28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਟਰੰਪ ਵਲੋਂ 20 ਹੋਰ ਦੇਸ਼ਾਂ ਦੇ ਨਾਗਰਿਕਾਂ ਉਪਰ ਅਮਰੀਕਾ ਆਉਣ 'ਤੇ ਪਾਬੰਦੀ <br/>

Ad Position 21
No active advertisement
ਅਜੀਤ ਡੈਸਕ 18-12-2025
ਸੈਕਰਾਮੈਂਟੋ, 17 ਦਸੰਬਰ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਆਦੇਸ਼ ਜਾਰੀ ਕਰਕੇ ਯਾਤਰਾ ਪਾਬੰਦੀ ਵਾਲੇ ਦੇਸ਼ਾਂ ਦੀ ਪਹਿਲੀ ਸੂਚੀ ਵਿਚ 20 ਦੇਸ਼ ਹੋਰ ਸ਼ਾਮਿਲ ਕਰ ਦਿੱਤੇ ਹਨ | ਇਸ ਸੂਚੀ ਵਿਚ ਪਹਿਲਾਂ 19 ਦੇਸ਼ ਸ਼ਾਮਿਲ ਸਨ | ਇਸ ਤਰ੍ਹਾਂ ਕੁਲ 39 ਦੇਸ਼ ਹੋ ਗਏ ਹਨ ਜਿਨ੍ਹਾਂ ਦੇ ਨਾਗਰਿਕਾਂ ਉਪਰ ਅਮਰੀਕਾ ਆਉਣ 'ਤੇ ਪਾਬੰਦੀ ਲਾਈ ਗਈ ਹੈ | ਕੁਝ ਦੇਸ਼ਾਂ ਦੇ ਨਾਗਰਿਕਾਂ ਉਪਰ ਮੁਕੰਮਲ ਪਾਬੰਦੀ ਲਾਈ ਗਈ ਹੈ, ਜਦਕਿ ਬਾਕੀਆਂ ਉਪਰ ਅੰਸ਼ਕ ਪਾਬੰਦੀ ਲਾਈ ਗਈ ਹੈ | ਆਦੇਸ਼ ਅਨੁਸਾਰ ਪੂਰੀ ਪਾਬੰਦੀ ਵਾਲੇ ਦੇਸ਼ਾਂ ਦੀ ਸੂਚੀ ਵਿਚ 7 ਨਵੇਂ ਦੇਸ਼ ਸ਼ਾਮਿਲ ਕੀਤੇ ਗਏ ਹਨ | ਉਹ ਹਨ ਲਾਓਸ, ਸੀਏਰਾ ਲਿਓਨ, ਬਰਕਿਨਾ ਫਾਸੋ, ਮਾਲੀ, ਨਿਜਰ, ਦੱਖਣੀ ਸੂਡਾਨ ਤੇ ਸੀਰੀਆ | ਲਾਓਸ ਤੇ ਸੀਏਰਾ ਲੀਓਨ ਪਹਿਲਾਂ ਅਸ਼ੰਕ ਪਾਬੰਦੀ ਵਾਲੇ ਦੇਸ਼ਾਂ ਦੀ ਸੂਚੀ ਵਿਚ ਸ਼ਾਮਿਲ ਸਨ | 15 ਨਵੇਂ ਦੇਸ਼ਾਂ ਨੂੰ ਅੰਸ਼ਕ ਪਾਬੰਦੀ ਵਾਲੇ ਦੇਸ਼ਾਂ ਦੀਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ | ਇਨ੍ਹਾਂ ਵਿਚ ਅੰਗੋਲਾ, ਐਂਟੀਗੁਆ ਤੇ ਬਾਰਬੁਡਾ, ਬੇਨਿਨ, ਕੋਟਡਲਵੋਇਰ, ਡੋਮੀਨਿਕਾ, ਗਬੋਨ, ਦ ਗਾਮਬੀਆ, ਮਾਲਾਵੀ, ਮੌਰੀਟਾਨੀਆ, ਨਾਜੀਰੀਆ, ਸੈਨੇਗਲ, ਤਨਜ਼ਾਨੀਆ, ਟੌਗਾ, ਜ਼ਾਮਬੀਆ ਤੇ ਜਿੰਬਾਬਵੇ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਸ਼ੂਟਿੰਗ: ਅਨੰਤਜੀਤ ਸਿੰਘ ਨਾਰੂਕਾ ਅਤੇ ਦਰਸ਼ਨਾ ਰਾਠੌਰ ਨੇ ਮਿਕਸਡ ਟੀਮ ਸਕੀਟ ਸੋਨ ਤਗਮਾ ਜਿੱਤਿਆ <br/> ਅਗਲੀ ਖ਼ਬਰ ਵੈਸਟ ਮਿਡਲੈਂਡਜ਼ ਦੇ ਮੇਅਰ, ਰਿਚਰਡ ਪਾਰਕਰ......
Ad Position 24