13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿੱਚੋਂ 7 ਸਰੂਪ ਬਿਨਾਂ ਦੱਸੇ ਬਰਮਿੰਘਮ ਲੈ ਜਾਣ ਦਾ ਮਾਮਲਾ ਪੁਲਿਸ ਕੋਲ ਪਹੁੰਚਿਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਲੰਡਨ, 23 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਪਾਰਕ ਐਵੇਨਿਊ ਵਿਖੇ ਮੰਦਭਾਗੀ ਘਟਨਾ ਵਾਪਰੀ ਜਦੋਂ ਅੱਜ ਸਵੇਰੇ ਕੁਝ ਵਿਅਕਤੀ ਅਚਾਨਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 7 ਸਰੂਪ ਬਰਮਿੰਘਮ ਲੈ ਗਏ, ਜਿਸ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ 'ਚ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ ਗਈ ਹੈ, ਲੇਕਨ ਅਜੇ ਇਹ ਸ਼ਪਸ਼ਟ ਨਹੀਂ ਹੋ ਸਕਿਆ ਕਿ ਪੁਲਿਸ ਇਸ ਮਾਮਲੇ ਨੂੰ ਚੋਰੀ ਦੇ ਮਾਮਲੇ ਵਜੋਂ ਜਾਂ ਬੇਅਦਬੀ ਦੇ ਮਾਮਲੇ ਵਜੋਂ ਵੇਖ ਰਹੀ ਹੈ | ਗੁਰਦੁਆਰਾ ਸਾਹਿਬ ਵੱਲੋਂ ਜਨਰਲ ਸਕੱਤਰ ਹਰਮੀਤ ਸਿੰਘ ਗਿੱਲ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਕ ਪੁਰਾਣਾ ਸੇਵਾਦਾਰ ਸੱਚਖੰਡ ਦੀ ਸੇਵਾ ਕਰ ਰਿਹਾ ਸੀ, ਜਿਸ ਨੇ ਗੁਰਦੁਆਰਾ ਕਮੇਟੀ ਜਾਂ ਗ੍ਰੰਥੀਆਂ ਦੀ ਇਜਾਜ਼ਤ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਤ ਸਰੂਪ ਗੁਰਦੁਆਰੇ ਤੋਂ ਪਾਲਕੀ ਵੈਨ ਰਾਹੀਂ ਬਰਮਿੰਘਮ 'ਚ ਸਤਿਕਾਰ ਕਮੇਟੀ ਕੋਲ ਲੈ ਗਿਆ | ਜਿੱਥੇ ਪੁਰਾਣੇ ਫਟੇ ਹੋਏ ਅੰਗਾਂ ਵਾਲੇ ਜਾਂ ਬਿਰਧ ਸਰੂਪਾਂ ਦੀ ਸੇਵਾ ਕੀਤੀ ਜਾਂਦੀ ਹੈ | ਪ੍ਰਬੰਧਕਾਂ ਅਨੁਸਾਰ ਉਸ ਵਿਅਕਤੀ ਨੇ ਸੁਰੱਖਿਆ ਕਰਮਚਾਰੀਆਂ ਕੋਲ ਵੀ ਝੂਠ ਬੋਲਿਆ ਕਿ ਉਸ ਨੇ ਇਜਾਜ਼ਤ ਲਈ ਹੈ | ਹੁਣ ਉਨ੍ਹਾਂ ਸਰੂਪਾਂ ਨੂੰ ਵਾਪਿਸ ਲਿਆਂਦਾ ਜਾ ਰਿਹਾ ਹੈ | ਪ੍ਰਬੰਧਕਾਂ ਨੇ ਇਸ ਨੂੰ ਚੋਣਾਂ ਦਾ ਮੁੱਦਾ ਹੋਣ ਦੀ ਸ਼ੰਕਾ ਵੀ ਜ਼ਾਹਰ ਕੀਤੀ ਹੈ | ਭਾਵੇਂ ਕਿ ਇਹ ਘਟਨਾ ਬਹੁਤ ਚਿੰਤਾਜਨਕ ਅਤੇ ਗੰਭੀਰ ਹੈ ਪਰ ਇਸ ਮਾਮਲੇ ਨੂੰ ਚੋਣਾਂ ਨਾਲ ਜੋੜ ਕੇ ਦੇਖਿਆ ਜਾਣਾ ਹੋਰ ਵੀ ਗੰਭੀਰ ਹੈ | ਲੇਕਨ ਅਜੇ ਤੱਕ ਇਹ ਸ਼ਪਸ਼ਟ ਨਹੀਂ ਹੋ ਸਕਿਆ ਕਿ 7 ਸਰੂਪ ਇਕੋ ਸਮੇਂ ਉਕਤ ਵੈਨ 'ਚ ਕਿਸ ਤਰ੍ਹਾਂ ਲਿਜਾਏ ਜਾ ਸਕਦੇ ਹਨ, ਸ਼ੰਕਾਂ ਇਹ ਵੀ ਹੈ ਕਿ ਉਸ ਸਮੇਂ ਮਾਣ ਮਰਿਯਾਦਾ ਦੀ ਉਲੰਘਣਾ ਹੋਈ ਹੈ | ਜੇ ਸੱਤ ਸਰੂਪ ਇਕੋ ਸਮੇਂ ਲਿਜਾਏ ਗਏ ਤਾਂ ਕਿੰਨੇ ਵਿਅਕਤੀ ਉਸ ਸਮੇਂ ਮੌਜੂਦਾ ਸਨ ਅਤੇ ਉਹਨਾਂ ਨੂੰ ਰੋਕਿਆ ਕਿਉਂ ਨਹੀਂ ਗਿਆ? ਉਸ ਸਮੇ ਇਸ ਮਾਮਲੇ ਸਬੰਧੀ ਜਦੋਂ ਹਰਮੀਤ ਸਿੰਘ ਗਿੱਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਪਰਕ ਨਹੀਂ ਹੋ ਸਕਿਆ | ਦੂਜੇ ਪਾਸੇ ਸਭਾ ਦੇ ਸਾਬਕਾ ਪ੍ਰਧਾਨ ਗੁਰਮੇਲ ਸਿੰਘ ਮੱਲੀ ਨੇ ਕਿਹਾ ਕਿ ਇਹ ਬਹੁਤ ਗੰਭੀਰ ਅਤੇ ਚਿੰਤਾਜਨਕ ਘਟਨਾ ਹੈ | ਇਸ ਦੀ ਸਾਰੀ ਸਚਾਈ ਸੰਗਤਾਂ ਸਾਹਮਣੇ ਆਉਣੀ ਚਾਹੀਦੀ ਹੈ | ਇੱਕ ਹੋਰ ਸੇਵਾਦਾਰ ਨੇ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਸਭਾ ਦੇ ਪ੍ਰਬੰਧਕਾਂ ਨੇ ਸੁਰੱਖਿਆ ਦੀ ਘਾਟ ਜਾਂ ਲਾਪਰਵਾਹੀ ਵਾਲੀ ਗਲਤੀ ਨੂੰ ਮੰਨਣ ਦੀ ਬਜਾਏ ਚੋਣ ਮੁੱਦੇ ਦਾ ਨਾਮ ਦੇਣ ਦੀ ਕੋਸ਼ਿਸ਼ ਕੀਤੀ ਹੈ | ਸਾਨੂੰ ਗੁਰੂ ਘਰਾਂ 'ਚ ਸੁਰੱਖਿਆ ਪ੍ਰਬੰਧ ਹੋਰ ਕਰੜੇ ਕਰਨੇ ਚਾਹੀਦੇ ਹਨ | ਸਭਾ ਦੇ ਸਾਬਕਾ ਗ੍ਰੰਥੀ ਭਾਈ ਬਲਵਿੰਦਰ ਸਿੰਘ ਪੱਟੀ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਮੰਗ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਦੀ ਸਾਰੀ ਵੀਡੀਓ ਜਨਤਕ ਕੀਤੀ ਜਾਵੇ ਤਾਂ ਜੋ ਸੰਗਤਾਂ ਅਸਲੀਅਤ ਤੋਂ ਜਾਣੂ ਹੋ ਸਕਣ | ਹੁਣ ਸਮਾਂ ਹੀ ਦੱਸੇਗਾ ਕਿ ਲਾਪਰਵਾਹੀ ਕਿੱਥੇ ਹੋਈ ਹੈ ਪਰ ਕੁਝ ਸੰਗਤਾਂ ਦਾ ਕਹਿਣਾ ਹੈ ਕਿ ਜਦੋਂ ਪਤਾ ਹੀ ਲੱਗ ਗਿਆ ਸੀ ਕਿ ਸਰੂਪ ਸਤਿਕਾਰ ਕਮੇਟੀ ਕੋਲ ਸੁਰੱਖਿਅਤ ਪਹੁੰਚ ਗਏ ਹਨ ਤਾਂ ਇਸ ਮਾਮਲੇ ਨੂੰ ਬੈਠ ਕੇ ਕਿਉਂ ਨਹੀਂ ਸੁਲਝਾਇਆ ਗਿਆ? ਜੋ ਵੀ ਹੋਇਆ ਪਰ ਇਸ ਘਟਨਾ ਨੂੰ ਲੈ ਕੇ ਆਮ ਸੰਗਤ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਕੁਝ ਸੰਗਤਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਘਟਨਾ 'ਚ ਹੋ ਸਕਦਾ ਕਿਸੇ ਵੀ ਧਿਰ ਦੀ ਸ਼ਮੂਲੀਅਤ ਨਾ ਹੋਵੇ ਪਰ ਸਰੂਪ ਲਿਜਾਣ ਵਾਲੇ ਇਕ ਵਿਅਕਤੀ ਦੀ ਗਲਤੀ ਨੂੰ ਬੇਲੋੜਾ ਹੁਣ ਚੋਣ ਮੁੱਦਾ ਬਣਾਇਆ ਜਾ ਰਿਹਾ ਹੈ, ਜਦ ਕਿ ਇਹ ਬਹੁਤ ਵੱਡੀ ਬੇਅਦਬੀ ਹੋਈ ਹੈ, ਜੋ ਬਹੁਤ ਹੀ ਨਿੰਦਣਯੋਗ ਹੈ | ਲੇਕਨ ਅਜੇਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਪ੍ਰਬੰਧ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਮਨੋਜ ਕੁਮਾਰ ਮੋਦੀ ਨੇ ਕੀਤਾ ਰਾਮਲੀਲ੍ਹਾ ਦੇ ਪਹਿਲੇ ਦਿਨ ਦਾ ਉਦਘਾਟਨ ਅਗਲੀ ਖ਼ਬਰ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਪਹਿਲਾ ਯੂਰਪੀ ਪੰਜਾਬੀ ਕਹਾਣੀ ਦਰਬਾਰ ਤੇ ਮੁਸ਼ਾਇਰਾ ਸਫਲਤਾ ਪੂਰਵਕ ਸੰਪੰਨ <br/...
Ad Position 24