21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਮੁੰਡਿਆਂ ਨੂੰ ਔਰਤਾਂ ਤੇ ਕੁੜੀਆਂ ਦਾ ਸਤਿਕਾਰ ਕਰਨਾ ਸਿਖਾਉਣ ਲਈ 2 ਕਰੋੜ ਪੌਂਡ ਖ਼ਰਚ ਕਰੇਗੀ ਬਰਤਾਨੀਆ ਸਰਕਾਰ <br/>

Ad Position 21
No active advertisement
ਅਜੀਤ ਡੈਸਕ 19-12-2025
ਲੰਡਨ, 18 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵਿਸ਼ਵ ਭਰ ਵਿਚ ਮਹਿਲਾਵਾਂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ | ਜਿਸ ਦੀ ਰੋਕਥਾਮ ਲਈ ਬਰਤਾਨੀਆ ਸਰਕਾਰ ਨਵੀਂ ਯੋਜਨਾ ਤਹਿਤ ਸਕੂਲਾਂ ਵਿਚ ਮੁੰਡਿਆਂ ਨੂੰ ਔਰਤਾਂ ਅਤੇ ਕੁੜੀਆਂ ਦਾ ਸਤਿਕਾਰ ਕਰਨਾ ਸਿਖਾਉਣ ਲਈ ਨਵੀਆਂ ਯੋਜਨਾਵਾਂ ਲਿਆ ਰਹੀ ਹੈ | ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਇੱਕ ਨਵੀਂ ਰਣਨੀਤੀ ਦੀ ਸ਼ੁਰੂਆਤ ਕਰਦਿਆਂ ਬਰਤਾਨੀਆ ਦੀ ਸੰਸਦ ਵਿਚ ਕਿਹਾ ਕਿ ਸਕੂਲੀ ਮੁੰਡਿਆਂ ਨੂੰ ਔਰਤਾਂ ਅਤੇ ਕੁੜੀਆਂ ਦਾ ਸਤਿਕਾਰ ਕਰਨਾ ਸਿਖਾਇਆ ਜਾਵੇਗਾ | ਸੰਸਦ ਵਿਚ ਪੇਸ਼ ਕੀਤੀਆਂ ਗਈਆਂ ਯੋਜਨਾਵਾਂ ਦੁਰਵਿਵਹਾਰ ਦੇ ਮੂਲ ਕਾਰਨਾਂ ਨੂੰ ਰੋਕਣ ਅਤੇ ਉਨ੍ਹਾਂ ਨਾਲ ਨਜਿੱਠਣ 'ਤੇ ਕੇਂਦ੍ਰਤ ਕਰਨਗੀਆਂ ਕਿਉਂਕਿ ਅਧਿਕਾਰਤ ਅੰਕੜੇ ਦਰਸਾਉਂਦੇ ਹਨ ਕਿ ਰਿਸ਼ਤਿਆਂ ਵਿਚ ਲਗਭਗ 40 ਫੀਸਦੀ ਕਿਸ਼ੋਰ ਦੁਰਵਿਵਹਾਰ ਦਾ ਸ਼ਿਕਾਰ ਹਨ | ਸਰਕਾਰ ਨੇ ਕਿਹਾ ਕਿ ਉਹ ਮੁੰਡਿਆਂ ਨੂੰ ਔਰਤ-ਵਿਰੋਧੀ ਪ੍ਰਭਾਵਾਂ ਤੋਂ ਦੂਰ ਰੱਖਣ ਲਈ ਕੰਮ ਕਰ ਰਹੀ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਕ ਮਾਤਾ-ਪਿਤਾ ਨੂੰ ਇਹ ਭਰੋਸਾ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਧੀ ਸਕੂਲ ਵਿਚ ਆਨਲਾਈਨ ਅਤੇ ਉਸਦੇ ਸਬੰਧਾਂ ਵਿਚ ਸੁਰੱਖਿਅਤ ਹੈ | ਬਰਤਾਨੀਆ ਸਰਕਾਰ ਇਸ ਲਈ 2 ਕਰੋੜ ਪੌਂਡ ਖ਼ਰਚ ਰਹੀ ਹੈ ਜਿਸ ਤਹਿਤ ਅਧਿਆਪਕਾਂ ਅਤੇ ਪਰਿਵਾਰਾਂ ਨੂੰ ਨੌਜਵਾਨਾਂ ਨੂੰ ਸਕਰਾਤਮਕ ਰੋਲ ਮਾਡਲਾਂ ਵੱਲ ਪ੍ਰੇਰਿਤ ਕਰਨਾ ਅਤੇ ਔਰਤਾਂ ਬਾਰੇ ਗਲਤ ਨਜ਼ਰੀਏ ਅਤੇ ਦੁਰਵਿਵਹਾਰ ਨੂੰ ਠੀਕ ਕਰਨ ਲਈ ਮਜ਼ਬੂਤ ਬਣਾਇਆ ਜਾ ਸਕੇ | ਸਰਕਾਰ ਔਰਤ-ਵਿਰੋਧੀ ਕਿਸੇ ਵੀ ਸੰਕੇਤ ਦਿਖਾਈ ਦੇਣ 'ਤੇ ਕਿਸੇ ਵੀ ਨੁਕਸਾਨ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੋਕਣ ਲਈ ਯਤਨ ਕਰੇਗੀ | ਇਹ ਕੁੜੀਆਂ ਦੀ ਰੱਖਿਆ ਕਰਨ ਅਤੇ ਮੁੰਡਿਆਂ ਅਤੇ ਨੌਜਵਾਨਾਂ ਨਾਲ ਸਿੱਖਿਆ ਅਤੇ ਗੱਲਬਾਤ ਨੂੰ ਅੱਗੇ ਵਧਾਉਣ ਬਾਰੇ ਨੀਤੀ ਹੈ | ਸੋਸ਼ਲ ਮੀਡੀਆ 'ਤੇ ਗਲਤ ਜਾਣਕਾਰੀ, ਫਰਜ਼ੀ ਖ਼ਬਰਾਂ ਅਤੇ ਸਾਜ਼ਿਸ਼ ਸਿਧਾਂਤਾਂ ਵਿਰੁੱਧ ਬੱਚਿਆਂ ਨੂੰ ਲਾਮਬੰਦ ਕਰਨ ਲਈ ਇੰਗਲੈਂਡ ਦੇ ਸਾਰੇ ਸੈਕੰਡਰੀ ਸਕੂਲਾਂ ਨੂੰ ਵਿਦਿਆਰਥੀਆਂ ਨੂੰ ਸਿਹਤਮੰਦ ਅਤੇ ਸਤਿਕਾਰਯੋਗ ਸਬੰਧਾਂ ਬਾਰੇ ਸਿੱਖਿਅਤ ਕਰਨ ਦੀ ਲੋੜ 'ਤੇ ਕੰਮ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਨਰਸਰੀ ਸਟਾਫ ਦੀ ਲਾਪਰਵਾਹੀ ਨਾਲ ਬੱਚੀ ਦੀ ਮੌਤ ਅਗਲੀ ਖ਼ਬਰ ਇਟਲੀ ਵਿਚ ਪੰਜਾਬੀ ਲੜਕੀ ਵਲੋਂ ਇਕਨਾਮਿਕਸ ਦੀ ਡਿਗਰੀ ਪਹਿਲੇ ਦਰਜੇ 'ਚ ਪਾਸ
Ad Position 24