11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਭਾਰਤੀ ਮੂਲ ਦੇ ਸਿਨਹਾ ਜੋੜੇ ਵਲੋਂ 2 ਕਰੋੜ ਡਾਲਰ ਦਾ ਵੱਡਾ ਦਾਨ , ਅਮਰੀਕਾ ’ ਚ ਬਣੇਗਾ ਏ . ਆਈ . ਕਾਲਜ

ਨਿਊਯਾਰਕ, 10 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਭਾਰਤੀ ਮੂਲ ਦੇ ਅਨੁਰਾਧਾ ਅਤੇ ਵਿਕਾਸ ਸਿਨਹਾ ਨੇ ਯੂਨੀਵਰਸਿਟੀ ਆਫ਼ ਨਾਰਥ ਟੈਕਸਸ ਨੂੰ 20 ਮਿਲੀਅਨ ਡਾਲਰ (2 ਕਰੋੜ ਡਾਲਰ) ਦਾਨ ਕਰਕੇ ਸਿੱਖਿਆ ਦੇ ਖੇਤਰ ਵਿਚ ਵਿਲੱਖਣ ਮਿਸਾਲ ਕਾਇਮ ਕੀਤੀ ਹੈ। ਇਸ ਰਾਸ਼ੀ ਨਾਲ ਯੂਨੀਵਰਸਿਟੀ ਵਿਚ ਉਨ੍ਹਾਂ ਦੇ ਨਾਂਅ ’ਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏ.

Ad Position 21
repet_subhas-goyals [Copy P29]
ਵਿਕਾਸ ਸਿਨਹਾ ਆਪਣੀ ਪਤਨੀ ਅਨੁਰਾਧਾ ਨਾਲ। 11-09-2026
ਨਿਊਯਾਰਕ, 10 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਭਾਰਤੀ ਮੂਲ ਦੇ ਅਨੁਰਾਧਾ ਅਤੇ ਵਿਕਾਸ ਸਿਨਹਾ ਨੇ ਯੂਨੀਵਰਸਿਟੀ ਆਫ਼ ਨਾਰਥ ਟੈਕਸਸ ਨੂੰ 20 ਮਿਲੀਅਨ ਡਾਲਰ (2 ਕਰੋੜ ਡਾਲਰ) ਦਾਨ ਕਰਕੇ ਸਿੱਖਿਆ ਦੇ ਖੇਤਰ ਵਿਚ ਵਿਲੱਖਣ ਮਿਸਾਲ ਕਾਇਮ ਕੀਤੀ ਹੈ। ਇਸ ਰਾਸ਼ੀ ਨਾਲ ਯੂਨੀਵਰਸਿਟੀ ਵਿਚ ਉਨ੍ਹਾਂ ਦੇ ਨਾਂਅ ’ਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏ.ਆਈ.) ਅਤੇ ਐਡਵਾਂਸਡ ਐਨਾਲਿਟਿਕਸ ਦਾ ਨਵਾਂ ਕਾਲਜ ਸਥਾਪਤ ਕੀਤਾ ਜਾਵੇਗਾ।ਇਹ ਕਾਲਜ ਏ.ਆਈ., ਡਾਟਾ ਸਾਇੰਸ, ਸਾਈਬਰ ਸੁਰੱਖਿਆ, ਸਿਹਤ ਸੂਚਨਾ ਪ੍ਰਣਾਲੀ ਅਤੇ ਉੱਭਰਦੀਆਂ ਤਕਨੀਕਾਂ ਦੀ ਪੜ੍ਹਾਈ ਤੇ ਖੋਜ ਦਾ ਮਹੱਤਵਪੂਰਨ ਕੇਂਦਰ ਬਣੇਗਾ। ਦਾਨ ਨਾਲ ਛੇ ਸਥਾਈ ਫੰਡ ਕਾਇਮ ਕੀਤੇ ਜਾਣਗੇ, ਜਿਨ੍ਹਾਂ ਰਾਹੀਂ ਵਿਦਿਆਰਥੀਆਂ ਨੂੰ ਵਜ਼ੀਫ਼ੇ, ਅਧਿਆਪਕਾਂ ਨੂੰ ਖੋਜ ਸਹਾਇਤਾ ਅਤੇ ਨਵੇਂ ਕਾਰੋਬਾਰੀ ਵਿਚਾਰਾਂ ਨੂੰ ਉਤਸ਼ਾਹ ਮਿਲੇਗਾ। ਕਾਲਜ ਉਦਯੋਗਿਕ ਸੰਸਥਾਵਾਂ ਨਾਲ ਸਾਂਝ ਵਧਾ ਕੇ ਵਿਦਿਆਰਥੀਆਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕਰੇਗਾ।ਭਾਰਤ ਵਿਚ ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਅਨੁਰਾਧਾ ਅਤੇ ਵਿਕਾਸ ਸਿਨਹਾ ਉੱਚ ਸਿੱਖਿਆ ਲਈ ਅਮਰੀਕਾ ਆਏ ਸਨ। ਵਿਕਾਸ ਸਿਨਹਾ ਇਸ ਸਮੇਂ ਬ੍ਰੌਡਕਾਮ ਦੇ ਮੇਨਫ੍ਰੇਮ ਸਾਫ਼ਟਵੇਅਰ ਵਿਭਾਗ ਵਿਚ ਉਪ ਪ੍ਰਧਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਿਆ ਨੇ ਉਨ੍ਹਾਂ ਲਈ ਸਫਲਤਾ ਦੇ ਦਰਵਾਜ਼ੇ ਖੋਲ੍ਹੇ ਅਤੇ ਹੁਣ ਉਹ ਦੂਜੇ ਵਿਦਿਆਰਥੀਆਂ ਲਈ ਵੀ ਅਜਿਹੇ ਮੌਕੇ ਪੈਦਾ ਕਰਨਾ ਚਾਹੁੰਦੇ ਹਨ।ਸਿਨਹਾ ਜੋੜਾ ਇਸ ਤੋਂ ਪਹਿਲਾਂ ਵੀ ਯੂਨੀਵਰਸਿਟੀ ਵਿਚ ਡਾਟਾ ਸਾਇੰਸ ਵਿਭਾਗ, ਵਿਦਿਆਰਥੀ ਵਜ਼ੀਫ਼ਿਆਂ ਅਤੇ ਖੋਜ ਪ੍ਰਯੋਗਸ਼ਾਲਾ ਲਈ ਵੱਡੀ ਸਹਾਇਤਾ ਦੇ ਚੁੱਕਾ ਹੈ। ਉਨ੍ਹਾਂ ਦਾ ਇਹ ਨਵਾਂ ਯੋਗਦਾਨ ਪ੍ਰਵਾਸੀ ਭਾਰਤੀਆਂ ਦੀ ਸਫਲਤਾ, ਦੂਰਅੰਦੇਸ਼ੀ ਅਤੇ ਸਮਾਜ ਨੂੰ ਵਾਪਸ ਦੇਣ ਦੀ ਭਾਵਨਾ ਦੀ ਪ੍ਰੇਰਨਾਦਾਇਕ ਮਿਸਾਲ ਮੰਨਿਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਪਹਿਲਵਾਨ ਕਰਤਾਰ ਸਿੰਘ ਦਾ ‘ ਸ਼ਾਨ - ਏ - ਪੰਜਾਬ ’ ਐਵਾਰਡ ਨਾਲ ਸਨਮਾਨ ਅਗਲੀ ਖ਼ਬਰ ਸੇਫ਼ ਸਰੀ ਵਲੋਂ ਚੋਣ ਪ੍ਰਚਾਰ ‘ਚ ਤੇਜ਼ੀ ‘ਮੀਟ ਐਂਡ ਗ੍ਰੀਟ’ ਮਿਲਣੀ ਦੌਰਾਨ ਉਮੀਦਵਾਰਾਂ ਨੇ ਵੋਟਰਾਂ ਤੋਂ ਸਹਿਯੋਗ ਮੰਗਿਆ
Ad Position 24