15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

69ਵੀਆਂ ਨੈਸ਼ਨਲ ਸਕੂਲ ਖੇਡਾਂ ਕੁਰਾਸ਼ 'ਚੋਂ ਪੰਜਾਬ ਦੇ ਖਿਡਾਰੀਆਂ ਨੇ 8 ਸੋਨ ਤਗਮੇ ਜਿੱਤੇ

Ad Position 21
No active advertisement
ਅਜੀਤ ਡੈਸਕ 20-12-2025

ਜਲੰਧਰ, 19 ਦਸੰਬਰ (ਡਾ.ਜਤਿੰਦਰ ਸਾਬੀ)-69ਵੀਆਂ ਨੈਸ਼ਨਲ ਸਕੂਲ ਖੇਡਾਂ ਕੁਰਾਸ਼ ਜੋ 16 ਤੋਂ 21 ਦਸੰਬਰ ਤੱਕ ਸਹਾਰਨਪੁਰ (ਉੱਤਰ ਪ੍ਰਦੇਸ਼) ਵਿਖੇ ਹੋ ਰਹੀਆਂ ਹਨ | ਇਨ੍ਹਾਂ ਖੇਡਾਂ 'ਚ ਪੰਜਾਬ ਦੀਆਂ ਅੰਡਰ 14 ਸਾਲ, 17 ਸਾਲ ਅਤੇ 19 ਸਾਲ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ | ਇਨ੍ਹਾਂ ਟੀਮਾਂ ਦੇ ਓਵਰਆਲ ਇੰਚਾਰਜ ਸੁਰਿੰਦਰ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ ਅੰਤਰਰਾਸ਼ਟਰੀ ਜੂਡੋ ਰੈਫਰੀ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੇ ਚੌਥੇ ਦਿਨ ਦੀ ਸਮਾਪਤੀ ਉਪਰੰਤ ਪੰਜਾਬ ਦੇ ਖਿਡਾਰੀਆਂ ਨੇ ਆਪਣਾ ਦਬਦਬਾ ਕਾਇਮ ਰੱਖਿਆ, ਜਿਸ 'ਚ ਅੰਡਰ 17 ਲੜਕੀਆਂ ਵਿਚ ਮਾਨਵੀ, ਵੰਸ਼ਿਕਾ, ਇਸ਼ਮੀਤ, ਹਰਨੂਰ ਕÏਰ ਨਾਗਰਾ ਅਤੇ ਜੇਸ਼ਨਾ ਅਹੂਜਾ ਨੇ ਸੋਨ ਤਗਮੇ ਅਤੇ ਅੰਡਰ 17 ਲੜਕਿਆਂ ਵਿਚ ਚੇਤਨ ਵਾਲੀਆ ਨੇ ਸੋਨ, ਕਰਨ ਨੇ ਚਾਂਦੀ, ਸੁਖਜਿੰਦਰ ਕੁਮਾਰ ਨੇ ਕਾਂਸਾ ਅਤੇ ਅੰਡਰ 14 ਸਾਲ ਲੜਕੀਆਂ 'ਚ ਸਾਚੀ ਸ਼ਰਮਾ ਨੇ ਸੋਨ, ਕਾਵਿਆ ਸ਼ਰਮਾ, ਪ੍ਰਨੀਤ ਕÏਰ ਨੇ ਕਾਂਸਾ ਅਤੇ ਅੰਡਰ 14 ਸਾਲ ਲੜਕਿਆਂ 'ਚ ਸ਼ਿਵਮ ਸ਼ਰਮਾ ਨੇ ਸੋਨ, ਯੁਵਰਾਜ ਠਾਕੁਰ, ਜੈਪਾਲ ਬਰਾਲਾ ਨੇ ਚਾਂਦੀ ਦਾ ਤਗਮਾ ਜਿੱਤਿਆ ਤੇ ਹੁਣ ਤੱਕ 8 ਸੋਨ, 1 ਚਾਂਦੀ ਤੇ 3 ਕਾਂਸੀ ਦੇ ਤਗਮੇ ਜਿੱਤ ਕੇ ਪੰਜਾਬ ਦਾ ਨਾਂਅ ਰÏਸ਼ਨ ਕੀਤਾ¢ ਇਸ ਮੌਕੇ ਡਿਪਟੀ ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਪੰਜਾਬ ਸੁਨੀਲ ਕੁਮਾਰ ਨੇ ਸਾਰੀ ਟੀਮ ਅਤੇ ਕੋਚਾਂ ਨੂੰ ਮੁਬਾਰਕਬਾਦ ਦਿੱਤੀ ¢

Ad Position 22
No active advertisement
ਪਿਛਲੀ ਖ਼ਬਰ ਵਿਅਕਤੀ ਦੀ ਹੱਤਿਆ ਕਰਨ ਦੇ ਮਾਮਲੇ 'ਚ ਦੋ ਲੜਕੇ ਅਦਾਲਤ 'ਚ ਪੇਸ਼ ਅਗਲੀ ਖ਼ਬਰ ਪੀ.ਐਫ.ਏ. ਸੰਤੋਸ਼ ਟਰਾਫ਼ੀ ਫੁੱਟਬਾਲ ਚੈਂਪੀਅਨਸ਼ਿਪ 'ਚ ਪੰਜਾਬ ਪਹਿਲੇ ਸਥਾਨ 'ਤੇ <br/>
Ad Position 24