ਕੈਲਗਰੀ, 18 ਦਸੰਬਰ (ਜਸਜੀਤ ਸਿੰਘ ਧਾਮੀ)-ਅਲਬਰਟਾ ਸੂਬੇ ਅੰਦਰ ਆਏ ਬਰਫੀਲੇ ਤੂਫਾਨ ਨਾਲ ਵੱਖ-ਵੱਖ ਸ਼ਹਿਰਾਂ ਦੀਆਂ ਸੜਕਾਂ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ | ਸਰਦੀਆਂ ਦਾ ਤੂਫਾਨ ਪੂਰਬ ਵੱਲ ਅਤੇ ਸੂਬੇ ਦੇ ਮੁੱਖ ਸ਼ਹਿਰਾਂ ਅਤੇ ਆਲੇ ਦੁਆਲੇ ਦੇ ਖੇਤਰਾਂ ਤੋਂ ਹੁੰਦਾ ਹੋਇਆ ਕਾਫੀ ਨੁਕਸਾਨ ਕਰ ਗਿਆ ਜਿਸ ਨਾਲ ਸੜਕਾਂ ਅਜੇ ਵੀ ਖਤਰਨਾਕ ਬਣੀਆਂ ਹੋਈਆਂ ਹਨ ¢ ਇਸ ਤੂਫਾਨ ਨੇ ਕੈਲਗਰੀ, ਐਡਮਿੰਟਨ, ਗ੍ਰਾਂਡੇਪ੍ਰੇਰੀ ਅਤੇ ਸਲੇਵ ਝੀਲ ਦੇ ਆਲੇ ਦੁਆਲੇ ਉੱਤਰ-ਕੇਂਦਰੀ ਖੇਤਰਾਂ ਤੋਂ ਕੈਨੇਡਾ-ਅਮਰੀਕਾ ਸਰਹੱਦ ਤੱਕ, ਖਾਸ ਕਰਕੇ ਹਾਈਵੇਅ ਅਤੇ ਪੇਂਡੂ ਸੜਕਾਂ ਤੇ ਖਤਰਨਾਕ ਸਥਿਤੀਆਂ ਪੈਦਾ ਕੀਤੀਆਂ ¢ ਆਰ ਸੀ. ਐਮ. ਪੀ. ਨੇ ਕਿਹਾ ਕਿ ਇਸਨੇ 80 ਤੋਂ 100 ਵਾਹਨਾਂ ਨੂੰ ਸੜਕਾਂ 'ਤੇ ਢੇਰ ਕੀਤਾ | ਜਿਸ ਨੇ ਏਅਰਡ੍ਰੀ ਤੇ ਕੈਲਗਰੀ ਵਿਚਕਾਰ ਹਾਈਵੇਅ 2 ਨੂੰ ਦੋਵਾਂ ਦਿਸ਼ਾਵਾਂ ਤੋਂ ਬੰਦ ਕਰ ਦਿੱਤਾ ¢ ਆਰ.ਸੀ.ਐਮ.ਪੀ. ਕਾਰਪੋਰੇਸ਼ਨਲ ਜੀਨਾ ਸਲੇਨੀ ਨੇ ਪ੍ਰੈੱਸ ਨੂੰ ਦੱਸਿਆ ਕਿ ਕੈਲਗਰੀ ਪੁਲਿਸ ਹਾਈਵੇਅ 2 ਤੋਂ ਦੱਖਣੀ ਅਲਬਰਟਾ ਸ਼ਹਿਰ ਤੋਂ ਉੱਤਰ ਵੱਲ ਜਾਣ ਵਾਲੇ ਟ੍ਰੈਫਿਕ ਨੂੰ ਰੀਡਾਇਰੈਕਟ ਕਰ ਰਹੀ ਹੈ¢ਓਲਡਜ਼ ਫਾਇਰ ਡਿਪਾਰਟਮੈਂਟ ਨੇ ਕਿਹਾ ਕਿ ਅਲਬਰਟਾ ਦੇ ਦੋ ਸਭ ਤੋਂ ਵੱਡੇ ਸ਼ਹਿਰਾਂ ਵਿਚਕਾਰ ਮੁੱਖ ਉੱਤਰ-ਦੱਖਣੀ ਰਸਤਾ ਓਲਡਜ਼ ਓਵਰਪਾਸ ਤੋਂ ਕਰਾਸਫੀਲਡ ਤੱਕ ਦੱਖਣ ਵੱਲ ਬੰਦ ਕਰ ਦਿੱਤਾ ਗਿਆ ਸੀ, ਜੋ ਕਿ ਲਗਭਗ 50 ਕਿਲੋਮੀਟਰ ਦਾ ਖੇਤਰ ਹੈ¢ ਹਾਈਵੇਅ ਦੇ ਬਿਲਕੁਲ ਪੱਛਮ ਵਿਚ ਸਥਿਤ ਓਲਡਜ਼, ਕੈਲਗਰੀ ਤੋਂ 100 ਕਿਲੋਮੀਟਰ ਉਤਰ ਵੱਲ ਹੈ¢ ਕੁੱਝ ਖੇਤਰਾਂ ਵਿਚ 30 ਸੈਂਟੀਮੀਟਰ ਦੇ ਨੇੜੇ-ਤੇੜੇ ਬਰਫ਼ ਪੈ ਗਈ ਹੈ | ਅਲਬਰਟਾ ਰਾਜਧਾਨੀ ਦੇ ਆਲੇ-ਦੁਆਲੇ ਦੇ ਹਾਈਵੇਅ ਅਤੇ ਸੜਕਾਂ ਬਰਫ ਨਾਲ ਢੱਕੀਆਂ ਹੋਈਆਂ ਸਨ |