15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਭਾਰਤ ਨੇ 3-1 ਨਾਲ ਜਿੱਤੀ ਟੀ-20 ਲੜੀ <br/>

Ad Position 21
No active advertisement
ਅਜੀਤ ਡੈਸਕ 20-12-2025

ਅਹਿਮਦਾਬਾਦ, 19 ਦਸੰਬਰ (ਏਜੰਸੀ)-ਭਾਰਤ ਨੇ ਦੱਖਣੀ ਅਫਰੀਕਾ ਖਿਲਾਫ਼ 5 ਮੈਚਾਂ ਦੀ ਟੀ-20 ਲੜੀ 3-1 ਨਾਲ ਜਿੱਤ ਲਈ ਹੈ | ਟੀਮ ਨੇ ਸ਼ੁੱਕਰਵਾਰ ਨੂੰ ਖੇਡੇ ਗਏ 5ਵੇਂ ਮੈਚ 'ਚ ਦੱਖਣੀ ਅਫ਼ਰੀਕਾ ਨੂੰ 30 ਦੌੜਾਂ ਨਾਲ ਹਰਾ ਦਿੱਤਾ | ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਲਿਆ | ਮੈਦਾਨ 'ਤੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 20 ਓਵਰਾਂ 'ਚ 5 ਵਿਕਟਾਂ 'ਤੇ 231 ਦੌੜਾਂ ਬਣਾਈਆਂ | ਤਿਲਕ ਵਰਮਾ ਨੇ 42 ਗੇਂਦਾਂ 'ਤੇ 73 ਦੌੜਾਂ ਦੀ ਪਾਰੀ ਖੇਡੀ | ਇਸ ਤੋਂ ਬਾਅਦ ਚੰਗਾ ਸਾਥ ਦਿੰਦਿਆਂ ਹਾਰਦਿਕ ਪਾਂਡਿਆ ਨੇ 25 ਗੇਂਦਾਂ 'ਤੇ 63 ਦੌੜਾਂ ਬਣਾਈਆਂ | ਸੈਮਸਨ 37 ਦੌੜਾਂ ਅਤੇ ਅਭਿਸ਼ੇਕ ਸ਼ਰਮਾ 34 ਦੌੜਾਂ ਬਣਾ ਕੇ ਆਊਟ ਹੋ ਗਏ | ਦੱਖਣੀ ਅਫਰੀਕਾ ਵਲੋਂ ਕੋਰਬਿਨ ਬੋਸ਼ ਨੇ 2 ਵਿਕਟਾਂ, ਜਦੋਂ ਕਿ ਬਾਰਟਮੈਨ ਤੇ ਜਾਰਜ ਨੇ 1-1 ਵਿਕਟ ਹਾਸਿਲ ਕੀਤੀ | ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਟੀਮ 20 ਓਵਰਾਂ 'ਚ 8 ਵਿਕਟਾਂ 'ਤੇ 201 ਦੌੜਾਂ ਹੀ ਬਣਾ ਸਕੀ | ਟੀਮ ਵਲੋਂ ਕਵਿੰਟਨ ਡੀ ਕਾਕ ਨੇ ਸਭ ਤੋਂ ਵੱਧ 65 ਦੌੜਾਂ ਬਣਾਈਆਂ | ਡੈਵਿਡ ਮਿਲਰ ਨੇ 18 ਅਤੇ ਕੋਰਬਿਨ ਬੋਸ਼ ਨੇ 17 ਦੌੜਾਂ ਬਣਾਈਆਂ | ਹੋਰ ਖਿਡਾਰੀ ਖਾਸ ਪ੍ਰਦਰਸ਼ਨ ਨਹੀਂ ਵਿਖਾ ਸਕੇ | ਭਾਰਤ ਵਲੋਂ ਵਰੁਣ ਚੱਕਰਵਰਤੀ ਨੇ 4 ਵਿਕਟਾਂ, ਜਸਪ੍ਰੀਤ ਬੁਮਰਾਹ ਨੇ 2 ਵਿਕਟਾਂ, ਅਰਸ਼ਦੀਪ ਸਿੰਘ ਤੇ ਹਾਰਦਿਕ ਪਾਂਡਿਆ ਨੇ 1-1 ਵਿਕਟ ਹਾਸਿਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪੀ.ਐਫ.ਏ. ਸੰਤੋਸ਼ ਟਰਾਫ਼ੀ ਫੁੱਟਬਾਲ ਚੈਂਪੀਅਨਸ਼ਿਪ 'ਚ ਪੰਜਾਬ ਪਹਿਲੇ ਸਥਾਨ 'ਤੇ <br/> ਅਗਲੀ ਖ਼ਬਰ ਟਰੰਪ ਵਲੋਂ ਗਰੀਨ ਕਾਰਡ ਲਾਟਰੀ ਪ੍ਰੋਗਰਾਮ ਮੁਅੱਤਲ <br/>
Ad Position 24