ਜ਼ਿੰਦਾਬਾਦ ਮੇਲਾ 19 ਅਕਤੂਬਰ ਨੂੰ
ਅਜੀਤ ਡੈਸਕ
25-09-2025
ਟੋਰਾਂਟੋ, 24 ਸਤੰਬਰ (ਹਰਜੀਤ ਸਿੰਘ ਬਾਜਵਾ)- ਜ਼ਿੰਦਾਬਾਦ ਮੀਡੀਆ ਗਰੁੱਪ ਦੇ ਸੰਚਾਲਕ ਮੇਜਰ ਸਿੰਘ ਚੱਕਸਾਬੂ ਵੱਲੋਂ 'ਜਿੰਦਾਬਾਦ' ਮੇਲਾ 19 ਅਕਤੂਬਰ ਐਤਵਾਰ ਨੂੰ ਮਿਸੀਸਾਗਾ ਦੇ ਪਰਲ ਬੈਕੁੰਟ ਹਾਲ ਵਿਚ ਕਰਵਾਇਆ ਜਾ ਰਿਹਾ ਹੈ ਜਿੱਥੇ ਪੰਜਾਬ ਦੇ ਕਈ ਨਾਮਵਰ ਗਾਇਕ ਇਸ ਮੇਲੇ ਵਿੱਚ ਆਪਣੀ ਗਾਇਕੀ ਪੇਸ਼ ਕਰਨਗੇ, ਜਿਸ ਬਾਰੇ ਮੇਜਰ ਸਿੰਘ ਨੇ ਦੱਸਿਆ ਕਿ ਇਸ ਮੇਲੇ ਤੋਂ ਇਕੱਤਰ ਹੋਣ ਵਾਲੀ ਰਾਸ਼ੀ ਪੰਜਾਬ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਖਰਚ ਕੀਤੀ ਜਾਵੇਗੀ |