ਬਰੇਸ਼ੀਆ(ਇਟਲੀ), 18 ਦਸੰਬਰ (ਬਲਦੇਵ ਸਿੰਘ ਬੂਰੇ ਜੱਟਾਂ)-ਵਿਦੇਸ਼ਾਂ ਵਿਚ ਪੰਜਾਬੀ ਕਾਮਯਾਬੀ ਦੇ ਝੰਡੇ ਆਏ ਦਿਨ ਬੁਲੰਦ ਕਰਦੇ ਰਹਿੰਦੇ ਹਨ, ਇਸੇ ਤਰ੍ਹਾਂ ਇਟਲੀ ਵਿਚ ਭਾਸ਼ਾ ਇਟਾਲੀਅਨ ਹੋਣ ਦੇ ਬਾਵਜੂਦ ਇੱਥੇ ਜੰਮੀ ਪੰਜਾਬ ਦੀ ਪੀੜੀ ਪੜ੍ਹਾਈ ਵਿਚ ਚੰਗਾ ਨਾਮਣਾ ਖੱਟ ਰਹੀ ਹੈ¢ ਪੰਜਾਬ ਦੇ ਪਿੰਡ ਪੰਜਡੇਰਾ ਕਲਾਂ, ਮੁਕੇਰੀਆਂ (ਹੁਸ਼ਿਆਰਪੁਰ) ਨਾਲ ਸੰਬੰਧਿਤ ਸਹਿਜੀਤ ਕੌਰ ਜੋ ਕਿ ਆਪਣੇ ਪਰਿਵਾਰ ਨਾਲ ਇਟਲੀ ਦੇ ਗੌਂਤੋਲੈਂਗੋ ਵਿਖੇ ਰਹਿ ਰਹੀ ਹੈ, ਨੇ ਬਰੇਸ਼ੀਆ ਯੂਨੀਵਰਸਿਟੀ ਤੋਂ ਇਕਨਾਮਿਕਸ ਦੀ ਡਿਗਰੀ ਪਹਿਲੇ ਦਰਜੇ ਵਿਚ ਪਾਪਤ ਕਰਕੇ ਪੰਜਾਬ ਦਾ ਮਾਣ ਵਧਾਇਆ ਹੈ¢ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸਹਿਜੀਤ ਕੌਰ ਦੇ ਮਾਤਾ ਪਿਤਾ ਰਣਜੀਤ ਸਿੰਘ ਅਤੇ ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਬਚਪਨ ਤੋਂ ਹੀ ਪੜ੍ਹਾਈ ਵਿਚ ਹੁਸ਼ਿਆਰ ਸੀ, ਉਨ੍ਹਾਂ ਦਾ ਸੁਪਨਾ ਸੀ ਕਿ ਉਨ੍ਹਾਂ ਦੀ ਬੇਟੀ ਪੜ੍ਹਾਈ ਵਿਚ ਅੱਵਲ ਨੰਬਰ ਲਿਆਕੇ ਡਿਗਰੀ ਹਾਸਿਲ ਕਰੇ, ਜੋ ਕਿ ਉਸਨੇ ਬਰੇਸ਼ੀਆ ਯੂਨੀਵਰਸਿਟੀ ਤੋਂ ਇਕਨਾਮਿਕਸ ਦੀ ਡਿਗਰੀ 110 'ਚੋਂ 110 ਨੰਬਰ ਅੰਕ ਪ੍ਰਾਪਤ ਕਰਕੇ ਪੂਰਾ ਕੀਤਾ ਹੈ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ¢