11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਰਿੱਕੀ ਬੈੱਲ ਬਣੇ ਗਲਾਸਗੋ ਸਿਟੀ ਕੌਂਸਲ ਦੇ ਨਵੇਂ ਪ੍ਰਧਾਨ

ਗਲਾਸਗੋ, 10 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਗਲਾਸਗੋ ਸਿਟੀ ਕੌਂਸਲ ਦੇ ਡਿਪਟੀ ਲੀਡਰ ਅਤੇ ਗਵਨ ਵਾਰਡ ਦੀ ਨੁਮਾਇੰਦਗੀ ਕਰਨ ਵਾਲੇ ਅਤੇ ਸਕਾਟਲੈਂਡ ਦੀ ਸੱਤਾਧਾਰੀ ਸਕਾਟਿਸ਼ ਨੈਸ਼ਨਲ ਪਾਰਟੀ ਦੇ ਕੌਂਸਲਰ ਰਿੱਕੀ ਬੈੱਲ ਨੂੰ ਅੱਜ ਕੌਂਸਲ ਦੀ ਮੀਟਿੰਗ ਦੌਰਾਨ ਸ਼ਹਿਰ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ। ਉਨ੍ਹਾਂ ਨੇ ਸੂਜ਼ਨ ਐਟਕਿਨ ਦੀ ਥਾਂ ਸੰਭਾਲੀ ਹੈ, ਜਿਨ੍ਹਾਂ ਨੇ ਲਗਭਗ ਨੌਂ ਸਾਲ ਤੱਕ ਇਹ ਅਹੁਦਾ ਸੰਭਾਲਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਗਲਾਸਗੋ, 10 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਗਲਾਸਗੋ ਸਿਟੀ ਕੌਂਸਲ ਦੇ ਡਿਪਟੀ ਲੀਡਰ ਅਤੇ ਗਵਨ ਵਾਰਡ ਦੀ ਨੁਮਾਇੰਦਗੀ ਕਰਨ ਵਾਲੇ ਅਤੇ ਸਕਾਟਲੈਂਡ ਦੀ ਸੱਤਾਧਾਰੀ ਸਕਾਟਿਸ਼ ਨੈਸ਼ਨਲ ਪਾਰਟੀ ਦੇ ਕੌਂਸਲਰ ਰਿੱਕੀ ਬੈੱਲ ਨੂੰ ਅੱਜ ਕੌਂਸਲ ਦੀ ਮੀਟਿੰਗ ਦੌਰਾਨ ਸ਼ਹਿਰ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ। ਉਨ੍ਹਾਂ ਨੇ ਸੂਜ਼ਨ ਐਟਕਿਨ ਦੀ ਥਾਂ ਸੰਭਾਲੀ ਹੈ, ਜਿਨ੍ਹਾਂ ਨੇ ਲਗਭਗ ਨੌਂ ਸਾਲ ਤੱਕ ਇਹ ਅਹੁਦਾ ਸੰਭਾਲਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ। ਸੂਜ਼ਨ ਐਟਕਿਨ ਨੇ ਮਈ ਵਿਚ ਅਹੁਦਾ ਛੱਡਣ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਕੌਂਸਲ ਵਿਚ ਨਵੀਂ ਲੀਡਰਸ਼ਿਪ ਨੂੰ ਅੱਗੇ ਲਿਆਉਣ ਦਾ ਸਮਾਂ ਆ ਗਿਆ ਹੈ। ਹਾਲਾਂਕਿ, ਉਨ੍ਹਾਂ ਨੇ ਜਾਰਜ ਸਕੁਏਅਰ ਦੇ ਪੁਨਰਵਿਕਾਸ ਅਤੇ ਗਲਾਸਗੋ ਰਾਸ਼ਟਰਮੰਡਲ ਖੇਡਾਂ ਸਮੇਤ ਕਈ ਮਹੱਤਵਪੂਰਨ ਪ੍ਰਾਜੈਕਟਾਂ ਦੀ ਸਮਾਪਤੀ ਤੱਕ ਗਰਮੀਆਂ ਦੌਰਾਨ ਅਹੁਦੇ ’ਤੇ ਬਣੇ ਰਹਿਣ ਦਾ ਫ਼ੈਸਲਾ ਕੀਤਾ ਸੀ। ਸਾਲ 2017 ਵਿੱਚ ਗਲਾਸਗੋ ਸਿਟੀ ਕੌਂਸਲ ਦੀ ਸੱਤਾ ਸੰਭਾਲਣ ਵਾਲੀ ਐਟਕਿਨ ਕੌਂਸਲ ਦੀ ਸਥਾਪਨਾ ਤੋਂ ਬਾਅਦ ਸਭ ਤੋਂ ਲੰਮਾ ਸਮਾਂ ਆਗੂ ਰਹਿਣ ਵਾਲੀ ਸ਼ਖ਼ਸੀਅਤ ਰਹੀ। ਰਿੱਕੀ ਬੈੱਲ ਪਹਿਲਾਂ ਹੀ ਸਕਾਟਿਸ਼ ਨੈਸ਼ਨਲ ਪਾਰਟੀ ਦੀ ਕੌਂਸਲ ਸਮੂਹ ਦੇ ਆਗੂ ਅਤੇ ਕੌਂਸਲ ਦੇ ਡਿਪਟੀ ਲੀਡਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਹੁਣ ਉਨ੍ਹਾਂ ਸਾਹਮਣੇ ਸ਼ਹਿਰ ਦੀ ਮਾਲੀ ਹਾਲਤ ਸੁਧਾਰਨ, ਬੇਘਰਤਾ, ਰਿਹਾਇਸ਼, ਸਫ਼ਾਈ, ਸੜਕਾਂ ਅਤੇ ਜਨਤਕ ਸੇਵਾਵਾਂ ਉੱਤੇ ਵਧਦੇ ਦਬਾਅ ਨਾਲ ਨਜਿੱਠਣ ਦੀ ਵੱਡੀ ਚੁਣੌਤੀ ਹੋਵੇਗੀ।ਗਲਾਸਗੋ ਸਿਟੀ ਕੌਂਸਲ ਨੂੰ ਆਉਣ ਵਾਲੇ ਸਮੇਂ ਦੌਰਾਨ ਵੱਡੇ ਬਜਟ ਘਾਟੇ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਬੈੱਲ ਪਹਿਲਾਂ ਕਹਿ ਚੁੱਕੇ ਹਨ ਕਿ ਸ਼ਹਿਰ ਦੀਆਂ ਸੇਵਾਵਾਂ ਵਰਤਣ ਵਾਲੇ ਆਸ-ਪਾਸ ਦੇ ਖੁਸ਼ਹਾਲ ਇਲਾਕਿਆਂ ਨੂੰ ਵੀ ਗਲਾਸਗੋ ਦੇ ਖ਼ਰਚਿਆਂ ਵਿੱਚ ਯੋਗ ਹਿੱਸਾ ਪਾਉਣਾ ਚਾਹੀਦਾ ਹੈ। ਉਨ੍ਹਾਂ ਵੱਲੋਂ ਗ੍ਰੇਟਰ ਗਲਾਸਗੋ ਖੇਤਰ ਦੀਆਂ ਕੌਂਸਲ ਹੱਦਾਂ ਵਿੱਚ ਤਬਦੀਲੀ ਸਬੰਧੀ ਪੇਸ਼ ਕੀਤੇ ਵਿਚਾਰਾਂ ਦਾ ਗੁਆਂਢੀ ਕੌਂਸਲਾਂ ਦੇ ਕਈ ਆਗੂਆਂ ਨੇ ਵਿਰੋਧ ਵੀ ਕੀਤਾ ਹੈ। ਤਸਵੀਰ : ਇਮਜ-8181
Ad Position 22
No active advertisement
ਪਿਛਲੀ ਖ਼ਬਰ ਸੇਫ਼ ਸਰੀ ਵਲੋਂ ਚੋਣ ਪ੍ਰਚਾਰ ‘ਚ ਤੇਜ਼ੀ ‘ਮੀਟ ਐਂਡ ਗ੍ਰੀਟ’ ਮਿਲਣੀ ਦੌਰਾਨ ਉਮੀਦਵਾਰਾਂ ਨੇ ਵੋਟਰਾਂ ਤੋਂ ਸਹਿਯੋਗ ਮੰਗਿਆ ਅਗਲੀ ਖ਼ਬਰ ਲੈਸਟਰ ਵਿਖੇ 10ਵਾਂ ‘ਮੇਲਾ ਪੰਜਾਬਣਾਂ ਦਾ’ ਯਾਦਗਾਰੀ ਹੋ ਨਿੱਬੜਿਆ ‘ਮੜਕ ਪੰਜਾਬਣ’ ਮੁਕਾਬਲਾ ਰਿਹਾ ਵਿਸ਼ੇਸ਼ ਖਿੱਚ ਦਾ ਕੇ...
Ad Position 24