ਕੈਟਰੀਨਾ ਕੈਫ-ਵਿੱਕੀ ਕÏਸ਼ਲ ਜਲਦ ਬਣਨਗੇ ਮਾਤਾ-ਪਿਤਾ
ਅਜੀਤ ਡੈਸਕ
24-09-2025
ਨਵੀਂ ਦਿੱਲੀ, 23 ਸਤੰਬਰ (ਪੀ. ਟੀ. ਆਈ.)-ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਤੇ ਵਿੱਕੀ ਕÏਸ਼ਲ ਨੇ ਅੱਜ ਆਪਣੇ ਸ਼ੋਸ਼ਲ ਮੀਡੀਆ 'ਤੇ ਐਲਾਨ ਕੀਤਾ ਕਿ ਉਹ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ | ਜੋੜੇ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਬੇਹਦ ਖੁਬਸੂਰਤ ਤਸਵੀਰ ਸਾਂਝੀ ਕਰਦੇ ਹੋਏ ਇਸਦਾ ਐਲਾਨ ਕੀਤਾ | ਜ਼ਿਕਰਯੋਗ ਹੈ ਕਿ ਕੈਟਰੀਨਾ ਤੇ ਵਿੱਕੀ ਨੇ 9 ਦਸੰਬਰ, 2021 ਨੂੰ ਰਾਜਸਥਾਨ 'ਚ ਇੱਕ ਨਿੱਜੀ ਸਮਾਰੋਹ 'ਚ ਵਿਆਹ ਕਰਵਾਇਆ ਸੀ |