ਹੈਲੋਵੀਨ ਤਿਉਹਾਰ ਦੇ ਮੱਦੇਨਜ਼ਰ ਹਲਵਿਆਂ ਦੇ ਖੇਤਾਂ ’ ਚ ਸੈਲਾਨੀਆਂ ਦੀਆਂ ਰੌਣਕਾਂ ਵਧਣ ਲੱਗੀਆਂ
ਵੈਨਕੂਵਰ, 10 ਸਤੰਬਰ (ਮਲਕੀਤ ਸਿੰਘ)-ਪੱਤਝੜ ਦੀ ਆਮਦ ਦੇ ਨਾਲ ਨਾਲ ਹੈਲੋਵੀਨ ਤਿਉਹਾਰ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵੱਖ-ਵੱਖ ਇਲਾਕਿਆਂ ਦੇ ਹਲਵਿਆਂ ਦੇ ਖੇਤਾਂ ਵਿਚ ਸੈਲਾਨੀਆਂ ਦੀ ਰੌਣਕ ਵਧਣ ਲੱਗੀ ਹੈ। ਜਾਣਕਾਰੀ ਅਨੁਸਾਰ ਵੈਨਕੂਵਰ ਅਤੇ ਆਸ ਪਾਸ ਦੇ ਇਲਾਕਿਆਂ ਦੇ ਖੇਤਰ ਵਿੱਚ ਹਲਵਿਆਂ ਦੇ 11 ਪ੍ਰਮੁੱਖ ਦੇ ਖੇਤਾਂ ਨੂੰ ਇਸ ਪਤਝੜ ਦੌਰਾਨ ਘੁੰਮਣ ਲਈ ਚੁਣਿਆ ਗਿਆ ਹੈ।
ਵੈਨਕੂਵਰ, 10 ਸਤੰਬਰ (ਮਲਕੀਤ ਸਿੰਘ)-ਪੱਤਝੜ ਦੀ ਆਮਦ ਦੇ ਨਾਲ ਨਾਲ ਹੈਲੋਵੀਨ ਤਿਉਹਾਰ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵੱਖ-ਵੱਖ ਇਲਾਕਿਆਂ ਦੇ ਹਲਵਿਆਂ ਦੇ ਖੇਤਾਂ ਵਿਚ ਸੈਲਾਨੀਆਂ ਦੀ ਰੌਣਕ ਵਧਣ ਲੱਗੀ ਹੈ। ਜਾਣਕਾਰੀ ਅਨੁਸਾਰ ਵੈਨਕੂਵਰ ਅਤੇ ਆਸ ਪਾਸ ਦੇ ਇਲਾਕਿਆਂ ਦੇ ਖੇਤਰ ਵਿੱਚ ਹਲਵਿਆਂ ਦੇ 11 ਪ੍ਰਮੁੱਖ ਦੇ ਖੇਤਾਂ ਨੂੰ ਇਸ ਪਤਝੜ ਦੌਰਾਨ ਘੁੰਮਣ ਲਈ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸਰੀ, ਰਿਚਮੰਡ, ਡੈਲਟਾ, ਲੈਂਗਲੀ, ਐਬਟਸਫੋਰਡ ਅਤੇ ਮੈਪਲ ਰਿੱਜ ਸਮੇਤ ਫਰੇਜ਼ਰ ਵੈਲੀ ਦੇ ਖੇਤੀਬਾੜੀ ਵਾਲੇ ਇਲਾਕਿਆਂ ਵਿੱਚ ਹਲਵਿਆਂ ਨਾਲ ਜੁੜੀਆਂ ਸਰਗਰਮੀਆਂ ਹਰ ਸਾਲ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਖਿੱਚਦੀਆਂ ਹਨ। ਹਲਵਿਆਂ ਦਾ ਇਹ ਸੀਜਨ ਅਕਤੂਬਰ ਵਿੱਚ ਮਨਾਏ ਜਾਣ ਵਾਲੇ ਹੈਲੋਵੀਨ ਤਿਉਹਾਰ ਨਾਲ ਵੀ ਜੁੜਿਆ ਹੋਇਆ ਹੈ। ਲੋਕ ਘਰਾਂ ਦੀ ਸਜਾਵਟ ਅਤੇ ਵੱਖ ਵੱਖ ਆਕਾਰ ਦੇ ਹਲਵਿਆਂ ਨੂੰ ਤਰਾਸ਼ ਕੇ ਵੱਖ-ਵੱਖ ਆਕ੍ਰਿਤੀਆਂ ਬਣਾਉਣ ਲਈ ਖੇਤਾਂ ਤੋਂ ਤਾਜ਼ੇ ਹਲਵੇ ਖਰੀਦਦੇ ਹਨ। ਇਸ ਕਾਰਨ ਸਤੰਬਰ ਦੇ ਅਖੀਰ ਤੋਂ ਅਕਤੂਬਰ ਤੱਕ ਹਫ਼ਤੇ ਦੇ ਅੰਤਲੇ ਦਿਨਾਂ ਦੌਰਾਨ ਇਨ੍ਹਾਂ ਖੇਤਾਂ ਵਿੱਚ ਖਾਸੀ ਭੀੜ ਦੇਖਣ ਨੂੰ ਮਿਲਦੀ ਹੈ।