ਦੇ ਸਹਿਯੋਗ ਨਾਲ 5ਵੀਂ ਵਿਸ਼ਾਲ ਮਾਤਾ ਦੀ ਚੌਕੀ, 4 ਅਕਤੂਬਰ ਨੂੰ ਦਾ ਕਿ੍ਟੇਰੀਅਨ ਕਲੱਬ ਵਿਖੇ ਸ਼ਾਮ 5 ਵਜੇ ਤੋਂ ਦੇਰ ਰਾਤ ਤੱਕ ਮਨਾਈ ਜਾ ਰਹੀ ਹੈ | ਚੌਕੀ ਦੀ ਪੂਜਾ ਸ਼ਾਮ 5 ਵਜੇ ਸ਼ੁਰੂ ਹੋਵੇਗੀ, ਜਿਸ ਤੋਂ ਬਾਅਦ ਬੰਧਨਾ 7 ਵਜੇ ਹੋਵੇਗੀ | ਇਸ ਵਿਸ਼ੇਸ਼ ਧਾਰਮਿਕ ਸਮਾਗਮ ਦੌਰਾਨ ਮਾਤਾ ਦੇ ਪ੍ਰਸਿੱਧ ਭਗਤ ਕੰਤ ਕਲ੍ਹੇਰ, ਆਪਣੀ ਭਗਤੀ ਭਰੀਆਂ ਅਵਾਜ਼ਾਂ ਰਾਹੀਂ ਮਾਤਾ ਰਾਣੀ ਦੇ ਗੁਣ ਕਰਨਗੇ | ਉਨ੍ਹਾਂ ਦੇ ਨਾਲ ਹੋਰ ਵੀ ਭਗਤ ਮਾਤਾ ਰਾਣੀ ਦੀਆਂ ਭੇਟਾਂ ਨਾਲ ਚੌਕੀ 'ਚ ਭਾਗ ਲੈਣਗੇ | ਸਭ ਲਈ ਮੁਫ਼ਤ ਐਂਟਰੀ ਹੋਵੇਗੀ ਤੇ ਅਤੁੱਟ ਲੰਗਰ ਵਰਤਾਇਆ ਜਾਵੇਗਾ | ਰਾਤ 10:30 ਵਜੇ ਸਭ ਦੇ ਸੁੱਖ ਸਾਂਤੀ ਲਈ ਆਰਤੀ ਹੋਵੇਗੀ | ਚੌਕੀ 'ਚ ਸ਼ਾਮਲ ਹੋਣ ਵਾਲੇ ਸਾਰੇ ਭਗਤਾਂ ਨੂੰ ਪ੍ਰਬੰਧਕਾਂ ਵੱਲੋਂ ਪਰਿਵਾਰ ਸਮੇਤ ਪਹੁੰਚਣ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਮਾਂ ਰਾਣੀ ਦੀ ਚੌਕੀ ਨੂੰ ਹੋਰ ਰੌਣਕ ਮਿਲ ਸਕੇ ਤੇ ਇਹ ਸਮਾਗਮ ਸਭ ਲਈ ਆਤਮਿਕ ਸ਼ਾਂਤੀ ਅਤੇ ਭਾਵਨਾ ਨਾਲ ਭਰਪੂਰ ਹੋਵੇ |

Ad Position 22
No active advertisement
ਪਿਛਲੀ ਖ਼ਬਰ ਐਡੀਲੇਡ ਤੋਂ ਸੁਲੱਖਣ ਸਿੰਘ ਸਹੋਤਾ ਦੇ ਪਰਿਵਾਰ ਨੂੰ ਗਹਿਰਾ ਸਦਮਾ <br/> ਅਗਲੀ ਖ਼ਬਰ ਕੈਟਰੀਨਾ ਕੈਫ-ਵਿੱਕੀ ਕÏਸ਼ਲ ਜਲਦ ਬਣਨਗੇ ਮਾਤਾ-ਪਿਤਾ
Ad Position 24