11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਲੈਸਟਰ ਵਿਖੇ 10ਵਾਂ ‘ਮੇਲਾ ਪੰਜਾਬਣਾਂ ਦਾ’ ਯਾਦਗਾਰੀ ਹੋ ਨਿੱਬੜਿਆ ‘ਮੜਕ ਪੰਜਾਬਣ’ ਮੁਕਾਬਲਾ ਰਿਹਾ ਵਿਸ਼ੇਸ਼ ਖਿੱਚ ਦਾ ਕੇਦਰ, ਜੇਤੂਆਂ ਨੂੰ ਮਿਲੇ ਸੋਨੇ ਦੇ ਇਨਾਮ

ਲੈਸਟਰ (ਇੰਗਲੈਂਡ), 10 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਲੈਸਟਰ ਸ਼ਹਿਰ ਵਿਚ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੇ ਰੰਗ ਉਸ ਵੇਲੇ ਹੋਰ ਗੂੜ੍ਹੇ ਹੋ ਗਏ, ਜਦੋਂ ਸਾਂਝ ਕਲਾ ਕੇਂਦਰ ਲੈਸਟਰ ਵਲੋਂ ਸਥਾਨਕ ਰਾਮਗੜ੍ਹੀਆ ਹਾਲ ਵਿਖੇ 10ਵਾਂ ‘ਮੇਲਾ ਪੰਜਾਬਣਾਂ ਦਾ’ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਸਿਰਫ਼ ਔਰਤਾਂ ਲਈ ਕਰਵਾਏ ਗਏ ਇਸ ਮੇਲੇ ਵਿਚ ਵੱਡੀ ਗਿਣਤੀ ’ਚ ਪੰਜਾਬਣਾਂ ਨੇ ਰਵਾਇਤੀ ਪੰਜਾਬੀ ਪਹਿਰਾਵਿਆਂ ਵਿਚ ਸੱਜ-ਧੱਜ ਕੇ ਸ਼ਿਰਕਤ ਕਰਦਿਆਂ ਸਮਾਗਮ ਦੀਆਂ ਰੌਣਕਾਂ ਨੂੰ ਚਾਰ ਚੰਨ ਲਾਏ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਲੈਸਟਰ (ਇੰਗਲੈਂਡ), 10 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਲੈਸਟਰ ਸ਼ਹਿਰ ਵਿਚ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੇ ਰੰਗ ਉਸ ਵੇਲੇ ਹੋਰ ਗੂੜ੍ਹੇ ਹੋ ਗਏ, ਜਦੋਂ ਸਾਂਝ ਕਲਾ ਕੇਂਦਰ ਲੈਸਟਰ ਵਲੋਂ ਸਥਾਨਕ ਰਾਮਗੜ੍ਹੀਆ ਹਾਲ ਵਿਖੇ 10ਵਾਂ ‘ਮੇਲਾ ਪੰਜਾਬਣਾਂ ਦਾ’ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਸਿਰਫ਼ ਔਰਤਾਂ ਲਈ ਕਰਵਾਏ ਗਏ ਇਸ ਮੇਲੇ ਵਿਚ ਵੱਡੀ ਗਿਣਤੀ ’ਚ ਪੰਜਾਬਣਾਂ ਨੇ ਰਵਾਇਤੀ ਪੰਜਾਬੀ ਪਹਿਰਾਵਿਆਂ ਵਿਚ ਸੱਜ-ਧੱਜ ਕੇ ਸ਼ਿਰਕਤ ਕਰਦਿਆਂ ਸਮਾਗਮ ਦੀਆਂ ਰੌਣਕਾਂ ਨੂੰ ਚਾਰ ਚੰਨ ਲਾਏ। ਮੇਲੇ ਦੀ ਵਿਸ਼ੇਸ਼ ਖਿੱਚ ਯੂ.ਕੇ. ਪੱਧਰ ’ਤੇ ਤਿੰਨ ਰਾਊਂਡਾਂ ਵਿਚ ਕਰਵਾਇਆ ਗਿਆ ‘ਮੜਕ ਪੰਜਾਬਣ’ ਸ਼ੋਅ ਰਿਹਾ, ਜਿਸ ਵਿਚ ਪੰਜਾਬਣਾਂ ਨੇ ਆਪਣੇ ਰਵਾਇਤੀ ਪਹਿਰਾਵੇ, ਪੰਜਾਬੀ ਅੰਦਾਜ਼ ਅਤੇ ਸੱਭਿਆਚਾਰਕ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਜੇਤੂਆਂ ਨੂੰ ਪ੍ਰਬੰਧਕਾਂ ਵਲੋਂ ਸੋਨੇ ਦੇ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ‘ਪਿਓਰ ਪੰਜਾਬਣ’, ‘ਲਿਟਲ ਪਿਓਰ ਪੰਜਾਬਣ’ ਅਤੇ ‘ਸੇਮ ਸੂਟ’ ਦੇ ਦਿਲਚਸਪ ਮੁਕਾਬਲਿਆਂ ਦੇ ਨਾਲ-ਨਾਲ ਸੋਨੇ ਦੇ ਇਨਾਮਾਂ ਵਾਲਾ ਰੈਫਲ ਡਰਾਅ ਵੀ ਖਿੱਚ ਦਾ ਕੇਂਦਰ ਰਿਹਾ। ਮੇਲੇ ਦੀਆਂ ਸੰਗੀਤਕ ਰੌਣਕਾਂ ਨੂੰ ਪ੍ਰਸਿੱਧ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਆਪਣੀ ਦਮਦਾਰ ਪੇਸ਼ਕਾਰੀ ਨਾਲ ਸਿਖਰਾਂ ’ਤੇ ਪਹੁੰਚਾਇਆ, ਜਦਕਿ ਗੁਰਜਾਨ, ਲੱਕੀ ਸਿੰਘ ਦੁਰਗਾਪੁਰੀਆ ਅਤੇ ਇੰਦਰਜੀਤ ਲੰਡਨ ਨੇ ਵੀ ਆਪਣੀਆਂ ਪੇਸ਼ਕਾਰੀਆਂ ਰਾਹੀਂ ਹਾਜ਼ਰੀਨ ਦਾ ਭਰਪੂਰ ਮਨੋਰੰਜਨ ਕੀਤਾ। ਸਮਾਗਮ ਵਿਚ ਲਾਰਡ ਮੇਅਰ ਕੁਲਵਿੰਦਰ ਸਿੰਘ ਜੌਹਲ ਅਤੇ ਲੇਡੀ ਮੇਅਰ ਮਨਜੀਤ ਕੌਰ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਮੇਲੇ ਦੇ ਪ੍ਰਬੰਧਕ ਮਨਜਿੰਦਰ ਪੁਰੇਵਾਲ ਅਤੇ ਪਰਮਜੀਤ ਕੌਰ ਨੇ ਦੱਸਿਆ ਕਿ ਮੇਲੇ ਪ੍ਰਤੀ ਔਰਤਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਇਸ ਮੇਲੇ ਦਾ ਮੁੱਖ ਮਕਸਦ ਵਿਦੇਸ਼ਾਂ ਵਿਚ ਵੱਸ ਰਹੀ ਨਵੀਂ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ, ਵਿਰਸੇ ਅਤੇ ਰਵਾਇਤੀ ਪਹਿਰਾਵੇ ਨਾਲ ਜੋੜੀ ਰੱਖਣਾ ਹੈ। ਕੁੱਲ ਮਿਲਾ ਕੇ ਸਾਂਝ ਕਲਾ ਕੇਂਦਰ ਲੈਸਟਰ ਵਲੋਂ ਕਰਵਾਇਆ ਗਿਆ 10ਵਾਂ ‘ਮੇਲਾ ਪੰਜਾਬਣਾਂ ਦਾ’ ਪੰਜਾਬੀ ਸੱਭਿਆਚਾਰ, ਰਵਾਇਤੀ ਪਹਿਰਾਵੇ ਅਤੇ ਪੰਜਾਬੀ ਸੰਗੀਤ ਦਾ ਖ਼ੂਬਸੂਰਤ ਸੁਮੇਲ ਹੋ ਨਿੱਬੜਿਆ।
Ad Position 22
No active advertisement
ਪਿਛਲੀ ਖ਼ਬਰ ਰਿੱਕੀ ਬੈੱਲ ਬਣੇ ਗਲਾਸਗੋ ਸਿਟੀ ਕੌਂਸਲ ਦੇ ਨਵੇਂ ਪ੍ਰਧਾਨ ਅਗਲੀ ਖ਼ਬਰ ਜਰਮਨੀ ਦੇ ਪਹਿਲੇ ਐਫ -35 ਏ ਲੜਾਕੂ ਜਹਾਜ਼ ਨੇ ਟੈਕਸਾਸ ਦੇ ਅਸਮਾਨ ’ ਚ ਭਰੀ ਪਹਿਲੀ ਉਡਾਣ
Ad Position 24