21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਪੰਜਾਬੀਆਂ ਵਲੋਂ ਵੀ ਵੱਧ ਚੜ੍ਹ ਕੇ ਮਨਾਈ ਜਾ ਰਹੀ ਕਿ੍ਸਮਸ <br/>

Ad Position 21
No active advertisement
ਅਜੀਤ ਡੈਸਕ 19-12-2025
ਟੋਰਾਂਟੋ, 18 ਦਸੰਬਰ (ਹਰਜੀਤ ਸਿੰਘ ਬਾਜਵਾ)- ਬਾਹਰਲੇ ਦੇਸ਼ਾਂ ਦਾ ਸਭ ਤੋਂ ਵੱਡਾ ਧਾਰਮਿਕ ਤਿਉਹਾਰ 'ਕਿ੍ਸਮਸ' ਦਸੰਬਰ ਮਹੀਨੇ ਹੋਣ ਕਾਰਨ ਇਸ ਮਹੀਨੇ ਨੂੰ ਵਧੇਰੇ ਮਹੱਤਤਾ ਦਿੱਤੀ ਜਾਂਦੀ ਹੈ ਤੇ ਇਨ੍ਹਾਂ ਦਿਨਾਂ ਵਿਚ ਹਰ ਕੋਈ ਕਿ੍ਸਮਸ ਪਾਰਟੀਆਂ ਕਰਦੇ ਹਨ, ਜਿਨ੍ਹਾਂ ਵਿਚ ਹੁਣ ਪੰਜਾਬੀ ਵੀ ਕਿਸੇ ਨਾਲੋਂ ਪਿੱਛੇ ਨਹੀਂ ਰਹਿੰਦੇ | ਪਿਛਲੇ ਦਿਨੀਂ ਜਿੱਥੇ ਪੰਜਾਬੀਆਂ ਦੀ ਰੀਅਲ ਅਸਟੇਟ ਕੰਪਨੀ ਇੰਡੈਕਸ ਵਲੋਂ ਆਪਣੇ ਏਜੰਟਾਂ ਅਤੇ ਸਨੇਹੀਆਂ ਨਾਲ ਕਿ੍ਸਮਸ ਪਾਰਟੀ ਦੇ ਜਸ਼ਨ ਮਨਾਏ ਅਤੇ ਚੰਗਾ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ | ਇੰਡੈਕਸ ਦੇ ਹਰਦੀਪ ਸਿਵੀਆ, ਜਸ ਸਿੱਧੂ, ਸਮਰ ਸਿੱਧੂ, ਜੈਗ ਧਾਲੀਵਾਲ, ਕੈਨ ਪੁਰੇਵਾਲ, ਹੈਰੀ ਸੰਧੂ, ਹਰਵਿੰਦਰ ਸੰਘਾ, ਪ੍ਰਭਜੋਤ ਰੰਧਾਵਾ, ਰੂਪ ਰੰਧਾਵਾ, ਗੁਰਤੇਜ ਔਲਖ, ਜਗਦੇਵ ਸਿੱਧੂ, ਕਮਲ ਗਿੱਲ ਲਖਵਿੰਦਰ ਗਿੱਲ, ਰਿੱਕੀ ਬਰਾੜ, ਹਰਵਿੰਦਰ ਕੌਰ ਬੇਦੀ, ਇੰਦਰਪ੍ਰੀਤ ਕੌਰ, ਜਸਪ੍ਰੀਤ ਮਾਨ, ਦਵਿੰਦਰ ਮਾਨਸ਼ਾਹੀਆ, ਕੈਨ ਪੁਰੇਵਾਲ, ਕਮਲ ਧਾਲੀਵਾਲ, ਜੱਸੀ ਢੇਸੀ, ਕਿੰਮ ਬਰਾੜ, ਮਨਜੀਤ ਬਰਾੜ, ਜਗਦੀਪ ਕੁਲਾਰ, ਕਰਮਜੀਤ ਧਾਲੀਵਾਲ, ਰਾਜ ਗਿੱਲ ਪਵਨ ਰਾਣਾ, ਜੱਸੀ ਔਲਖ, ਅਰਸ਼ ਸਿੱਧੂ, ਗੁਰਜੀਤ ਧਾਲੀਵਾਲ, ਜਗਤਾਰ ਹੇਅਰ, ਜੀਤ ਗਿੱਲ, ਗੁਰਿੰਦਰ ਬਰਾੜ, ਗੁਰਪ੍ਰੀਤ ਭੰਡਾਰੀ, ਬਿਨੇ ਸਿੰਘ, ਕਰਮਜੀਤ ਸਿੰਘ, ਜਗਸੀਰ ਸਿੰਘ ਹੁੰਝਨ, ਅਜੈਬ ਸਿੰਘ ਨੱਨੜ, ਜਪਿੰਦਰ ਬਰਾੜ, ਰਾਜਬੀਰ ਟੰਡਿਆਲ, ਹਰਪ੍ਰੀਤ ਖਹਿਰਾ, ਨਵਦੀਪ ਭੰਡਾਰੀ, ਰੋਹਿਤ ਸ਼ਰਮਾ, ਤਰਿੰਦਰ ਤੂਰ, ਰਾਜਦੀਪ ਮਾਂਗਟ ਆਦਿ ਮੌਜੂਦ ਸਨ ਉੱਥੇ ਹੀ ਰੀਮੈਕਸ ਦੇ ਗੈਰੀ ਭੌਰਾ, ਸੁੱਖ ਭੌਰਾ, ਹੋਮ ਲਾਈਫ ਦੇ ਹਰਪ ਗਰੇਵਾਲ ਅਤੇ ਗਰਚਾ ਬ੍ਰਦਰਜ਼, ਰਾਇਲ ਸਟਾਰ ਬਰੋਕਰੇਜ ਦੀ ਟੀਮ ਸਮੇਤ ਹੋਰ ਵੱਖ-ਵੱਖ ਅਦਾਰਿਆਂ ਤੋਂ ਇਲਾਵਾ ਪੰਜਾਬੀਆਂ ਵਲੋਂ ਪਿਛਲੇ ਕੁਝ ਦਿਨਾਂ ਤੋਂ ਕਿ੍ਸਮਸ ਦੇ ਸਬੰਧ ਵਿਚ ਸਮਾਗਮ ਕਰਵਾਏ ਜਾ ਰਹੇ ਹਨ | ਗੁਰੂ ਨਾਨਕ ਕਮਿਊਨਿਟੀ ਸਰਵਿਸਿਜ਼ ਫਾਊਾਡੇਸ਼ਨ ਦੇ ਮੈਂਬਰਾਂ, ਨਕਸ਼ ਦੀ ਟੀਮ, ਇੱਥੋਂ ਤੱਕ ਕਿ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋਂ, ਕਲਮ ਕੇਂਦਰ ਮਾਂਟਰੀਅਲ ਸਮੇਤ ਵੱਖ-ਵੱਖ ਸਾਹਿਤਕ ਸਭਾਵਾਂ ਦੇ ਮੈਂਬਰਾਂ ਵਲੋਂ ਵੀ ਇਕੱਤਰਤਾ ਕਰਕੇ ਕਿ੍ਸਮਸ ਦੇ ਸਬੰਧ ਵਿਚ ਰਾਤ ਦੇ ਖਾਣੇ ਦੇ ਪ੍ਰਬੰਧ ਕਰਕੇ ਆਪੋ-ਆਪਣੇ ਦੋਸਤਾਂ ਅਤੇ ਸਬੰਧੀਆਂ ਨਾਲ ਦੋਸਤੀ ਅਤੇ ਮੁਹੱਬਤ ਦੀਆਂ ਸਾਝਾਂ ਪੱਕੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਪੰਜਾਬੀਆਂ ਦੇ ਹਰ ਸਮਾਗਮ ਵਿਚ ਭੰਗੜੇ ਅਤੇ ਗਿੱਧੇ ਦੀਆਂ ਝਲਕਾਂ ਵੀ ਦਿਖਾਈ ਦਿੰਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਬੈਂਕ ਆਫ਼ ਇੰਗਲੈਂਡ ਵਲੋਂ ਵਿਆਜ ਦਰਾਂ 'ਚ ਕਟੌਤੀ ਦੀ ਤਿਆਰੀ <br/> ਅਗਲੀ ਖ਼ਬਰ ਯੂ.ਕੇ. ਸਰਕਾਰ ਦਾ ਅਬਰਾਮੋਵਿਚ ਨੂੰ ਸਖ਼ਤ ਅਲਟੀਮੇਟਮ <br/>
Ad Position 24