13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਪਹਿਲਾ ਯੂਰਪੀ ਪੰਜਾਬੀ ਕਹਾਣੀ ਦਰਬਾਰ ਤੇ ਮੁਸ਼ਾਇਰਾ ਸਫਲਤਾ ਪੂਰਵਕ ਸੰਪੰਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਬਰੇਸ਼ੀਆ(ਇਟਲੀ), 23 ਸਤੰਬਰ (ਬਲਦੇਵ ਸਿੰਘ ਬੂਰੇ ਜੱਟਾਂ)-ਯੂਰਪੀ ਪੰਜਾਬੀ ਸਾਹਿਤ ਅਕਾਦਮੀ (ਇਪਲਾ) ਵੱਲੋਂ ਪੰਜਾਬੀ ਤਨਜ਼ੀਮ ਪੰਚਨਦ ਜਰਮਨੀ ਦੇ ਸਹਿਯੋਗ ਨਾਲ ਜਰਮਨੀ ਦੇ ਮੁੱਖ ਸ਼ਹਿਰ ਫ੍ਰੈਂਕਫਰਟ ਵਿਖੇ ਕਹਾਣੀਕਾਰ ਸੁਖਜੀਤ ਨੂੰ ਸਮਰਪਿਤ ਪਹਿਲਾ ਯੂਰਪੀ ਪੰਜਾਬੀ ਕਹਾਣੀ ਦਰਬਾਰ ਤੇ ਮੁਸ਼ਾਇਰਾ ਕਰਵਾਇਆ ਗਿਆ | ਜਿਸ 'ਚ ਯੂਰਪ ਦੇ ਗਰੀਸ, ਬੈਲਜ਼ੀਅਮ, ਇਟਲੀ, ਬਰਤਾਨੀਆਂ, ਡੈਨਮਾਰਕ ਆਦਿ ਤੋਂ ਸਾਹਿਤਕਾਰਾਂ ਤੇ ਵਿਦਵਾਨਾਂ ਨੇ ਭਾਗ ਲਿਆ | ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਕਹਾਣੀਕਾਰ, ਆਲੋਚਕ ਤੇ ਸਿੱਖਿਆ ਸ਼ਾਸ਼ਤਰੀ ਡਾ ਬਲਦੇਵ ਸਿੰਘ ਧਾਲੀਵਾਲ ਸ਼ਾਮਲ ਹੋਏ | ਸਮਾਗਮ ਦੀ ਸ਼ੁਰੂਆਤ ਅਮਜਦ ਅਲੀ ਆਰਫ਼ੀ ਵੱਲੋਂ ਆਰੰਭਕ ਸ਼ਬਦਾਂ ਨਾਲ ਕੀਤੀ ਗਈ | ਜਿਸ ਦੇ ਬਾਅਦ ਇਪਲਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸਵਾਗਤੀ ਭਾਸ਼ਨ 'ਚ ਸਭ ਨੂੰ ਜੀ ਆਇਆਂ ਆਖਿਆ ਅਤੇ ਸੁਖਜੀਤ ਨੂੰ ਯਾਦ ਕੀਤਾ | ਦਲਜਿੰਦਰ ਸਿੰਘ ਰਹਿਲ ਵੱਲੋਂ ਜਾਣ ਪਹਿਚਾਣ ਕਰਾਈ ਗਈ | ਇਸ ਉਪਰੰਤ ਪ੍ਰੋ ਜਸਪਾਲ ਸਿੰਘ ਨੇ ਇਪਲਾ ਬਾਰੇ ਜਾਣਕਾਰੀ ਦਿੱਤੀ | ਡਾ ਬਲਦੇਵ ਸਿੰਘ ਧਾਲੀਵਾਲ ਨੇ ਕਹਾਣੀਕਾਰ ਸੁਖਜੀਤ ਨੂੰ ਯਾਦ ਕਰਦਿਆਂ ਉਸਦੀ ਸਾਹਿਤ ਸਿਰਜਣਾ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਨਵੇਂ ਸ਼ੈਲੀਕਾਰ ਲੇਖਕ ਵਜੋਂ ਯਾਦ ਕੀਤਾ | ਗਰੀਕੀ ਭਾਸ਼ਾ 'ਚ ਪੰਜਾਬੀ ਬੋਲੀ ਤੇ ਸੱਭਿਆਚਾਰ 'ਤੇ ਕੰਮ ਕਰ ਰਹੀ ਇਵਜੀਨੀਆ ਬਰਦੇਸੀ ਤੇ ਗੁਰਪ੍ਰੀਤ ਕੌਰ ਗਾਇਦੂ (ਗਰੀਸ) ਨੇ ਖੋਜ ਪੱਤਰ ਪੇਸ਼ ਕੀਤਾ | 2 ਵੱਖ ਵੱਖ ਪੜਾਵਾਂ 'ਚ ਕੀਤੇ ਗਏ ਇਸ ਸਮਾਗਮ 'ਚ ਵੱਖ-ਵੱਖ ਯੂਰਪੀ ਲੇਖਕਾਂ ਵੱਲੋਂ ਯੂਰਪੀ ਪੰਜਾਬੀ ਕਹਾਣੀ ਪੜੀ ਗਈ | ਜਿਸ 'ਚ ਹੁਮਾਂ ਫਲਕ, ਪਵਨ ਪਰਵਾਸੀ, ਗੁਰਪ੍ਰੀਤ ਕੌਰ ਗਾਇਦੂ ਅਤੇ ਬਲਵਿੰਦਰ ਸਿੰਘ ਚਾਹਲ ਨੇ ਭਾਗ ਲਿਆ | ਇਸ ਸਮੁੱਚੇ ਕਹਾਣੀ ਪਾਠ ਦੀ ਸਮੀਖਿਆ ਡਾ. ਬਲਦੇਵ ਸਿੰਘ ਧਾਲੀਵਾਲ ਨੇ ਕਰਦਿਆਂ ਸਭ ਕਹਾਣੀਆਂ ਉੱਪਰ ਆਪਣੇ ਵਿਚਾਰ ਪੇਸ਼ ਕੀਤੇ | ਬਾਅਦ 'ਚ ਹਾਜ਼ਰ ਸ਼ਾਇਰਾਂ ਵੱਲੋਂ ਪੰਜਾਬੀ ਤੇ ਉਰਦੂ ਦਾ ਮੁਸ਼ਾਇਰਾ ਕੀਤਾ ਗਿਆ | ਰੂਪ ਦਵਿੰਦਰ ਕੌਰ ਵੱਲੋਂ ਆਏ ਸਾਹਿਤਕਾਰਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ | ਇਸ ਸਮਾਗਮ ਦਾ ਸਮੁੱਚਾ ਸੰਚਾਲਨ ਦਲਜਿੰਦਰ ਸਿੰਘ ਰਹਿਲ ਤੇ ਸ਼ਾਕਰ ਅਮਜਦ ਅਲੀ ਆਰਫੀ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਮੌਕੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਨਵੀਆਂ ਕਿਤਾਬਾਂ ਵੀ ਲੋਕ ਅਰਪਣ ਕੀਤੀਆਂ ਗਈਆਂ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿੱਚੋਂ 7 ਸਰੂਪ ਬਿਨਾਂ ਦੱਸੇ ਬਰਮਿੰਘਮ ਲੈ ਜਾਣ ਦਾ ਮਾਮਲਾ ਪੁਲਿਸ ਕੋਲ ਪਹੁੰਚ... ਅਗਲੀ ਖ਼ਬਰ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ 'ਤੇ 'ਸਫ਼ਰ ਏ ਸ਼ਹਾਦਤ' ਸਮਾਗਮ ਕਰਵਾਇਆ <br/>
Ad Position 24