15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਟਰੰਪ ਵਲੋਂ ਗਰੀਨ ਕਾਰਡ ਲਾਟਰੀ ਪ੍ਰੋਗਰਾਮ ਮੁਅੱਤਲ <br/>

Ad Position 21
No active advertisement
ਅਜੀਤ ਡੈਸਕ 20-12-2025
ਵਾਸ਼ਿੰਗਟਨ, 19 ਦਸੰਬਰ (ਏਜੰਸੀ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗ੍ਰੀਨ ਕਾਰਡ ਲਾਟਰੀ ਪ੍ਰੋਗਰਾਮ ਨੂੰ ਮੁਅੱਤਲ ਕਰ ਦਿੱਤਾ, ਜਿਸ ਨਾਲ ਬ੍ਰਾਊਨ ਯੂਨੀਵਰਸਿਟੀ ਅਤੇ ਐਮ.ਆਈ.ਟੀ. ਗੋਲੀਬਾਰੀ ਦੇ ਸ਼ੱਕੀ ਨੂੰ ਅਮਰੀਕਾ ਆਉਣ ਦੀ ਇਜਾਜ਼ਤ ਮਿਲੀ ਸੀ | ਗ੍ਰਹਿ ਸੁਰੱਖਿਆ ਸਕੱਤਰ ਕਿ੍ਸਟੀ ਨੋਏਮ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਟਰੰਪ ਦੇ ਨਿਰਦੇਸ਼ਾਂ 'ਤੇ ਉਹ ਸੰਯੁਕਤ ਰਾਜ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਨੂੰ ਪ੍ਰੋਗਰਾਮ ਰੋਕਣ ਦਾ ਆਦੇਸ਼ ਦੇ ਰਹੀ ਹੈ | ਉਸ ਨੇ ਸ਼ੱਕੀ, ਪੁਰਤਗਾਲੀ ਨਾਗਰਿਕ ਕਲੌਡੀਓ ਨੇਵੇਸ ਵੈਲੇਂਟੇ ਬਾਰੇ ਕਿਹਾ ਕਿ ਇਸ ਘਿਨਾਉਣੇ ਵਿਅਕਤੀ ਨੂੰ ਸਾਡੇ ਦੇਸ਼ ਵਿਚ ਕਦੇ ਵੀ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਸੀ | ਨੇਵੇਸ ਵੈਲੇਂਟੇ (48) 'ਤੇ ਬ੍ਰਾਊਨ ਯੂਨੀਵਰਸਿਟੀ ਵਿਚ ਹੋਈ ਗੋਲੀਬਾਰੀ ਦਾ ਸ਼ੱਕ ਹੈ, ਜਿਸ 'ਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ ਅਤੇ 9 ਹੋਰ ਜ਼ਖਮੀ ਹੋ ਗਏ ਸਨ ਅਤੇ ਇਕ ਐਮ.ਆਈ.ਟੀ. ਪ੍ਰੋਫੈਸਰ ਦੀ ਹੱਤਿਆ ਦਾ ਵੀ ਦੋਸ਼ ਹੈ | ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਸ਼ਾਮ ਨੂੰ ਉਹ ਮਿ੍ਤਕ ਪਾਇਆ ਗਿਆ ਸੀ | ਟਰੰਪ ਲੰਬੇ ਸਮੇਂ ਤੋਂ ਡਾਇਵਰਸਿਟੀ ਵੀਜ਼ਾ ਲਾਟਰੀ ਦਾ ਵਿਰੋਧ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਭਾਰਤ ਨੇ 3-1 ਨਾਲ ਜਿੱਤੀ ਟੀ-20 ਲੜੀ <br/> ਅਗਲੀ ਖ਼ਬਰ ਨੌਜਵਾਨ ਦੀ ਕੁੱਟਮਾਰ ਕਰਕੇ ਜ਼ਖ਼ਮੀ ਕੀਤਾ
Ad Position 24