11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਲੰਡਨ ਦੇ ਸ਼ਹਿਰ ਬ੍ਰੋਮਲੀ ਦੀ ਹਾਈ ਸਟਰੀਟ ’ਤੇ ਚਾਕੂਬਾਜ਼ੀ-4 ਜ਼ਖ਼ਮੀ; 7 ਗ੍ਰਿਫ਼ਤਾਰ

ਲੰਡਨ, 10 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੇ ਸ਼ਹਿਰ ਬ੍ਰੋਮਲੀ ਦੀ ਹਾਈ ਸਟਰੀਟ ’ਤੇ ਚਾਕੂਬਾਜ਼ੀ ਦੀ ਘਟਨਾ ਵਿਚ ਚਾਰ ਵਿਅਕਤੀ ਜ਼ਖ਼ਮੀ ਹੋ ਗਏ ਹਨ, ਜਦਕਿ ਪੁਲਿਸ ਨੇ ਉਕਤ ਮਾਮਲੇ ਦੇ ਸੰਬੰਧ ਵਿੱਚ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਿਪੋਰਟਾਂ ਮੁਤਾਬਕ ਘਟਨਾ ਅੱਜ ਵੀਰਵਾਰ ਦੁਪਹਿਰ 2 ਵਜੇ ਤੋਂ ਬਾਅਦ ਵਾਪਰੀ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਲੰਡਨ, 10 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੇ ਸ਼ਹਿਰ ਬ੍ਰੋਮਲੀ ਦੀ ਹਾਈ ਸਟਰੀਟ ’ਤੇ ਚਾਕੂਬਾਜ਼ੀ ਦੀ ਘਟਨਾ ਵਿਚ ਚਾਰ ਵਿਅਕਤੀ ਜ਼ਖ਼ਮੀ ਹੋ ਗਏ ਹਨ, ਜਦਕਿ ਪੁਲਿਸ ਨੇ ਉਕਤ ਮਾਮਲੇ ਦੇ ਸੰਬੰਧ ਵਿੱਚ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਿਪੋਰਟਾਂ ਮੁਤਾਬਕ ਘਟਨਾ ਅੱਜ ਵੀਰਵਾਰ ਦੁਪਹਿਰ 2 ਵਜੇ ਤੋਂ ਬਾਅਦ ਵਾਪਰੀ। ਇਲਾਕੇ ਵਿਚ ਕਥਿਤ ਤੌਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਇਕ ਗਰੁੱਪ ਦੇ ਹਾਈ ਸਟਰੀਟ ਵੱਲ ਦੌੜਨ ਦੀਆਂ ਸੂਚਨਾਵਾਂ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਮੌਕੇ ’ਤੇ ਪਹੁੰਚੀਆਂ।ਮੈਟਰੋਪੋਲਿਟਨ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਐਂਬੂਲੈਂਸ ਕਰਮਚਾਰੀ, ਫਾਸਟ ਰਿਸਪਾਂਸ ਕਾਰ ਵਿੱਚ ਪੈਰਾਮੈਡਿਕ, ਏਅਰ ਐਂਬੂਲੈਂਸ ਅਤੇ ਲੰਡਨ ਫਾਇਰ ਬ੍ਰਿਗੇਡ ਨੂੰ ਵੀ ਘਟਨਾ ਸਥਾਨ ’ਤੇ ਭੇਜਿਆ ਗਿਆ।ਚਾਕੂ ਲੱਗਣ ਕਾਰਨ ਜ਼ਖ਼ਮੀ ਹੋਏ ਚਾਰਾਂ ਵਿਅਕਤੀਆਂ ਨੂੰ ਮੌਕੇ ’ਤੇ ਮੁੱਢਲੀ ਮੈਡੀਕਲ ਸਹਾਇਤਾ ਦੇਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ।ਲੰਡਨ ਐਂਬੂਲੈਂਸ ਸਰਵਿਸ ਦੇ ਬੁਲਾਰੇ ਅਨੁਸਾਰ ਉਨ੍ਹਾਂ ਨੂੰ ਦੁਪਹਿਰ 2:19 ਵਜੇ ਬ੍ਰੋਮਲੀ ਹਾਈ ਸਟਰੀਟ ’ਤੇ ਚਾਕੂਬਾਜ਼ੀ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਐਂਬੂਲੈਂਸ ਟੀਮਾਂ, ਫਾਸਟ ਰਿਸਪਾਂਸ ਕਾਰ ਵਿੱਚ ਪੈਰਾਮੈਡਿਕ, ਇਨਸੀਡੈਂਟ ਰਿਸਪਾਂਸ ਅਫ਼ਸਰ ਅਤੇ ਐਡਵਾਂਸਡ ਪੈਰਾਮੈਡਿਕ ਨੂੰ ਮੌਕੇ ’ਤੇ ਭੇਜਿਆ ਗਿਆ। ਪੁਲਿਸ ਵੱਲੋਂ ਘਟਨਾ ਦੇ ਹਾਲਾਤ ਅਤੇ ਇਸ ਪਿੱਛੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਜਰਮਨੀ ਦੇ ਪਹਿਲੇ ਐਫ -35 ਏ ਲੜਾਕੂ ਜਹਾਜ਼ ਨੇ ਟੈਕਸਾਸ ਦੇ ਅਸਮਾਨ ’ ਚ ਭਰੀ ਪਹਿਲੀ ਉਡਾਣ ਅਗਲੀ ਖ਼ਬਰ ਹੈਲੋਵੀਨ ਤਿਉਹਾਰ ਦੇ ਮੱਦੇਨਜ਼ਰ ਹਲਵਿਆਂ ਦੇ ਖੇਤਾਂ ’ ਚ ਸੈਲਾਨੀਆਂ ਦੀਆਂ ਰੌਣਕਾਂ ਵਧਣ ਲੱਗੀਆਂ
Ad Position 24