12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ 'ਤੇ 'ਸਫ਼ਰ ਏ ਸ਼ਹਾਦਤ' ਸਮਾਗਮ ਕਰਵਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਟੋਰਾਂਟੋ, 23 ਸਤੰਬਰ(ਹਰਜੀਤ ਸਿੰਘ ਬਾਜਵਾ)-ਵਿਸ਼ਵ ਭਰ 'ਚ ਚਲ ਰਹੇ ਨÏਵੇਂ ਪਾਤਸ਼ਾਹ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸਮਾਗਮਾਂ ਦੀ ਲੜੀ ਅਧੀਨ ਵਿਸ਼ਵ ਪੰਜਾਬੀ ਸਭਾ ਵੱਲੋਂ ਬਰੈਂਪਟਨ ਦੇ ਵਿਸ਼ਵ ਪੰਜਾਬੀ ਭਵਨ ਵਿਖੇ 'ਸਫ਼ਰ ਏ ਸ਼ਹਾਦਤ' ਬੈਨਰ ਹੇਠ ਡਾ. ਦਲਬੀਰ ਸਿੰਘ ਕਥੂਰੀਆ ਦੀ ਅਗਵਾਈ ਹੇਠ ਇਕ ਸਮਾਗਮ ਕਰਵਾਇਆ ਗਿਆ ਜਿੱਥੇ ਕਿ ਵਿਦਵਾਨਾਂ ਵੱਲੋਂ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਦੀ ਅਦੁੱਤੀ ਕੁਰਬਾਨੀ ਬਾਰੇ ਗੱਲ ਕਰਦਿਆਂ ਆਖਿਆ ਕਿ ਇਹ ਕੋਈ ਆਮ ਕੁਰਬਾਨੀ ਨਹੀ ਸੀ ਸਗੋਂ ਇਸ ਕੁਰਬਾਨੀ ਤੋਂ ਬਾਅਦ ਭਾਰਤ 'ਚ ਆਈ ਵੱਡੀ ਤਬਦੀਲੀ ਨੇ ਕ੍ਰਾਂਤੀਕਾਰੀ ਯੁੱਗ ਨੂੰ ਜਨਮ ਦਿੱਤਾ | ਸਮਾਗਮ ਦੇ ਮੁੱਖ ਮਹਿਮਾਨ ਦਿੱਲੀ ਯੁਨੀਵਰਸਿਟੀ ਦੇ ਸਾਬਕਾ ਪ੍ਰੋ. ਡਾ. ਮਨਜੀਤ ਕÏਰ ਸਨ, ਇਸ ਦÏਰਾਨ ਸਟੇਜ ਸਕੱਤਰ ਦੀ ਭੂਮਿਕਾ ਸੁਰਜੀਤ ਕÏਰ ਨੇ ਨਿਭਾਈ ਜਦੋਂ ਕਿ ਸ਼ੁਰੂਆਤ ਨÏਜਵਾਨ ਗਾਇਕ ਬÏਬੀ ਪੰਧੇਰ ਅਤੇ ਰਿੰਟੂ ਭਾਟੀਆ ਵੱਲੋਂ ਧਾਰਮਿਕ ਸ਼ਬਦਾਂ ਨਾਲ ਕੀਤੀ¢ਇਸ ਮÏਕੇ ਡਾ. ਮਨਜੀਤ ਕÏਰ, ਡਾ. ਇੰਦਰਜੀਤ ਕÏਰ, ਡਾ. ਗੁਰਨਾਮ ਕÏਰ ਅਤੇ ਪਿਆਰਾ ਸਿੰਘ ਕੁੱਦੋਵਾਲ ਵੱਲੋਂ ਇਸ ਸਬੰਧੀ ਪੇਪਰ ਵੀ ਪੜ੍ਹੇ ਗਏ ਜਿੱਥੇ ਬੋਲਦਿਆਂ ਬੁਲਾਰਿਆਂ ਨੇ ਆਖਿਆ ਕਿ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਇਕੱਲੇ ਹਿੰਦ ਦੀ ਹੀ ਨਹੀ ਸਗੋਂ ਸਮੁੱਚੇ ਵਿਸ਼ਵ ਦੀ ਚਾਦਰ ਸਨ ਜਿਹਨਾਂ ਨੇ ਜ਼ੁਲਮ ਦੇ ਖਿਲਾਫ਼ ਆਵਾਜ਼ ਉਠਾਈ ਅਤੇ ਬਿਨਾਂ ਕਿਸੇ ਜਾਤ-ਪਾਤ, ਭੇਦ-ਭਾਵ ਤੋਂ ਉੱਪਰ ਉੱਠ ਕੇ ਧਰਮ ਦੀ ਰਾਖੀ ਕਰਦਿਆਂ ਬਿਨਾਂ ਡਰੇ ਤੇ ਝੁਕੇ ਆਪਣੀ ਜਾਨ ਦਿੱਤੀ, ੁਲਾਰਿਆਂ ਨੇ ਗੁਰਬਾਣੀ ਅਤੇ ਕਈ ਇਤਿਹਾਸਕ ਹਵਾਲਿਆਂ ਨਾਲ ਗੱਲ ਕਰਦਿਆਂ ਆਖਿਆ ਕਿ ਇਹ ਅਨੋਖਾ ਵਰਤਾਰਾ ਹੀ ਕਿਹਾ ਜਾ ਸਕਦਾ ਹੈ ਕਿ ਮਕਤੂਲ, ਖੁਦ ਕਾਤਲ ਕੋਲ ਚੱਲ ਕੇ ਜਾ ਰਿਹਾ ਹੈ ਤੇ ਉੱਥੇ ਇੱਕ ਨਹੀ ਸਗੋਂ ਇੱਕ ਤੋਂ ਜਿਆਦਾ ਸ਼ਹੀਦੀਆਂ ਹੰਦੀਆਂ ਹਨ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹੋਈ ਇਹ ਕੁਰਬਾਨੀ ਦੁਨੀਆਂ ਦੀ ਵੱਡੀ ਅਤੇ ਅਨੋਖੀ ਕੁਰਬਾਨੀ ਸੀ,ਸ੍ਰੀ ਗੁਰੁ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ, ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਅਤੇ ਫਿਰ ਇਹ ਪਰੰਪਰਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਸਮੁੱਚੇ ਪ੍ਰੀਵਾਰ ਦੀ ਕੁਰਬਾਨੀ ਵੱਲ ਜਾਂਦੀ ਹੈ ਜਿਸਨੂੰ ਵਿਸ਼ਵ ਦਾ ਸਭ ਤੋਂ ਮਹਾਨ ਬਲੀਦਾਨ ਆਖਿਆ ਜਾ ਸਕਦਾ ਹੈ | ਸਮਾਗਮ ਦÏਰਾਨ ਧਾਰਮਿਕ ਕਵੀ ਦਰਬਾਰ ਦÏਰਾਨ ਪਰਮਜੀਤ ਦਿਲ, ਜਸਬੀਰ ਸ਼ਮਿਲ, ਸਤਵੰਤ ਕÏਰ ਅਤੇ ਹੋਰਨਾਂ ਵੱਲੋਂ ਆਪੋ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲੁਆਈ ਤੇ ਜਸਵਿੰਦਰ ਸਿੰਘ ਬਿੱਟਾ ਸਮੇਤ ਡਾ. ਮਨਜੀਤ ਕÏਰ, ਡਾ. ਗੁਰਨਾਮ ਕÏਰ ਅਤੇ ਡਾ. ਇੰਦਰਜੀਤ ਕÏਰ ਦਾ ਇਸ ਮÏਕੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤÏਰ 'ਤੇ ਸਨਮਾਨ ਵੀ ਕੀਤਾ ਗਿਆ | ਇਸ ਮÏਕੇ ਸ੍ਰ. ਸੁਬੇਗ ਸਿੰਘ ਕਥੂਰੀਆ, ਡਾ. ਦਰਸ਼ਨਦੀਪ ਅਰੋੜਾ, ਹਰਜੀਤ ਸਿੰਘ ਗਿੱਲ, ਡਾ. ਬਲਵਿੰਦਰ ਕÏਰ, ਪ੍ਰਤੀਕ, ਬਲਰਾਜ ਧਾਲੀਵਾਲ, ਸ਼ਤੀਸ਼ ਗੁਲਾਟੀ, ਸਰਬਜੀਤ ਕÏਰ ਕਾਹਲੋਂ, ਹਰਪਾਲ ਸਿੰਘ ਭਾਟੀਆ, ਡਾ. ਗਿਆਨ ਸਿੰਘ ਘਈ ਅਤੇ ਹੋਰ ਵੀ ਲੋਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਪਹਿਲਾ ਯੂਰਪੀ ਪੰਜਾਬੀ ਕਹਾਣੀ ਦਰਬਾਰ ਤੇ ਮੁਸ਼ਾਇਰਾ ਸਫਲਤਾ ਪੂਰਵਕ ਸੰਪੰਨ <br/... ਅਗਲੀ ਖ਼ਬਰ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ, ਕੈਲਗਰੀ ਵਲੋਂ ਦੂਜੀ ਬ੍ਰਾਂਚ ਦੀ ਉਸਾਰੀ ਤੋਂ ਪਹਿਲਾਂ ਕੀਤੀ ਅਰਦਾਸ <br/>
Ad Position 24