05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਗੁਰੂ ਨਾਨਕ ਖ਼ਾਲਸਾ ਕਾਲਜ ਦੇ ਨਵੇਂ ਪਿ੍ੰ. ਡਾ. ਅਰਵਿੰਦਰ ਸਿੰਘ ਭੱਲਾ ਦਾ ਸਟਾਫ਼ ਨੇ ਕੀਤਾ ਸਵਾਗਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਯਮੁਨਾਨਗਰ, 2 ਸਤੰਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਸਮੁੱਚੇ ਸਟਾਫ਼ ਵਲੋਂ ਨਵ-ਨਿਯੁਕਤ ਪਿ੍ੰ. ਡਾ. ਅਰਵਿੰਦਰ ਸਿੰਘ ਭੱਲਾ ਦਾ ਭਰਵਾਂ ਸਵਾਗਤ ਕੀਤਾ ਗਿਆ | ਸਭ ਤੋਂ ਪਹਿਲਾਂ ਡਾ. ਭੱਲਾ ਨੇ ਇਸ ਮਾਣਯੋਗ ਸੰਸਥਾ ਦੇ ਮੁਖੀ ਵਜੋਂ ਆਪਣਾ ਕਾਰਜਕਾਲ ਸ਼ੁਰੂ ਕਰਨ ਤੋਂ ਪਹਿਲਾਂ ਕਾਲਜ ਵਿਚਲੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕ ਕੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਲਿਆ | ਇਸ ਮੌਕੇ ਕਾਲਜ ਦੇ ਉਪ ਪ੍ਰਧਾਨ ਸਰਦਾਰ ਮੇਜਰ ਰਜਿੰਦਰ ਸਿੰਘ ਭੱਟੀ ਨੇ ਸਭ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਇਕ ਦੂਰਦਰਸ਼ੀ ਨੇਤਾ ਆਪਣੇ ਨਾਲ ਸਿਰਫ਼ ਤਜਰਬਾ ਹੀ ਨਹੀਂ ਲਿਆਉਂਦਾ, ਸਗੋਂ ਪ੍ਰੇਰਨਾ ਅਤੇ ਉੱਚਾਈਆਂ ਨੂੰ ਛੂਹਣ ਦੀ ਤਾਕਤ ਵੀ ਲਿਆਉਂਦਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਡਾ. ਅਰਵਿੰਦਰ ਸਿੰਘ ਭੱਲਾ ਦੀ ਅਗਵਾਈ ਹੇਠ ਕਾਲਜ ਅਕਾਦਮਿਕ ਖੇਤਰ 'ਚ ਨਵੇਂ ਮੁਕਾਮ ਹਾਸਲ ਕਰੇਗਾ ਅਤੇ ਆਪਣੀ ਸ਼ਾਨਦਾਰ ਵਿਰਾਸਤ ਨੂੰ ਹੋਰ ਅੱਗੇ ਲੈ ਕੇ ਜਾਵੇਗਾ | ਇਸ ਮੌਕੇ ਕਲਜ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਬਲਵੰਤ ਸਿੰਘ ਬੰਗਾ (ਜਨਰਲ ਸਕੱਤਰ), ਅਮਰਦੀਪ ਸਿੰਘ (ਫ਼ਾੲਨਾਂਸ ਸਕੱਤਰ), ਗਰੁੱਪ ਸੀ. ਈ. ਓ. ਡਾ. ਪੀਰ ਜੀ. ਐਨ. ਸੁਹੈਲ, ਡਾ. ਕਮਲਪ੍ਰੀਤ ਕੌਰ, ਡਾ. ਪ੍ਰਤਿਮਾ ਸ਼ਰਮਾ, ਡਾ. ਅਮਿਤ ਜੋਸ਼ੀ ਅਤੇ ਡਾ. ਕੁਮਾਰ ਗੌਰਵ ਨੇ ਡਾ. ਭੱਲਾ ਅਤੇ ਉਨ੍ਹਾਂ ਦੀ ਪਤਨੀ ਨਵਪ੍ਰੀਤ ਕੌਰ ਦਾ ਤਹਿ ਦਿਲੋਂ ਸਵਾਗਤ ਕੀਤਾ | ਇਸ ਮੌਕੇ ਗਰੁੱਪ ਸੀ. ਈ. ਓ. ਡਾ. ਪੀਰ ਜੀ. ਐਨ. ਸੁਹੈਲ ਨੇ ਨਵੀਂ ਅਗਵਾਈ 'ਤੇ ਭਰੋਸਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਡਾ. ਭੱਲਾ ਇਕ ਗਤੀਸ਼ੀਲ ਨੇਤਾ ਹਨ, ਜਿਨ੍ਹਾਂ ਕੋਲ ਪ੍ਰਗਤੀਸ਼ੀਲ ਸੋਚ ਹੈ | ਇਸ ਮੌਕੇ ਨਵ-ਨਿਯੁਕਤ ਪਿ੍ੰ. ਡਾ. ਅਰਵਿੰਦਰ ਸਿੰਘ ਭੱਲਾ ਨੇ ਕਾਲਜ ਪ੍ਰਬੰਧਕਾਂ ਤੇ ਸਮੁੱਚੇ ਸਟਾਫ਼ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਸੰਸਥਾ ਦੇ ਸਾਰੇ ਮੈਂਬਰਾਂ ਨਾਲ ਮਿਲ ਕੇ ਕਾਲਜ ਦੇ ਕਦਰਾਂ-ਕੀਮਤਾਂ, ਅਕਾਦਮਿਕ ਮਿਆਰਾਂ ਅਤੇ ਸਭਿਆਚਾਰਕ ਵਿਰਾਸਤ ਨੂੰ ਹੋਰ ਉੱਚਾਈਆਂ 'ਤੇ ਲੈ ਕੇ ਜਾਣਗੇ | ਅੰਤ 'ਚ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ ਨੇ ਵੀ ਆਪਣੇ ਸੰਦੇਸ਼ ਦੌਰਾਨ ਡਾ. ਭੱਲਾ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਦੀ ਅਗਵਾਈ 'ਤੇ ਪੂਰਨ ਭਰੋਸਾ ਜ਼ਾਹਿਰ ਕੀਤਾ |

Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਗਰਲਜ਼ ਕਾਲਜ ਵਿਖੇ ਉੱਦਮਤਾ ਪੰਦ੍ਹਰਵਾੜਾ ਮਨਾਇਆ <br/> ਅਗਲੀ ਖ਼ਬਰ ਮੋਟਰਸਾਈਕਲ ਚੋਰੀ ਕਰਨ ਦੇ ਮਾਮਲੇ 'ਚ ਦੋ ਮੁਲਜ਼ਮ ਗਿ੍ਫ਼ਤਾਰ-ਚੋਰੀ ਦੇ 11 ਮੋਟਰਸਾਈਕਲ ਬਰਾਮਦ
Ad Position 24