21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਨਰਸਰੀ ਸਟਾਫ ਦੀ ਲਾਪਰਵਾਹੀ ਨਾਲ ਬੱਚੀ ਦੀ ਮੌਤ

Ad Position 21
No active advertisement
ਅਜੀਤ ਡੈਸਕ 19-12-2025
ਲੈਸਟਰ (ਇੰਗਲੈਂਡ), 17 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੀ ਇੱਕ ਬੱਚਿਆਂ ਦੀ ਨਰਸਰੀ ਵਿਚ ਹੋਈ ਦਰਦਨਾਕ ਘਟਨਾ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ¢ ਸਿਰਫ਼ 9 ਮਹੀਨੇ ਦੀ ਨਿੱਕੀ ਜਿਹੀ ਮਾਸੂਮ ਬੱਚੀ ਦੀ ਮੌਤ ਮਗਰੋਂ ਨਰਸਰੀ ਪ੍ਰਬੰਧ, ਸਟਾਫ਼ ਦੀ ਨਿਗਰਾਨੀ ਅਤੇ ਸਿਸਟਮ 'ਤੇ ਵੱਡੇ ਸਵਾਲ ਖੜੇ ਹੋ ਗਏ ਹਨ ¢ ਮਿਲੀ ਜਾਣਕਾਰੀ ਅਨੁਸਾਰ ਮਾਸੂਮ ਬੱਚੀ ਨੂੰ ਮਾਪਿਆਂ ਵਲੋਂ ਰੋਜ਼ ਦੀ ਤਰ੍ਹਾਂ ਨਰਸਰੀ ਛੱਡਿਆ ਗਿਆ ਸੀ ¢ ਨਰਸਰੀ ਅੰਦਰ ਸਟਾਫ਼ ਦੀ ਅਣਗਹਿਲੀ ਅਤੇ ਢਿੱਲੇ ਪ੍ਰਬੰਧਾਂ ਕਾਰਨ ਇਹ ਭਿਆਨਕ ਘਟਨਾ ਵਾਪਰੀ ¢ ਮਾਮਲੇ ਵਿਚ ਨਰਸਰੀ ਦੀ ਇੱਕ ਮਹਿਲਾ ਕਰਮਚਾਰੀ ਨੂੰ ਦੋਸ਼ੀ ਮੰਨਿਆ ਗਿਆ ਹੈ ¢ ਜਾਂਚ ਦੌਰਾਨ ਉਸਨੇ ਕਬੂਲਿਆ ਕਿ ਉਹ ਅਕਸਰ ਬੱਚਿਆਂ ਨਾਲ ਗਲਤ ਸਲੂਕ ਕਰਦੀ ਰਹੀ ਹੈ ¢ ਇਸ ਖੁਲਾਸੇ ਨੇ ਨਰਸਰੀ ਦੇ ਅੰਦਰੂਨੀ ਮਾਹੌਲ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਖੜ੍ਹਾ ਕੀਤਾ ਹੈ ¢ ਬੱਚੀ ਦੀ ਮੌਤ ਮਗਰੋਂ ਕੋਰੋਨਰ ਨੇ ਨਰਸਰੀ ਦੇ ਕੰਮਕਾਜ, ਕਰਮਚਾਰੀਆਂ ਦੀ ਡਿਊਟੀ ਪ੍ਰਣਾਲੀ ਅਤੇ ਬੱਚਿਆਂ ਦੀ ਸੁਰੱਖਿਆ ਨਾਲ ਜੁੜੇ ਪ੍ਰਬੰਧਾਂ ਦੀ ਪੂਰੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ ¢ ਲੋਕਾਂ ਅਤੇ ਸਮਾਜਿਕ ਜਥੇਬੰਦੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਰਸਰੀਆਂ 'ਤੇ ਨਿਗਰਾਨੀ ਹੋਰ ਸਖ਼ਤ ਕੀਤੀ ਜਾਵੇ ਅਤੇ ਲਾਪਰਵਾਹੀ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਹੋਵੇ |

Ad Position 22
No active advertisement
ਪਿਛਲੀ ਖ਼ਬਰ ਸਿਆਟਲ ਅਤੇ ਨਾਲ ਲਗਦੇ ਇਲਾਕੇ ਭਾਰੀ ਹੜ੍ਹਾਂ ਦੀ ਮਾਰ ਹੇਠ, ਹਜ਼ਾਰਾਂ ਲੋਕ ਹੋਏ ਬੇਘਰ <br/> ਅਗਲੀ ਖ਼ਬਰ ਮੁੰਡਿਆਂ ਨੂੰ ਔਰਤਾਂ ਤੇ ਕੁੜੀਆਂ ਦਾ ਸਤਿਕਾਰ ਕਰਨਾ ਸਿਖਾਉਣ ਲਈ 2 ਕਰੋੜ ਪੌਂਡ ਖ਼ਰਚ ਕਰੇਗੀ ਬਰਤਾਨੀਆ ਸਰਕਾਰ <br/>
Ad Position 24