ਐਡੀਲੇਡ, 24 ਸਤੰਬਰ (ਗੁਰਮੀਤ ਸਿੰਘ ਵਾਲੀਆ)- ਮੁਰੇ ਬਿ੍ਜ ਰੇਸਿੰਗ ਕਲੱਬ ਵਿਖੇ 8ਵਾਂ ਪੰਜਾਬੀ ਵਿਰਾਸਤੀ ਸੱਭਿਆਚਾਰਕ ਮੇਲਾ ਐਤਵਾਰ, 19 ਅਕਤੂਬਰ ਨੂੰ ਮਨਾਇਆ ਜਾਵੇਗਾ ¢ ਇਹ ਸਮਾਗਮ ਸਰਦਾਰ ਜਗਤਾਰ ਸਿੰਘ ਨਾਗਰੀ ਅਤੇ ਉਨ੍ਹਾਂ ਦੀ ਟੀਮ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ¢ ਮੇਲੇ ਦੀ ਸਟੇਜ ਕਾਰਵਾਈ ਦੀ ਜ਼ਿੰਮੇਵਾਰੀ ਮਹਿੰਗਾ ਸਿੰਘ ਸੰਘਰ ਅਤੇ ਜਗਰੂਪ ਸਿੰਘ ਬੁੱਟਰ ਤੇ ਮੋਹਨ ਸਿੰਘ ਮਲਹਾਂਸ ਵਲੋਂ ਸੰਭਾਲੀ ਜਾਵੇਗੀ ¢ ਮੇਲੇ ਵਿਚ ਦਾਖਲਾ ਮੁਫ਼ਤ ਹੋਵੇਗਾ | ਮੇਲੇ ਨੂੰ ਰੰਗੀਂਨ ਬਣਾਉਣ ਲਈ ਟੀਮ ਵਿਚ ਜਗਤਾਰ ਸਿੰਘ ਨਾਗਰੀ, ਮਾਸਟਰ ਮਨਜੀਤ ਸਿੰਘ, ਰਵਿੰਦਰ ਸ਼ੋਕਰ, ਸਰਬਨ ਸਿੰਘ ਰੰਧਾਵਾ, ਨਰੇਸ਼ ਸ਼ਰਮਾ,ਹੈਰੀ ਰੰਧਾਵਾ,ਸੱਤੀ ਸਿਧਾਨਾ,ਧੰਮੀ ਜਟਾਣਾ,ਲੱਕੀ ਸਿੰਘ,ਬਹਾਲ ਚਾਹਲ, ਪੁਨੀਤਪਾਲ ਬਾਜਵਾ, ਦਵਿੰਦਰ ਖਹਿਰਾ, ਅਵਤਾਰ ਬਰਾੜ, ਸੱਤਾ ਸਿਧਾਣਾ, ਸੁਖਵੰਤ ਸਿੰਘ, ਗੈਰੀ ਢਿੱਲੋਂ,ਅਮਰ ਗਿੱਲ ,ਦੀਦਾਰ ਸਿੰਘ ਚਾਹਰ, ਗੁਰਦੀਪ ਪਾਬਲਾ,ਅਤੇ ਰਵਿੰਦਰ ਸਿੰਘ ਸਰਾਭਾ ਵਰਗੇ ਨਿਸਕਾਮ ਮੈਂਬਰ ਸ਼ਾਮਲ ਹਨ ¢ ਮੇਲੇ ਦÏਰਾਨ ਮਸ਼ਹੂਰ ਗਾਇਕ ਸੁਰਜੀਤ ਭੁੱਲਰ ਆਪਣੇ ਚੋਟੀ ਦੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ¢ ਉਨ੍ਹਾਂ ਦੇ ਨਾਲ ਗਾਇਕਾ ਜੰਨਤ ਕÏਰ ਵੀ ਹਾਜ਼ਰੀ ਲਗਾਉਣਗੇ ¢ ਫੋਕ ਵੇਵ ਭੰਗੜਾ ਐਡੀਲੇਡ ਦੀ ਟੀਮ ਤੇ ਮਲਵਈ ਭੰਗੜਾ ਅਕੈਡਮੀ ਦੀਆਂ ਟੀਮਾ ਦੇ ਗੱਭਰੂ ਭੰਗੜੇ ਨਾਲ ਖੂਬ ਰੰਗ ਬਣਨਗੇ ¢ ਮੇਲੇ ਵਿੱਚ ਮਸ਼ਹੂਰ ਬਾਡੀ ਬਿਲਡਰ ਕਮਲਜੀਤ ਕਾਹਮਾ ਵਿਸ਼ੇਸ਼ ਸ਼ਿਰਕਤ ਕਰਨ ਲਈ ਪੁੱਜਣਗੇ ¢ ਇਸ ਤੋਂ ਇਲਾਵਾ ਮੇਲੇ ਵਿੱਚ ਰੱਸਾਕਸੀ, ਭੰਗੜਾ, ਗਿੱਧਾ, ਬਜ਼ੁਰਗਾਂ ਦੀਆਂ ਦÏੜਾਂ, ਇਨਾਮਾਂ ਅਤੇ ਹੋਰ ਰੰਗ-ਬਿਰੰਗੀਆਂ ਗਤਿਵਿਧੀਆਂ ਵੀ ਸ਼ਾਮਲ ਹੋਣਗੀਆਂ ¢