21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਬੈਂਕ ਆਫ਼ ਇੰਗਲੈਂਡ ਵਲੋਂ ਵਿਆਜ ਦਰਾਂ 'ਚ ਕਟੌਤੀ ਦੀ ਤਿਆਰੀ <br/>

Ad Position 21
No active advertisement
ਅਜੀਤ ਡੈਸਕ 19-12-2025
ਲੈਸਟਰ (ਇੰਗਲੈਂਡ), 18 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਕੇਂਦਰੀ ਬੈਂਕ ਆਫ਼ ਇੰਗਲੈਂਡ ਵਲੋਂ ਵਿਆਜ ਦਰਾਂ ਵਿਚ ਕਟੌਤੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ¢ ਆਰਥਿਕ ਮਾਹਿਰਾਂ ਅਨੁਸਾਰ ਮੌਜੂਦਾ 4 ਫ਼ੀਸਦੀ ਬੈਂਕ ਰੇਟ ਨੂੰ ਘਟਾ ਕੇ 3.75 ਫ਼ੀਸਦੀ ਕੀਤਾ ਜਾ ਸਕਦਾ ਹੈ, ਜੋ ਫਰਵਰੀ 2023 ਤੋਂ ਬਾਅਦ ਸਭ ਤੋਂ ਨੀਵਾਂ ਪੱਧਰ ਹੋਵੇਗਾ ¢ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਮਹਿੰਗਾਈ ਵਿਚ ਆ ਰਹੀ ਹੌਲੀ ਕਮੀ ਅਤੇ ਆਰਥਿਕ ਗਤੀ ਵਿਚ ਸੁਸਤਾਪਨ ਕਾਰਨ ਬੈਂਕ ਆਫ਼ ਇੰਗਲੈਂਡ 'ਤੇ ਵਿਆਜ ਦਰਾਂ ਘਟਾਉਣ ਦਾ ਦਬਾਅ ਵਧ ਰਿਹਾ ਹੈ ¢ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ 9 ਮੈਂਬਰੀ ਮੋਨਿਟਰੀ ਪਾਲਿਸੀ ਕਮੇਟੀ (ਐਮ.ਪੀ.ਸੀ.) ਵਿਚ ਇਸ ਮਾਮਲੇ 'ਤੇ ਪੂਰੀ ਏਕਮੱਤ ਨਹੀਂ ਹੋ ਸਕਦੀ ¢ ਜੇਕਰ ਵਿਆਜ ਦਰਾਂ 'ਚ ਕਟੌਤੀ ਹੁੰਦੀ ਹੈ ਤਾਂ ਇਸ ਨਾਲ ਮਾਰਟਗੇਜ ਲੈਣ ਵਾਲਿਆਂ ਅਤੇ ਕਾਰੋਬਾਰਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ, ਪਰ ਨਾਲ ਹੀ ਬਚਤ ਖਾਤਿਆਂ 'ਤੇ ਮਿਲਣ ਵਾਲੇ ਵਿਆਜ 'ਚ ਕਮੀ ਆ ਸਕਦੀ ਹੈ¢ ਬੈਂਕ ਦਾ ਇਹ ਕਦਮ ਆਉਣ ਵਾਲੇ ਮਹੀਨਿਆਂ ਵਿਚ ਦੇਸ਼ ਦੀ ਆਰਥਿਕ ਦਿਸ਼ਾ ਨੂੰ ਪ੍ਰਭਾਵਿਤ ਕਰ ਸਕਦਾ ਹੈ¢

Ad Position 22
No active advertisement
ਪਿਛਲੀ ਖ਼ਬਰ ਐਨ.ਐਚ.ਐਸ. ਵਲੋਂ 'ਸੁਪਰ ਫਲੂ' ਬਾਰੇ ਵੱਡੀ ਚੇਤਾਵਨੀ <br/> ਅਗਲੀ ਖ਼ਬਰ ਪੰਜਾਬੀਆਂ ਵਲੋਂ ਵੀ ਵੱਧ ਚੜ੍ਹ ਕੇ ਮਨਾਈ ਜਾ ਰਹੀ ਕਿ੍ਸਮਸ <br/>
Ad Position 24