09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਚਾਰ ਸਾਹਿਬਜ਼ਾਦਿਆਂ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਜਰੂਰੀ ਸਮਾਨ

Ad Position 21
No active advertisement
ਅਜੀਤ ਡੈਸਕ 26-12-2025
ਲੈਸਟਰ (ਇੰਗਲੈਂਡ), 25 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਗੁਰਦੁਆਰਾ ਬਾਬਾ ਵਡਭਾਗ ਸਿੰਘ ਕੁਵੈਂਟਰੀ (ਬੀ.ਵੀ.ਐਸ. ਚੈਰੀਟੇਬਲ ਟਰਸਟ) ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਸਮੂਹ ਸ਼ਹੀਦਾਂ ਦੀ ਯਾਦ 'ਚ ਸਮਾਜਿਕ ਸੇਵਾ ਦੇ ਖੇਤਰ ਵਿਚ ਚਲਾਇਆ ਜਾ ਰਿਹਾ 'ਕ੍ਰਿਸਮਸ ਪ੍ਰਾਜੈਕਟ' ਅੱਜ ਲੋੜਵੰਦ ਪਰਿਵਾਰਾਂ ਲਈ ਆਸ ਦੀ ਇੱਕ ਵੱਡੀ ਕਿਰਨ ਬਣ ਚੁੱਕਾ ਹੈ¢ ਇਸ ਪ੍ਰਾਜੈਕਟ ਦੀ ਸ਼ੁਰੂਆਤ ਸਾਲ 2019 ਵਿਚ ਬੜੀ ਹੀ ਸਾਦਗੀ ਨਾਲ ਸਿਰਫ਼ ਇੱਕ ਸਕੂਲ ਦੀ ਮਦਦ ਕਰਕੇ ਕੀਤੀ ਗਈ ਸੀ, ਪਰ ਸੇਵਾ ਭਾਵਨਾ ਅਤੇ ਸਮਰਪਣ ਦੇ ਕਾਰਨ ਇਹ ਉਪਰਾਲਾ ਹਰ ਸਾਲ ਵਧਦਾ ਗਿਆ ਅਤੇ ਅੱਜ ਕਈ ਸਕੂਲਾਂ ਤੇ ਸੰਸਥਾਵਾਂ ਤੱਕ ਆਪਣੀ ਪਹੁੰਚ ਬਣਾਉਣ ਵਿਚ ਸਫ਼ਲ ਹੋਇਆ ਹੈ¢ ਸੰਸਥਾ ਦੇ ਮੁਖੀ ਸੇਵਾਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਟਰਸਟ ਦੀ ਸੋਚ ਸਦਾ ਤੋਂ ਹੀ ਇਹ ਰਹੀ ਹੈ ਕਿ ਵੱਧ ਤੋਂ ਵੱਧ ਲੋਕਾਂ ਦੀ ਨਿਸ਼ਕਾਮ ਸੇਵਾ ਕੀਤੀ ਜਾਵੇ¢
ਉਨ੍ਹਾਂ ਦੱਸਿਆ ਕਿ ਜਦ ਉਨ੍ਹਾਂ ਨੂੰ ਇਕ ਸੇਵਾਦਾਰ ਵੱਲੋਂ ਦੱਸਿਆ ਗਿਆ ਕਿ ਉਸਦੇ ਸਕੂਲ ਵਿੱਚ ਕਈ ਅਜਿਹੇ ਬੱਚੇ ਹਨ ਜੋ ਦੁਪਹਿਰ ਦੇ ਖਾਣੇ ਲਈ ਸਿਰਫ਼ ਪਾਣੀ ਦੀ ਬੋਤਲ ਹੀ ਨਾਲ ਲਿਆਉਂਦੇ ਹਨ, ਤਾਂ ਇਹ ਸੁਣ ਕੇ ਹਰ ਇੱਕ ਦਾ ਮਨ ਦੁੱਖ ਨਾਲ ਭਰ ਗਿਆ¢ ਇਸੇ ਪਲ ਟਰਸਟ ਵੱਲੋਂ ਬੱਚਿਆਂ ਦੀ ਉਮਰ ਦੇ ਅਨੁਸਾਰ ਤੋਹਫ਼ੇ ਅਤੇ ਨਾਲ ਹੀ ਖਾਣ-ਪੀਣ ਦੇ ਸਮਾਨ ਦੇ ਪੈਕੇਟ ਵੰਡਣ ਦੀ ਯੋਜਨਾ ਤਿਆਰ ਕੀਤੀ ਗਈ¢ ਸਮੇਂ ਦੇ ਨਾਲ ਇਹ ਛੋਟੇ ਪੈਕਟ ਵੱਡੇ ਅਤੇ ਸੁਵਿਧਾਜਨਕ 'ਹੈਂਪਰਾਂ' ਵਿਚ ਤਬਦੀਲ ਹੋ ਗਏ, ਜਿਨ੍ਹਾਂ ਵਿਚ ਰੋਜ਼ਾਨਾ ਦੀ ਲੋੜ ਦਾ ਸਮਾਨ ਸ਼ਾਮਲ ਕੀਤਾ ਜਾਂਦਾ ਹੈ¢ ਸੇਵਾਦਾਰ ਕੁਲਵਿੰਦਰ ਸਿੰਘ ਨੇ ਹੋਰ ਦੱਸਿਆ ਕਿ ਹੁਣ ਹਰ ਹੈਂਪਰ ਦੇ ਨਾਲ 10 ਪੌਂਡ ਦਾ ਸ਼ਾਪਿੰਗ ਵਾਊਚਰ ਵੀ ਦਿੱਤਾ ਜਾਂਦਾ ਹੈ, ਤਾਂ ਜੋ ਪਰਿਵਾਰ ਆਪਣੀ ਲੋੜ ਅਤੇ ਪਸੰਦ ਅਨੁਸਾਰ ਸਮਾਨ ਖਰੀਦ ਸਕਣ ¢ਟਰਸਟ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਪਿਛਲੇ ਸਾਲ ਤੱਕ ਇਹ ਪ੍ਰਾਜੈਕਟ 9 ਸਕੂਲਾਂ ਅਤੇ ਕੁਝ ਸਮਾਜਿਕ ਸੰਸਥਾਵਾਂ ਤੱਕ ਸੀਮਤ ਸੀ, ਪਰ ਇਸ ਸਾਲ ਸੇਵਾਦਾਰਾਂ ਦੀ ਮਿਹਨਤ ਅਤੇ ਦਾਨੀ ਸੰਗਤ ਦੇ ਸਹਿਯੋਗ ਨਾਲ ਇਹ ਗਿਣਤੀ ਵੱਧ ਕੇ ਪੱਚੀ ਸਕੂਲਾਂ ਅਤੇ ਸੰਸਥਾਵਾਂ ਤੱਕ ਪਹੁੰਚ ਗਈ ਹੈ¢ ਇਸ ਵਾਰ ਬੈਡਵਰਥ ਖੇਤਰ ਵਿਚ ਪੁਲਿਸ ਅਤੇ ਹੋਰ ਕਮਿਊਨਿਟੀ ਸੈਂਟਰਾਂ ਨਾਲ ਮਿਲ ਕੇ ਵਿਸ਼ੇਸ਼ ਤੌਰ 'ਤੇ ਕੰਮ ਕੀਤਾ ਗਿਆ, ਤਾਂ ਜੋ ਕੋਈ ਵੀ ਲੋੜਵੰਦ ਪਰਿਵਾਰ ਮਦਦ ਤੋਂ ਵਾਂਝਾ ਨਾ ਰਹਿ ਜਾਵੇ¢ ਸੰਸਥਾ ਦੇ ਮੁਖੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਾਰਾ ਕ੍ਰਿਸਮਸ ਪ੍ਰਾਜੈਕਟ ਸਮੂਹ ਸਿੱਖ ਸ਼ਹੀਦਾਂ ਅਤੇ ਚਾਰ ਸਾਹਿਬਜ਼ਾਦਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਹੈ¢ ਉਨ੍ਹਾਂ ਦਾ ਮੰਨਣਾ ਹੈ ਕਿ ਜੇ ਅਸੀਂ ਲੋੜਵੰਦ ਬੱਚਿਆਂ ਦੇ ਚਿਹਰਿਆਂ 'ਤੇ ਖੁਸ਼ੀ ਲਿਆ ਸਕੀਏ ਤਾਂ ਇਹੀ ਸਿੱਖ ਸ਼ਹੀਦਾਂ ਅਤੇ ਚਾਰ ਸਾਹਿਬਜ਼ਾਦਿਆਂ ਲਈ ਸੱਚੀ ਸ਼ਰਧਾਂਜਲੀ ਹੋਵੇਗੀ¢ ਉਨ੍ਹਾਂ ਕਿਹਾ ਕਿ ਬੱਚਿਆਂ ਦੀ ਮੁਸਕਾਨ ਹੀ ਸਾਡੇ ਲਈ ਸਭ ਤੋਂ ਵੱਡਾ ਇਨਾਮ ਹੈ ¢ ਅੰਤ ਵਿਚ ਉਨ੍ਹਾਂ ਨੇ ਦਾਨੀ ਸੰਗਤ, ਸੇਵਾਦਾਰਾਂ ਅਤੇ ਸਹਿਯੋਗੀ
Ad Position 22
No active advertisement
ਪਿਛਲੀ ਖ਼ਬਰ ਘਰ ਦੇ ਜਿੰਦਰੇ ਤੋੜ ਕੇ 7.50 ਲੱਖ ਦੀ ਨਕਦੀ ਤੇ 5 ਤੋਲੇ ਸੋਨਾ ਚੋਰੀ ਅਗਲੀ ਖ਼ਬਰ 150 ਸਾਲ ਪੁਰਾਣੇ ਸੈਂਕੜੇ ਬੂਟ, ਜੁੱਤੀਆਂ ਦੱਖਣੀ ਵੇਲਜ਼ ਦੇ ਸਮੁੰਦਰੀ ਤੱਟ ਤੋਂ ਮਿਲੀਆਂ
Ad Position 24