ਡਲਾਸ ਦੇ ਇਮੀਗ੍ਰੇਸ਼ਨ ਦਫ਼ਤਰ 'ਚ 3 ਲੋਕਾਂ ਨੂੰ ਮਾਰੀਆਂ ਗੋਲੀਆਂ
ਅਜੀਤ ਡੈਸਕ
25-09-2025
ਡਲਾਸ (ਅਮਰੀਕਾ), 24 ਸਤੰਬਰ (ਏਜੰਸੀ)-ਏਜੰਸੀ ਦੇ ਨਿਰਦੇਸ਼ਕ ਨੂੰ ਦੱਸਿਆ ਕਿ ਡਲਾਸ ਵਿਖੇ ਇੰਮੀਗ੍ਰੇਸ਼ਨ ਤੇ ਅਮਰੀਕੀ ਕਸਟਮਜ਼ ਇਨਫੋਰਸਮੈਂਟ ਦਫਤਰ 'ਚ ਤਿੰਨ ਲੋਕਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਤੇ ਹਮਲਾਵਰ ਦੀ ਵੀ ਖੁਦ ਨੂੰ ਗੋਲੀ ਲੱਗਣ ਨਾਲ ਮੌਤ ਹੋ ਗਈ | ਕਾਰਜਕਾਰੀ ਆਈ.ਸੀ.ਈ. ਨਿਰਦੇਸ਼ਕ ਟਾਡ ਲਿਓਾਸ ਨੇ ਗੋਲੀਬਾਰੀ ਦੀ ਪੁਸ਼ਟੀ ਕੀਤੀ | ਏਜੰਸੀ ਨੇ ਤੁਰੰਤ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ |