ਮਾਹਿਲਪੁਰ (ਹੁਸ਼ਿਆਰਪੁਰ), 19 ਦਸੰਬਰ (ਰਜਿੰਦਰ ਸਿੰਘ)-ਪੰਜਾਬ ਫੁੱਟਬਾਲ ਫੈਡਰੇਸ਼ਨ ਵਲੋਂ ਖ਼ਾਲਸਾ ਕਾਲਜ ਮਾਹਿਲਪੁਰ ਦੇ ਪਿ੍ੰਸੀਪਲ ਹਰਭਜਨ ਸਿੰਘ ਫੁੱਟਬਾਲ ਸਟੇਡੀਅਮ 'ਚ ਪੰਜਾਬ ਫੁੱਟਬਾਲ ਐਸੋਸੀਏਸ਼ਨ ਜਨਰਲ ਸਕੱਤਰ ਹਰਜਿੰਦਰ ਸਿੰਘ ਜੱਗਾ ਦੀ ਅਗਵਾਈ 'ਚ 79ਵੀਂ ਸੰਤੋਸ਼ ਟਰਾਫ਼ੀ ਫੁੱਟਬਾਲ ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪਿ੍ੰ. ਡਾ. ਪਰਵਿੰਦਰ ਸਿੰਘ ਖ਼ਾਲਸਾ ਕਾਲਜ ਤੇ ਪਿ੍ੰ. ਡਾ. ਤਰਸੇਮ ਸਿੰਘ ਭਿੰਡਰ ਬੰਗਾ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ | ਪ੍ਰਧਾਨਗੀ ਐਸ.ਪੀ. ਸ਼ਵਿੰਦਰਜੀਤ ਸਿੰਘ ਬੈਂਸ, ਗੁਰਦੇਵ ਸਿੰਘ ਗਿੱਲ ਅਰਜਨ ਅਵਾਰਡੀ, ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋਂ, ਵਿਜੇ ਬਾਲੀ ਜੁਆਇੰਟ ਸਕੱਤਰ ਪੀ.ਐਫ.ਏ, ਐਸ.ਐਮ.ਓ.ਡਾ ਜਸਵੰਤ ਸਿੰਘ ਥਿੰਦ, ਪ੍ਰੋ. ਅਪਿੰਦਰ ਸਿੰਘ ਮਾਹਿਲਪੁਰੀ, ਦਵਿੰਦਰ ਸਿੰਘ ਸੈਣੀ ਪ੍ਰਧਾਨ ਨਗਰ ਪੰਚਾਇਤ ਮਾਹਿਲਪੁਰ, ਸ਼ਸ਼ੀ ਬੰਗੜ ਵਾਇਸ ਪ੍ਰਧਾਨ ਨਗਰ ਪੰਚਾਇਤ, ਤਲਵਿੰਦਰ ਹੀਰ ਨੰਗਲ ਖਿਡਾਰੀਆਂ, ਡਾ. ਜਗਤਾਰ ਸਿੰਘ ਚੰਡੀਗੜ੍ਹ, ਗੁਰਮੇਲ ਸਿੰਘ ਗਿੱਲ, ਰਵਿੰਦਰ ਸਿੰਘ ਧਾਮੀ, ਜਰਨੈਲ ਸਿੰਘ ਪੱਲੀ ਝਿੱਕੀ, ਇੰਜ. ਤਰਲੋਚਨ ਸਿੰਘ, ਰੌਸ਼ਨ ਜੀਤ ਸਿੰਘ ਪਨਾਮ, ਚਰਨਜੀਤ ਸਿੰਘ ਚੰਨੀ ਓ.ਐੱਸ.ਡੀ., ਹਰਨੰਦਨ ਸਿੰਘ ਖਾਬੜਾ, ਇਕਬਾਲ ਸਿੰਘ ਖੇੜਾ, ਪਿ੍ੰ. ਸ਼ਿਬੂ ਮੈਥਿਓ ਨੇ ਸਾਂਝੇ ਤੌਰ 'ਤੇ ਕੀਤੀ | ਅੱਜ ਕਰਵਾਏ ਗਏ ਮੈਚਾਂ 'ਚ ਪੰਜਾਬ ਦੀ ਟੀਮ ਨੇ ਜੰਮੂ-ਕਸ਼ਮੀਰ ਦੀ ਟੀਮ ਨੂੰ 1-0 ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ | ਲਦਾਖ ਨੇ ਹਿਮਾਚਲ ਪ੍ਰਦੇਸ਼ ਨੂੰ 1-0 ਨਾਲ ਹਰਾ ਕੇ ਤੀਸਰਾ ਸਥਾਨ ਹਾਸਲ ਕੀਤਾ | ਇਸ ਮੌਕੇ ਹਮਾਸੂ ਜਾਗਰਾਂ ਨੂੰ ਮੈਨ ਆਫ਼ ਦਾ ਮੈਚ ਤੇ ਮੈਨ ਆਫ਼ ਦਾ ਸੀਰੀਜ਼ ਦਾ ਖ਼ਿਤਾਬ ਦੇ ਕੇ ਸਨਮਾਨ ਕੀਤਾ | ਇਸ ਮੌਕੇ ਪਿ੍ੰ. ਜਗਮੋਹਨ ਸਿੰਘ, ਦਲਜੀਤ ਸਿੰਘ ਇੰਗਲੈਂਡ, ਝਰਮਲ ਸਿੰਘ ਕੋਚ, ਰਾਧੇ ਸ਼ਾਮ, ਕੌਂਸਲਰ ਲੈਕ.ਬਲਦੇਵ ਸਿੰਘ, ਕੌਂਸਲਰ ਰਾਜ ਕੁਮਾਰ ਰਾਜੂ, ਧਰਮ ਸਿੰਘ ਫ਼ੌਜੀ, ਪਰਮਿੰਦਰ ਸਿੰਘ ਗਰੇਵਾਲ, ਹਰਵਿੰਦਰ ਸਿੰਘ ਬਾਠ, ਮਾ. ਅਰਵਿੰਦਰ ਸਿੰਘ, ਕੋਚ ਬੰਧਨਾ ਸਿੰਘ, ਕੋਚ ਮਹਿੰਦਰਜੀਤ ਸਿੰਘ, ਪਿ੍ੰ. ਸੁਖਇੰਦਰ ਸਿੰਘ ਮਿਨਹਾਸ, ਜਰਨੈਲ ਸਿੰਘ ਰਿਟਾ. ਡੀ ਐਸ.ਪੀ., ਪਿ੍ੰ. ਜੁਗਲ ਕਿਸ਼ੋਰ, ਝਰਮਿਲ ਸਿੰਘ, ਦਰਸ਼ਨ ਸਿੰਘ ਮਾਹਲ, ਕੌਂਸਲਰ ਸਤਵੀਰ ਸਿੰਘ ਸੰਤਾ, ਅਮਰੀਕ ਸਿੰਘ ਬੈਂਸ, ਤਕਦੀਰ ਸਿੰਘ ਭਾਰਟਾ, ਪ੍ਰੋ ਸਰਵਣ ਸਿੰਘ, ਹਨੀਤ ਟੱਗਰ ਲਕਸੀਹਾਂ, ਫੁੱਟਬਾਲ ਕੋਚ ਚਰਨਜੀਤ ਸਿੰਘ, ਸਤ ਪ੍ਰਕਾਸ਼ ਸੰਘਾ, ਪ੍ਰੋ. ਡਾ. ਰਾਜ ਕੁਮਾਰ, ਪਿ੍ੰ. ਰੁਪਿੰਦਰਜੋਤ ਸਿੰਘ, ਮਾ. ਜਗਜੀਤ ਸਿੰਘ ਗਣੇਸ਼ਪੁਰ, ਜ਼ੈਲਦਾਰ ਗੁਰਿੰਦਰ ਸਿੰਘ, ਗੁਰਦਿਆਲ ਸਿੰਘ ਖਾਬੜਾ, ਹਰਜੀਵਨ ਸਿੰਘ ਖਾਬੜਾ, ਡਾ. ਪਰਮਪ੍ਰੀਤ ਸਿੰਘ ਕੈਂਡੋਵਾਲ, ਸੁਰਿੰਦਰ ਸਿੰਘ ਲਿੱਧੜ, ਗੁਰਮਿੰਦਰ ਸਿੰਘ ਕੈਂਡੋਵਾਲ, ਕੁਲਵਰਨ ਸਿੰਘ ਕਾਨਾ ਆਦਿ ਹਾਜ਼ਰ ਸਨ |
ਖੇਡ ਸੰਸਾਰ
Free
ਪੀ.ਐਫ.ਏ. ਸੰਤੋਸ਼ ਟਰਾਫ਼ੀ ਫੁੱਟਬਾਲ ਚੈਂਪੀਅਨਸ਼ਿਪ 'ਚ ਪੰਜਾਬ ਪਹਿਲੇ ਸਥਾਨ 'ਤੇ <br/>
ਅਜੀਤ ਡੈਸਕ
20-12-2025