01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਭਾਰਤੀ ਔਰਤ ਦੀ ਹੱਤਿਆ ਦੇ ਮਾਮਲੇ 'ਚ ਦੋਸ਼ੀ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 25-09-2025
ਸੈਕਰਾਮੈਂਟੋ, 24 ਸਤੰਬਰ (ਹੁਸਨ ਲੜੋਆ ਬੰਗਾ)- ਦੱਖਣੀ ਕੈਰੋਲੀਨਾ 'ਚ 16 ਸਤੰਬਰ ਨੂੰ ਇਕ ਗੈਸ ਸਟੇਸ਼ਨ 'ਤੇ ਵਾਪਰੀ ਲੁੱਟਮਾਰ ਦੀ ਘਟਨਾ ਵਿਚ ਮਾਰੀ ਗਈ ਭਾਰਤੀ ਮੂਲ ਦੀ 49 ਸਾਲਾ ਔਰਤ ਕਿਰਨ ਪਟੇਲ ਦੇ ਮਾਮਲੇ 'ਚ ਪੁਲਿਸ ਨੇ ਇਕ 21 ਸਾਲਾ ਨੌਜਵਾਨ ਜ਼ੀਦਾਨ ਮੈਕ ਹਿੱਲ ਨੂੰ ਗਿ੍ਫਤਾਰ ਕਰਕੇ ਉਸ ਵਿਰੁੱਧ ਹੱਤਿਆ ਦੇ ਦੋਸ਼ ਆਇਦ ਕੀਤੇ ਹਨ | ਹਿੱਲ ਨੂੰ ਕੁਝ ਘੰਟਿਆਂ ਦੇ ਟਕਰਾਅ ਉਪਰੰਤ ਪੁਲਿਸ ਨੇ ਗਿ੍ਫਤਾਰ ਕਰ ਲਿਆ ਤੇ ਉਸ ਨੂੰ ਦੋ ਵੱਖ ਵੱਖ ਥਾਂਵਾਂ 'ਤੇ ਹੋਈ ਗੋਲੀਬਾਰੀ ਨਾਲ ਸੰਬੰਧਿਤ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ | ਪਟੇਲ ਨੂੰ ਡੀ ਡੀ ਦੇ ਫੂਡ ਮਾਰਟ ਵਿਖੇ ਗੋਲੀ ਮਾਰ ਦਿੱਤੀ ਗਈ ਸੀ ਜਿਥੇ ਉਹ ਸਟੋਰ ਚਲਾਉਂਦੀ ਸੀ | ਪੁਲਿਸ ਅਨੁਸਾਰ ਨਕਦੀ ਹਵਾਲੇ ਕਰਨ ਤੋਂ ਪਹਿਲਾਂ ਹੀ ਹਿੱਲ ਨੇ ਪਟੇਲ ਨੂੰ ਗੋਲੀ ਮਾਰ ਦਿੱਤੀ ਸੀ | ਪਰਿਵਾਰ ਅਨੁਸਾਰ ਪਟੇਲ ਨੇ ਲੁਟੇਰੇ ਉਪਰ ਬੋਤਲ ਸੁੱਟੀ ਤੇ ਆਪਣੇ ਆਪ ਨੂੰ ਬਚਾਉਣ ਲਈ ਦੌੜੀ ਪਰ ਉਹ ਗੋਲੀ ਵੱਜਣ ਉਪਰੰਤ ਜ਼ਮੀਨ ਉਪਰ ਡਿੱਗ ਗਈ ਤੇ ਦਮ ਤੋੜ ਦਿੱਤਾ | ਪੁਲਿਸ ਹਿੱਲ ਨੂੰ ਗਿ੍ਫਤਾਰ ਕਰਨ ਲਈ ਉਸ ਦੀ ਰਿਹਾਇਸ਼ ਉਪਰ ਗਈ ਤਾਂ ਉਸ ਨੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਲੰਬਾ ਸਮਾਂ ਚੱਲੇ ਟਕਰਾਅ ਉਪਰੰਤ ਪੁਲਿਸ ਉਸ ਨੂੰ ਘਰ ਤੋਂ ਬਾਹਰ ਲਿਆਉਣ ਵਿਚ ਸਫਲ ਰਹੀ | ਉਸ ਨੂੰ ਯੁਨੀਅਨ ਕਾਊਾਟੀ ਜੇਲ੍ਹ ਵਿਚ ਰੱਖਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਵਿਖੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਰਾਹਤ ਸਹਾਇਤਾ ਦਿੱਤੀ <br/> ਅਗਲੀ ਖ਼ਬਰ ਮੁਰੇ ਬਿ੍ਜ 'ਚ 8ਵਾਂ ਪੰਜਾਬੀ ਵਿਰਾਸਤੀ ਸੱਭਿਆਚਾਰਕ ਮੇਲਾ 19 ਅਕਤੂਬਰ ਨੂੰ <br/>
Ad Position 24