ਟਰੰਪ ਵਲੋਂ ਹਰ ਬਾਲਗ ਨਾਗਰਿਕ ਨੂੰ 5 ਹਜ਼ਾਰ ਡਾਲਰ ਦੇਣ ਦਾ ਐਲਾਨ
ਨਿਊਯਾਰਕ, 10 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਡਲਾਸ ਵਿਚ ਹੋਏ ਰਿਪਬਲਿਕਨ ਪਾਰਟੀ ਦੇ ਦੋ ਦਿਨਾਂ ਸੰਮੇਲਨ ਦੀ ਪਹਿਲੀ ਰਾਤ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਂਅ ਰਹੀ। ਸੰਮੇਲਨ ਦਾ ਸਭ ਤੋਂ ਵੱਡਾ ਐਲਾਨ ਹਰ ਬਾਲਗ ਅਮਰੀਕੀ ਨਾਗਰਿਕ ਨੂੰ 5 ਹਜ਼ਾਰ ਡਾਲਰ ਦੇਣ ਦਾ ਰਿਹਾ।
ਨਿਊਯਾਰਕ, 10 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਡਲਾਸ ਵਿਚ ਹੋਏ ਰਿਪਬਲਿਕਨ ਪਾਰਟੀ ਦੇ ਦੋ ਦਿਨਾਂ ਸੰਮੇਲਨ ਦੀ ਪਹਿਲੀ ਰਾਤ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਂਅ ਰਹੀ। ਸੰਮੇਲਨ ਦਾ ਸਭ ਤੋਂ ਵੱਡਾ ਐਲਾਨ ਹਰ ਬਾਲਗ ਅਮਰੀਕੀ ਨਾਗਰਿਕ ਨੂੰ 5 ਹਜ਼ਾਰ ਡਾਲਰ ਦੇਣ ਦਾ ਰਿਹਾ। ਟਰੰਪ ਨੇ ਕਿਹਾ ਕਿ ਜੇ ਰਿਪਬਲ ਿਕਨ ਦੋਵਾਂ ਸਦਨਾਂ ਉਤੇ ਕੰਟਰੋਲ ਬਰਕਰਾਰ ਰੱਖਦੇ ਹਨ ਤਾਂ ਇਹ ਰਕਮ ‘ਟਰੰਪ ਡਿਵੀਡੈਂਡ’ ਵਜੋਂ ਦਿੱਤੀ ਜਾਵੇਗੀ ਅਤੇ ਇਸ ਨੂੰ ਅਮਰੀਕਾ ਅੰਦਰ ਹੀ ਖਰਚ ਕਰਨਾ ਪਵੇਗਾ।ਇਸ ਯੋਜਨਾ ਉਤੇ ਇਕ ਟ੍ਰਿਲੀਅਨ ਡਾਲਰ ਤੋਂ ਵੱਧ ਖਰਚਾ ਆਉਣ ਦਾ ਅੰਦਾਜ਼ਾ ਹੈ। ਟਰੰਪ ਨੇ ਫੰਡਿੰਗ ਦਾ ਕੋਈ ਸਪੱਸ਼ਟ ਸਰੋਤ ਨਹੀਂ ਦੱਸਿਆ, ਜਦਕਿ ਅਦਾਇਗੀ ਲਈ ਕਾਂਗਰਸ ਦੀ ਮਨਜ਼ੂਰੀ ਲਾਜ਼ਮੀ ਹੋਵੇਗੀ। ਟਰੰਪ ਨੇ ਈਰਾਨ ਨਾਲ ਚੱਲ ਰਹੀ ਜੰਗ ਦਾ ਬਚਾਅ ਕਰਦਿਆਂ ਕਿਹਾ ਕਿ ਤਹਿਰਾਨ ਨੂੰ ਪ੍ਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣ ਲਈ ਫ਼ੌਜੀ ਕਾਰਵਾਈ ਜ਼ਰੂਰੀ ਸੀ। ਉਨ੍ਹਾਂ ਮੰਨਿਆ ਕਿ ਜੰਗ ਕਾਰਨ ਤੇਲ ਅਤੇ ਗੈਸ ਦੀਆਂ ਕੀਮਤਾਂ ਵਧੀਆਂ ਹਨ ਪਰ ਦਾਅਵਾ ਕੀਤਾ ਕਿ ਮੱਧਕਾਲੀ ਚੋਣਾਂ ਤੋਂ ਬਾਅਦ ਸੰਘਰਸ਼ ਖ਼ਤਮ ਹੋ ਸਕਦਾ ਹੈ ਅਤੇ ਤੇਲ ਕੀਮਤਾਂ ਹੇਠਾਂ ਆਉਣ ਲੱਗਣਗੀਆਂ। ਜ਼ਿਕਰਯੋਗ ਹੈ ਕਿ 7ਵੇਂ ਮਹੀਨੇ ਵਿਚ ਦਾਖ਼ਲ ਹੋ ਚੁੱਕੀ ਜੰਗ ਦਰਮਿਆਨ ਅੰਤਰਰਾਸ਼ਟਰੀ ਕੱਚਾ ਤੇਲ ਮੁੜ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਪਹੁੰਚ ਗਿਆ ਹੈ।