ਜਰਮਨੀ ਦੇ ਪਹਿਲੇ ਐਫ -35 ਏ ਲੜਾਕੂ ਜਹਾਜ਼ ਨੇ ਟੈਕਸਾਸ ਦੇ ਅਸਮਾਨ ’ ਚ ਭਰੀ ਪਹਿਲੀ ਉਡਾਣ
ਬਰਲਿਨ, 10 ਸਤੰਬਰ (ਲਖਵਿੰਦਰ ਸਿੰਘ ਜਰਮਨੀ)-ਜਰਮਨੀ ਦੀ ਹਵਾਈ ਸੈਨਾ ਲੁਫ਼ਟਵਾਫ਼ ਲਈ ਇੱਕ ਮਹੱਤਵਪੂਰਨ ਅਤੇ ਇਤਿਹਾਸਕ ਪਲ ਉਸ ਸਮੇਂ ਸਾਹਮਣੇ ਆਇਆ, ਜਦੋਂ ਜਰਮਨੀ ਵਲੋਂ ਹਾਸਲ ਕੀਤੇ ਜਾਣ ਵਾਲੇ ਐਫ-35ਏ ਲੜਾਕੂ ਜਹਾਜ਼ਾਂ ਵਿਚੋਂ ਪਹਿਲੇ ਜਹਾਜ਼ ਨੇ ਅਮਰੀਕਾ ਦੇ ਟੈਕਸਾਸ ਸੂਬੇ ਦੇ ਫੋਰਟ ਵਰਥ ਵਿਖੇ ਆਪਣੀ ਪਹਿਲੀ ਉਡਾਣ ਭਰੀ। ਇਹ ਉਡਾਣ ਜਰਮਨੀ ਅਤੇ ਅਮਰੀਕਾ ਦਰਮਿਆਨ ਰੱਖਿਆ ਸਹਿਯੋਗ ਦੇ ਪੱਖੋਂ ਵੀ ਅਹਿਮ ਮੰਨੀ ਜਾ ਰਹੀ ਹੈ।
ਬਰਲਿਨ, 10 ਸਤੰਬਰ (ਲਖਵਿੰਦਰ ਸਿੰਘ ਜਰਮਨੀ)-ਜਰਮਨੀ ਦੀ ਹਵਾਈ ਸੈਨਾ ਲੁਫ਼ਟਵਾਫ਼ ਲਈ ਇੱਕ ਮਹੱਤਵਪੂਰਨ ਅਤੇ ਇਤਿਹਾਸਕ ਪਲ ਉਸ ਸਮੇਂ ਸਾਹਮਣੇ ਆਇਆ, ਜਦੋਂ ਜਰਮਨੀ ਵਲੋਂ ਹਾਸਲ ਕੀਤੇ ਜਾਣ ਵਾਲੇ ਐਫ-35ਏ ਲੜਾਕੂ ਜਹਾਜ਼ਾਂ ਵਿਚੋਂ ਪਹਿਲੇ ਜਹਾਜ਼ ਨੇ ਅਮਰੀਕਾ ਦੇ ਟੈਕਸਾਸ ਸੂਬੇ ਦੇ ਫੋਰਟ ਵਰਥ ਵਿਖੇ ਆਪਣੀ ਪਹਿਲੀ ਉਡਾਣ ਭਰੀ।ਇਹ ਉਡਾਣ ਜਰਮਨੀ ਅਤੇ ਅਮਰੀਕਾ ਦਰਮਿਆਨ ਰੱਖਿਆ ਸਹਿਯੋਗ ਦੇ ਪੱਖੋਂ ਵੀ ਅਹਿਮ ਮੰਨੀ ਜਾ ਰਹੀ ਹੈ। ਐਫ-35ਏ ਨੂੰ ਆਧੁਨਿਕ ਤਕਨਾਲੋਜੀ, ਉੱਚ ਪੱਧਰੀ ਸੈਂਸਰ ਸਮਰੱਥਾ ਅਤੇ ਸਟੀਲਥ ਤਕਨੀਕ ਨਾਲ ਲੈਸ ਬਹੁ-ਉਦੇਸ਼ੀ ਲੜਾਕੂ ਜਹਾਜ਼ ਵਜੋਂ ਜਾਣਿਆ ਜਾਂਦਾ ਹੈ।ਫੋਰਟ ਵਰਥ ਵਿਖੇ ਹੋਈ ਇਸ ਪਹਿਲੀ ਉਡਾਣ ਨੂੰ ਲੁਫ਼ਟਵਾਫ਼ ਲਈ ਇੱਕ ਨਵੇਂ ਦੌਰ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ। ਇਸ ਇਤਿਹਾਸਕ ਮੌਕੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਜਰਮਨੀ ਦੇ ਐਫ-35ਏ ਦੀ ਪਹਿਲੀ ਉਡਾਣ ਦੇ ਦ੍ਰਿਸ਼ ਵੇਖੇ ਜਾ ਸਕਦੇ ਹਨ।