21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਬਰਤਾਨੀਆ ਦੇ ਪ੍ਰਧਾਨ ਮੰਤਰੀ 'ਤੇ 600 ਕਰੋੜ ਪੌਂਡ ਖਰਾਬ ਕਰਨ ਦੇ ਦੋਸ਼ <br/>

Ad Position 21
No active advertisement
ਅਜੀਤ ਡੈਸਕ 19-12-2025
ਲੈਸਟਰ (ਇੰਗਲੈਂਡ), 18 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਇੱਕ ਵਾਰ ਫਿਰ ਸਿਆਸੀ ਘੇਰੇ 'ਚ ਆ ਗਏ ਹਨ¢ ਵਿਰੋਧੀ ਧਿਰ ਅਤੇ ਬ੍ਰੈਗਜ਼ਿਟ ਦੇ ਹਮਾਇਤੀ ਆਗੂਆਂ ਨੇ ਉਨ੍ਹਾਂ 'ਤੇ ਦੋਸ਼ ਲਗਾਇਆ ਹੈ ਕਿ ਉਹ ਯੂਰਪੀ ਯੂਨੀਅਨ ਨਾਲ ਨੇੜਤਾ ਬਣਾਉਣ ਦੇ ਨਾਂਅ 'ਤੇ ਲਗਭਗ 600 ਕਰੋੜ ਪੌਂਡ ਦੀ ਰਕਮ ਬਰਬਾਦ ਕਰਨ ਜਾ ਰਹੇ ਹਨ, ਜੋ ਕਿ ਬ੍ਰੈਗਜ਼ਿਟ ਦੇ ਫੈਸਲੇ ਨੂੰ ਅਮਲ ਵਿਚੋਂ ਕੱਢਣ ਵਰਗਾ ਕਦਮ ਮੰਨਿਆ ਜਾ ਰਿਹਾ ਹੈ¢ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਸਟਾਰਮਰ ਨੇ ਹਾਲ ਹੀ ਵਿਚ ਯੂਰਪੀ ਯੂਨੀਅਨ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤਾਂ ਕਰਕੇ ਵਪਾਰ, ਸਿੱਖਿਆ, ਵਿਗਿਆਨਕ ਖੋਜ ਅਤੇ ਸੁਰੱਖਿਆ ਸਬੰਧੀ ਨਵੇਂ ਸਮਝੌਤਿਆਂ 'ਤੇ ਗੱਲਬਾਤ ਕੀਤੀ ਹੈ¢ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਸਮਝੌਤਿਆਂ ਤਹਿਤ ਬਰਤਾਨੀਆ ਨੂੰ ਯੂਰਪੀ ਯੂਨੀਅਨ ਦੇ ਕੁਝ ਫੰਡਾਂ ਵਿਚ ਮੁੜ ਹਿੱਸਾ ਪਾਉਣ ਲਈ ਭਾਰੀ ਰਕਮ ਅਦਾ ਕਰਨੀ ਪਵੇਗੀ ¢ ਵਿਰੋਧੀ ਆਗੂਆਂ ਦਾ ਕਹਿਣਾ ਹੈ ਕਿ ਬਰਤਾਨੀਆ ਦੀ ਜਨਤਾ ਨੇ 2016 ਦੇ ਰਿਫਰੈਂਡਮ ਵਿਚ ਸਾਫ਼ ਤੌਰ 'ਤੇ ਬ੍ਰੈਗਜ਼ਿਟ ਦੇ ਹੱਕ ਵਿਚ ਵੋਟ ਪਾਈ ਸੀ, ਪਰ ਮੌਜੂਦਾ ਸਰਕਾਰ ਉਸ ਫੈਸਲੇ ਨੂੰ ਅਣਡਿੱਠਾ ਕਰਕੇ ਬਰੱਸਲਜ਼ ਨੂੰ ਰਾਜ਼ੀ ਕਰਨ ਦੇ ਰਾਹ ਪੈ ਗਈ ਹੈ ¢ ਉਨ੍ਹਾਂ ਦਾ ਦੋਸ਼ ਹੈ ਕਿ ਇਹ ਪੈਸਾ ਦੇਸ਼ ਦੀ ਅਰਥਵਿਵਸਥਾ, ਸਿਹਤ ਸੇਵਾਵਾਂ ਅਤੇ ਮਹਿੰਗਾਈ ਨਾਲ ਜੂਝ ਰਹੀ ਆਮ ਜਨਤਾ 'ਤੇ ਖਰਚ ਹੋਣਾ ਚਾਹੀਦਾ ਸੀ ¢ ਦੂਜੇ ਪਾਸੇ, ਪ੍ਰਧਾਨ ਮੰਤਰੀ ਕੀਰ ਸਟਾਰਮਰ ਅਤੇ ਲੇਬਰ ਪਾਰਟੀ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ ¢ ਸਰਕਾਰੀ ਬੁਲਾਰੇ ਮੁਤਾਬਕ ਇਸ ਨਾਲ ਨੌਕਰੀਆਂ ਵਧਣਗੀਆਂ, ਵਪਾਰ ਨੂੰ ਮਜ਼ਬੂਤੀ ਮਿਲੇਗੀ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਲੰਮੇ ਸਮੇਂ ਲਈ ਫਾਇਦਾ ਹੋਵੇਗਾ¢

Ad Position 22
No active advertisement
ਪਿਛਲੀ ਖ਼ਬਰ ਯੂ.ਕੇ. ਸਰਕਾਰ ਦਾ ਅਬਰਾਮੋਵਿਚ ਨੂੰ ਸਖ਼ਤ ਅਲਟੀਮੇਟਮ <br/> ਅਗਲੀ ਖ਼ਬਰ ਜਿੱਤ ਦਾ ਜਸ਼ਨ ਮਨਾ ਰਹੇ 'ਆਪ' ਵਰਕਰਾਂ 'ਤੇ ਕਾਂਗਰਸੀਆਂ ਨੇ ਚਲਾਈਆਂ ਗੋਲੀਆਂ <br/>
Ad Position 24