ਨਾਰਾਇਣਗੜ੍ਹ, 2 ਸਤੰਬਰ (ਪੀ ਸਿੰਘ)-ਨਾਰਾਇਣਗੜ੍ਹ ਦੇ ਵਾਰਡ ਨੰਬਰ 3 ਤਹਿਤ ਪੈਂਦੇ ਮੁਹੱਲਾ ਪਠਾਣਾਂ ਵਾਲਾ ਵਿਖੇ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਦਾ 531ਵਾਂ ਜਨਮ ਦਿਵਸ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਦੌਰਾਨ ਰਾਗੀ ਮਲਕੀਤ ਸਿੰਘ, ਰਣਜੀਤ ਸਿੰਘ ਅਤੇ ਸੰਤ ਫਰਿੰਦਰ ਪਾਲ ਸਿੰਘ ਵਲੋਂ ਕਥਾ, ਕੀਰਤਨ ਅਤੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਸੰਤ ਫਰਿੰਦਰ ਪਾਲ ਸਿੰਘ ਨੇ ਸੰਗਤਾਂ ਨੂੰ ਬਾਬਾ ਸ੍ਰੀ ਚੰਦ ਦੇ ਜਨਮ ਦਿਵਸ ਦੀ ਵਧਾਈ ਦਿੰਦਿਆਂ ਉਨ੍ਹਾਂ ਦੇ ਜੀਵਨ 'ਤੇ ਚਾਨਣਾ ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ | ਇਸ ਮੌਕੇ ਦਰਸ਼ਨ ਸਿੰਘ ਭਾਟੀਆ, ਸੁਰਜੀਤ ਸਿੰਘ, ਰਾਜੂ ਮੱਕੜ, ਬਲਵਿੰਦਰ ਸਿੰਘ ਭਾਟੀਆ, ਸਤਨਾਮ ਸਿੰਘ ਭਾਟੀਆ, ਭਗਤ ਸਿੰਘ, ਗਗਨਦੀਪ ਸਿੰਘ ਉਪਵੇਜਾ, ਗੁਰਜੰਟ ਸਿੰਘ, ਡਾ. ਗੁਰਚਰਨ ਸਿੰਘ, ਮਹਿੰਦਰ ਸਿੰਘ, ਸੁਰਿੰਦਰ ਸਿੰਘ, ਹਰਦਿੱਤ ਸਿੰਘ, ਜਸਬੀਰ ਸਿੰਘ ਮੱਕੜ, ਪੁਨੀਤ ਸੇਠੀ, ਬਲਜੀਤ ਸਿੰਘ ਤੇ ਅਮੋਲਕ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |