11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪਹਿਲਵਾਨ ਕਰਤਾਰ ਸਿੰਘ ਦਾ ‘ ਸ਼ਾਨ - ਏ - ਪੰਜਾਬ ’ ਐਵਾਰਡ ਨਾਲ ਸਨਮਾਨ

ਐਬਸਫੋਰਡ, 10 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਲਾਇਨਜ਼ ਵਾਲੀਬਾਲ ਕਲੱਬ ਐਬਸਫੋਰਡ ਵਲੋਂ ਦੂਜਾ ਖੇਡ ਮੇਲਾ ਦਸਮੇਸ਼ ਪੰਜਾਬੀ ਸਕੂਲ ਦੀ ਗਰਾਊਂਡ ’ਚ ਕਰਵਾਇਆ ਗਿਆ। ਸ਼ਾਨਦਾਰ ਖੇਡ ਮੁਕਾਬਲਿਆਂ ’ਚ ਸੌਕਰ ਦੀਆਂ ਛੇ ਟੀਮਾਂ ‘ਚੋਂ ਰਿੱਕ ਹੈਨਸਨ ਐਬਸਫੋਰਡ ਨੇ ਪਹਿਲਾ ਅਤੇ ਯਾਰਨ ਕਲੱਬ ਵੈਨਕੂਵਰ ਨੇ ਦੂਜਾ ਸਥਾਨ ਹਾਸਿਲ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਐਬਸਫੋਰਡ, 10 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਲਾਇਨਜ਼ ਵਾਲੀਬਾਲ ਕਲੱਬ ਐਬਸਫੋਰਡ ਵਲੋਂ ਦੂਜਾ ਖੇਡ ਮੇਲਾ ਦਸਮੇਸ਼ ਪੰਜਾਬੀ ਸਕੂਲ ਦੀ ਗਰਾਊਂਡ ’ਚ ਕਰਵਾਇਆ ਗਿਆ। ਸ਼ਾਨਦਾਰ ਖੇਡ ਮੁਕਾਬਲਿਆਂ ’ਚ ਸੌਕਰ ਦੀਆਂ ਛੇ ਟੀਮਾਂ ‘ਚੋਂ ਰਿੱਕ ਹੈਨਸਨ ਐਬਸਫੋਰਡ ਨੇ ਪਹਿਲਾ ਅਤੇ ਯਾਰਨ ਕਲੱਬ ਵੈਨਕੂਵਰ ਨੇ ਦੂਜਾ ਸਥਾਨ ਹਾਸਿਲ ਕੀਤਾ। ਵਾਲੀਬਾਲ ਟੂਰਨਾਮੈਂਟ ‘ਚ 20 ਟੀਮਾਂ ਦੇ ਫਸਵੇਂ ਮੁਕਾਬਲੇ ਹੋਏ, ਜਿਨ੍ਹਾਂ ਵਿਚ ਮਿਸ਼ਨ ਵਾਲੀਬਾਲ ਕਲੱਬ ਨੇ ਪਹਿਲਾ, ਦਸਮੇਸ਼ ਵਾਲੀਬਾਲ ਕਲੱਬ ਸਰੀ ਨੇ ਦੂਜਾ ਤੇ ਬਾਬਾ ਫਰੀਦ ਕਲੱਬ ਸਰੀ ਨੇ ਤੀਜਾ ਇਨਾਮ ਜਿੱਤਿਆ। ਟੱਗ ਆਫ਼ ਵਾਰ ਦੀਆਂ 6 ਟੀਮਾਂ ‘ਚ ਮਿਸ਼ਨ ਦੀ ਟੀਮ ਪਹਿਲੇ ਤੇ ਬਾਬਾ ਖੁਸ਼ਹਾਲ ਕਲੱਬ ਸਰੀ ਦੀ ਟੀਮ ਦੂਜੇ ਥਾਂ ‘ਤੇ ਰਹੀ।ਟੂਰਨਾਮੈਂਟ ‘ਚ ਪਦਮ ਸ੍ਰੀ ਅਰਜਨ ਐਵਾਰਡੀ ਤੇ ਰੁਸਤਮ-ਏ-ਹਿੰਦ ਪਹਿਲਵਾਨ ਕਰਤਾਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੂੰ ਖੇਡ ਮੇਲੇ ਵਿਚ ‘ਸ਼ਾਨ-ਏ-ਪੰਜਾਬ’ ਐਵਾਰਡ ਨਾਲ ਸਨਮਾਨਿਆ ਗਿਆ। ਇਸ ਮੌਕੇ ਮੀਡੀਆ ਸ਼ਖਸੀਅਤ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੂੰ ‘ਆਵਾਜ਼-ਏ-ਪੰਜਾਬ’ ਐਵਾਰਡ ਦਿੱਤਾ ਗਿਆ। ਇਸ ਮੌਕੇ ਭਾਈਚਾਰੇ ਦੀਆਂ ਨਾਮਵਰ ਹਸਤੀਆਂ, ਗੁਰਦੁਆਰਾ ਸੁਸਾਇਟੀਆਂ, ਵਿਦਿਅਕ ਸੰਸਥਾਵਾਂ ਅਤੇ ਸਪੋਰਟਸ ਕਲੱਬਾਂ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ, ਜਿਨ੍ਹਾਂ ‘ਚ ਦਸਮੇਸ਼ ਪੰਜਾਬੀ ਸਕੂਲ ਐਬਸਫੋਰਡ ਤੇ ਖ਼ਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਜ਼ਿਕਰਯੋਗ ਹਨ। ਲਾਇਨਜ਼ ਵਾਲੀਬਾਲ ਕਲੱਬ ਦੇ ਪ੍ਰਬੰਧਕਾਂ ਨਵਦੀਪ ਸਿੰਘ ਸੰਧੂ, ਹਰਤੇਜਪ੍ਰੀਤ ਸਿੰਘ (ਤੇਜੀ) ਧਾਲੀਵਾਲ, ਰਣਜੀਤ ਸਿੰਘ ਸਮਰਾ, ਜਸਵਿੰਦਰ ਸਿੰਘ, ਕਮਲ ਸਿੰਘ ਜੌਹਲ, ਰਜਿੰਦਰ ਸਿੰਘ ( ਜਿੰਦਰ) ਧਾਲੀਵਾਲ, ਜਸਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਹਰਪਾਲ ਸਿੰਘ, ਰਣਜੀਤ ਸਿੰਘ ਐਮ.ਪੀ. ਟਾਇਰਜ਼, ਬਲਰਾਜ ਸਿੰਘ, ਮਨਜੀਤ ਸਿੰਘ ਰਾਏ, ਧਰਮਪ੍ਰੀਤ ਸਿੰਘ ਧਾਲੀਵਾਲ, ਸੁਖਪਾਲ ਗਿੱਲ, ਮਨਜੀਤ ਸਿੰਘ, ਪਰਮਜੀਤ ਸਿੰਘ ਧਾਲੀਵਾਲ, ਗੁਰਸੇਵਕ ਸਿੰਘ ਅਤੇ ਸਚਿਨ ਖੁਰਾਨਾ ਸਮੇਤ ਸਮੂਹ ਸਹਿਯੋਗੀਆਂ ਦੇ ਯਤਨਾਂ ਸਦਕਾ ਖੇਡ ਮੇਲਾ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਉਘੇ ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਵੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਇੰਡੋ - ਯੂ . ਐਸ . ਹੈਰੀਟੇਜ ਵਲੋਂ ਫਰਿਜ਼ਨੋ ’ ਚ ਡਾ . ਓਬਰਾਏ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਭਾਰਤੀ ਮੂਲ ਦੇ ਸਿਨਹਾ ਜੋੜੇ ਵਲੋਂ 2 ਕਰੋੜ ਡਾਲਰ ਦਾ ਵੱਡਾ ਦਾਨ , ਅਮਰੀਕਾ ’ ਚ ਬਣੇਗਾ ਏ . ਆਈ . ਕਾਲਜ
Ad Position 24