01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਨਵੇਂ ਰੁਜ਼ਗਾਰ ਕਾਨੂੰਨ ਨਾਲ ਡੇਢ ਕਰੋੜ ਮਜ਼ਦੂਰਾਂ ਲਈ ਵੱਡੀ ਰਾਹਤ <br/>

Ad Position 21
No active advertisement
ਅਜੀਤ ਡੈਸਕ 23-12-2025
ਲੈਸਟਰ (ਇੰਗਲੈਂਡ), 22 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਯੂਨਾਈਟਿਡ ਕਿੰਗਡਮ ਵਿਚ ਨਵਾਂ ਰੁਜ਼ਗਾਰ ਹੱਕ ਕਾਨੂੰਨ ਪੂਰੀ ਤਰ੍ਹਾਂ ਮਨਜ਼ੂਰ ਹੋਣ ਤੋਂ ਬਾਅਦ ਮਜ਼ਦੂਰ ਵਰਗ ਵਿਚ ਖੁਸ਼ੀ ਦੀ ਲਹਿਰ ਹੈ | ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬਿ੍ਟੇਨ) ਵਲੋਂ ਇਸ ਕਾਨੂੰਨ ਦਾ ਖੁੱਲ੍ਹ ਕੇ ਸਵਾਗਤ ਕੀਤਾ ਗਿਆ ਹੈ ਤੇ ਕਿਹਾ ਗਿਆ ਹੈ ਕਿ ਇਹ ਕਾਨੂੰਨ ਮਜ਼ਦੂਰਾਂ ਦੇ ਹੱਕਾਂ ਨੂੰ ਮਜ਼ਬੂਤ ਬਣਾਉਣ ਵੱਲ ਵੱਡਾ ਕਦਮ ਹੈ | ਸਰਕਾਰ ਅਨੁਸਾਰ ਇਸ ਕਾਨੂੰਨ ਨਾਲ ਲਗਭਗ ਇੱਕ ਕਰੋੜ ਪੰਜਾਹ ਲੱਖ ਮਜ਼ਦੂਰਾਂ ਨੂੰ ਸਿੱਧਾ ਲਾਭ ਮਿਲੇਗਾ | ਖ਼ਾਸ ਕਰਕੇ ਉਹ ਮਜ਼ਦੂਰ ਜੋ ਘੱਟ ਤਨਖ਼ਾਹਾਂ 'ਤੇ ਕੰਮ ਕਰਦੇ ਹਨ, ਅਸਥਿਰ ਨੌਕਰੀਆਂ ਵਿਚ ਫਸੇ ਹੋਏ ਹਨ ਜਾਂ ਜਿਨ੍ਹਾਂ ਕੋਲ ਪਹਿਲਾਂ ਕੋਈ ਪੱਕੀ ਸੁਰੱਖਿਆ ਨਹੀਂ ਸੀ, ਉਨ੍ਹਾਂ ਲਈ ਇਹ ਕਾਨੂੰਨ ਵੱਡੀ ਰਾਹਤ ਸਾਬਤ ਹੋਵੇਗਾ | ਨਵੇਂ ਕਾਨੂੰਨ ਤਹਿਤ ਨੌਕਰੀ ਦੇ ਪਹਿਲੇ ਹੀ ਦਿਨ ਤੋਂ ਛੁੱਟੀ ਦਾ ਹੱਕ ਮਿਲੇਗਾ | ਬਿਮਾਰ ਹੋਣ ਦੀ ਸਥਿਤੀ ਵਿਚ ਬਿਮਾਰੀ ਭੱਤੇ ਵਿਚ ਸੁਧਾਰ ਕੀਤਾ ਗਿਆ ਹੈ, ਤਾਂ ਜੋ ਮਜ਼ਦੂਰ ਬਿਨਾਂ ਡਰ ਦੇ ਛੁੱਟੀ ਲੈ ਸਕਣ | ਇਸ ਮੌਕੇ ਇੰਡਿਅਨ ਵਰਕਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੀਤਲ ਸਿੰਘ ਗਿੱਲ ਨੇ ਕਿਹਾ ਕਿ ਇਹ ਕਾਨੂੰਨ ਮਜ਼ਦੂਰਾਂ ਲਈ ਇਕ ਇਤਿਹਾਸਕ ਜਿੱਤ ਹੈ | ਉਨ੍ਹਾਂ ਦੱਸਿਆ ਕਿ ਇਹ ਕਾਨੂੰਨ ਉਨ੍ਹਾਂ ਸਮੱਸਿਆਵਾਂ ਨੂੰ ਮਾਨਤਾ ਦਿੰਦਾ ਹੈ ਜਿਨ੍ਹਾਂ ਨਾਲ ਲੱਖਾਂ ਮਜ਼ਦੂਰ ਹਰ ਰੋਜ਼ ਜੂਝਦੇ ਰਹੇ ਹਨ ਤੇ ਹੁਣ ਉਨ੍ਹਾਂ ਨੂੰ ਇੱਜ਼ਤ, ਸੁਰੱਖਿਆ ਅਤੇ ਇਨਸਾਫ਼ ਮਿਲੇਗਾ |

Ad Position 22
No active advertisement
ਪਿਛਲੀ ਖ਼ਬਰ ਨਹਿਰ ਧਸਣ ਕਾਰਨ ਇਲਾਕੇ ਦੇ ਲੋਕਾਂ 'ਚ ਸਹਿਮ <br/> ਅਗਲੀ ਖ਼ਬਰ ਲੰਡਨ ਵਿਚ ਫੈਡਰੇਸ਼ਨ ਆਫ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨਜ਼ ਐਂਡ ਐਸੋਸੀਏਸ਼ਨ ਦਾ ਗਠਨ <br/>
Ad Position 24