01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਨਗਰ ਕੀਰਤਨ 'ਚ ਰੁਕਾਵਟ ਪਾਉਣ 'ਤੇ ਨਿਊਜ਼ੀਲੈਂਡ ਦੇ ਆਗੂਆਂ ਵਲੋਂ ਨਿੰਦਾ <br/>

Ad Position 21
No active advertisement
ਅਜੀਤ ਡੈਸਕ 23-12-2025
ਆਕਲੈਂਡ, 22 ਦਸੰਬਰ (ਹਰਮਨਪ੍ਰੀਤ ਸਿੰਘ ਗੋਲੀਆ)-ਬੀਤੇ ਸਨਿਚਰਵਾਰ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਚ ਪੈਂਦੇ ਖੇਤਰ ਮਨਰੇਵਾ ਵਿਖੇ ਸਜਾਏ ਜਾ ਰਹੇ ਨਗਰ ਕੀਰਤਨ ਦੌਰਾਨ ਇੱਕ ਕੱਟੜਪੰਥੀ ਸਮੂਹ ਵਲੋਂ ਨਗਰ ਕੀਰਤਨ ਦੇ ਅੱਗੇ ਆ ਕੇ ਆਪਣਾ ਰੋਸ ਪ੍ਰਦਰਸ਼ਨ ਕਰਨ ਦੀ ਘਟਨਾ ਦੀ ਜਿੱਥੇ ਦੁਨੀਆ ਭਰ ਵਿਚ ਸਿੱਖ ਭਾਈਚਾਰੇ ਵਲੋਂ ਨਿੰਦਾ ਕੀਤੀ ਜਾ ਰਹੀ ਹੈ ਉੱਥੇ ਹੀ ਇਸ ਘਟਨਾ ਤੋਂ ਬਾਅਦ ਨਿਊਜ਼ੀਲੈਂਡ ਵਿਚ ਵੀ ਵੱਖੋ-ਵੱਖ ਧਾਰਮਿਕ ਸਿਆਸੀ ਅਤੇ ਸਮਾਜਿਕ ਆਗੂਆਂ ਵਲੋਂ ਇਸ ਘਟਨਾ ਦੀ ਨਿੰਦਾ ਕੀਤੀ | ਬੀਤੇ ਸਮਿਆਂ ਵਿਚ ਨਿਊਜ਼ੀਲੈਂਡ 'ਚ ਸਿੱਖ ਭਾਈਚਾਰੇ ਵਲੋਂ ਕੀਤੇ ਗਏ ਵੱਖੋ-ਵੱਖ ਸਮਾਜ ਸੇਵੀ ਕੰਮਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੀ ਸ਼ਲਾਘਾ ਵੱਡੇ ਪੱਧਰ 'ਤੇ ਹੋ ਰਹੀ ਹੈ ¢ ਨਿਊਜ਼ੀਲੈਂਡ ਅੰਦਰ ਕੰਮ ਕਰਦੀਆਂ ਪੰਜੋ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਆਪੋ-ਆਪਣੇ ਸੋਸ਼ਲ ਮੀਡੀਆ ਅਕਾਊਾਟ 'ਤੇ ਭਾਈਚਾਰੇ ਦੇ ਹੱਕ ਵਿਚ ਬਿਆਨ ਦਿੱਤੇ ਜਾ ਰਹੇ ਹਨ | ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ ¢ ਐਨ.ਜੈਡ. ਮਾਉਰੀ ਪਾਰਟੀ ਦੀ ਮੈਂਬਰ ਪਾਰਲੀਮੈਂਟ ਓਰੀਨੀ ਕਾਈਪਾਰਾ ਨੇ ਆਪਣਾ ਬਿਆਨ ਸਾਂਝਾ ਕਰਦਿਆਂ ਕਿਹਾ ਕਿ ਨਫਰਤ ਨੂੰ ਦੇਸ਼ ਭਗਤੀ ਦਾ ਲਿਬਾਸ ਪਹਿਨਾ ਕੇ ਕਬੂਲ ਨਹੀਂ ਕੀਤਾ ਜਾ ਸਕਦਾ ਨਾ ਹੀ ਮਾਉਰੀ ਵਿਰਾਸਤ ਨੂੰ ਵੰਡ ਪੈਦਾ ਕਰਨ ਲਈ ਵਰਤਣ ਦੀ ਕਿਸੇ ਨੂੰ ਵੀ ਇਜਾਜ਼ਤ ਹੈ ¢ ਮੈਂਬਰ ਪਾਰਲੀਮੈਂਟ ਕਾਇਪਾਰਾ ਨੇ ਸਿੱਖ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ ਅਤੇ ਇੱਥੇ ਸ਼ਾਂਤੀ ਨਾਲ ਜੀਉਣ ਦੇ ਤੁਹਾਡੇ ਹੱਕ ਦੀ ਰੱਖਿਆ ਕਰਾਂਗੇ ¢ ਨਿਊਜ਼ੀਲੈਂਡ ਦੇ ਪੁਲਿਸ ਮਨਿਸਟਰ ਮਾਰਕ ਮਾਈਕਲ ਨੇ ਵੀ ਇਸ ਘਟਨਾ ਦੌਰਾਨ ਸਿੱਖ ਭਾਈਚਾਰੇ ਵਲੋਂ ਵਰਤੀ ਗਈ ਸੂਝਬੂਝ ਅਤੇ ਹਲੀਮੀ ਦੀ ਪ੍ਰਸ਼ੰਸਾ ਕੀਤੀ | ਇਸ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਰੀਮਾ ਨਾਖਲੇ, ਮੈਂਬਰ ਪਾਰਲੀਮੈਂਟ ਪਰਮਜੀਤ ਪਰਮਾਰ, ਮੈਂਬਰ ਪਾਰਲੀਮੈਂਟ ਜੈਨੀ ਸਲੀਸਾ, ਸਾਬਕਾ ਐਥਨਿਕ ਮਨਿਸਟਰ ਨਿਊਜ਼ੀਲੈਂਡ ਮੈਂਬਰ ਪਾਰਲੀਮੈਂਟ ਪਿ੍ਅੰਕਾ ਰਾਧਾ ਕ੍ਰਿਸ਼ਨਨ, ਸਾਬਕਾ ਮੈਂਬਰ ਪਾਰਲੀਮੈਂਟ ਕਮਲਜੀਤ ਸਿੰਘ ਬਖਸ਼ੀ, ਕੌਂਸਲਰ ਡੈਨੀਅਲ ਨਿਊਮੈਨ ਬੋਰਡ ਮੈਂਬਰ ਮਾਰਸ਼ਲ ਆਹਲੂਵਾਲੀਆ, ਫਰੀ ਸਪੀਚ ਯੂਨੀਅਨ ਦੇ ਆਗੂ ਜੀਲੀਅਨ ਹੈਦਰ ਤੋਂ ਇਲਾਵਾ ਵੱਖੋ-ਵੱਖ ਸਿਆਸੀ ਅਤੇ ਸਮਾਜਿਕ ਆਗੂਆਂ ਵਲੋਂ ਵੀ ਨਗਰ ਕੀਰਤਨ ਦੌਰਾਨ ਵਾਪਰੀ ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ | ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਨੇ ਦੱਸਿਆ ਕਿ ਜਿਸ ਵਿਅਕਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਸਨੂੰ ਸਿਆਸੀ ਆਗੂਆਂ ਵਲੋਂ ਨਿਊਜ਼ੀਲੈਂਡ ਵਿਚ ਇੱਕ ਕਾਲੇ ਧੱਬੇ ਵਜੋਂ ਦੇਖਿਆ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਲੰਡਨ ਵਿਚ ਫੈਡਰੇਸ਼ਨ ਆਫ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨਜ਼ ਐਂਡ ਐਸੋਸੀਏਸ਼ਨ ਦਾ ਗਠਨ <br/> ਅਗਲੀ ਖ਼ਬਰ ਨਹੀਂ ਰਹੇ ਉਸਤਾਦ ਪੂਰਨ ਸ਼ਾਹਕੋਟੀ
Ad Position 24