06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਦਿੱਲੀ ਦੇ ਸਰਾਏ ਰੋਹਿਲਾ ਵਿਚ ਗ਼ੈਰ-ਕਾਨੂੰਨੀ ਹਥਿਆਰ ਫੈਕਟਰੀ ਦਾ ਪਰਦਾਫ਼ਾਸ਼

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਨਵੀਂ ਦਿੱਲੀ, 2 ਸਤੰਬਰ (ਮਿਸਰਦੀਪ)-ਦਿੱਲੀ ਪੁਲਿਸ ਦੀ ਸਰਾਏ ਰੋਹਿਲਾ ਪੁਲਿਸ ਸਟੇਸ਼ਨ ਦੀ ਟੀਮ ਨੇ ਇਕ ਗ਼ੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ | ਪੁਲਿਸ ਨੇ ਇਸ ਫੈਕਟਰੀ ਤੋਂ ਵੱਡੀ ਗਿਣਤੀ ਵਿਚ ਬਣੇ ਹਥਿਆਰਾਂ ਦੇ ਨਾਲ-ਨਾਲ ਕੱਚਾ ਮਾਲ ਵੀ ਬਰਾਮਦ ਕੀਤਾ ਹੈ | ਜਾਣਕਾਰੀ ਅਨੁਸਾਰ ਡੀ.ਸੀ.ਪੀ., ਉੱਤਰੀ ਰਾਜਾ ਬੰਠੀਆ ਨੇ ਕਿਹਾ ਕਿ 11 ਅਤੇ 12 ਅਗਸਤ ਦੀ ਰਾਤ ਨੂੰ ਸਰਾਏ ਰੋਹਿਲਾ ਇਲਾਕੇ ਵਿਚ ਇਕ ਔਰਤ ਦੀ ਸ਼ਿਕਾਇਤ 'ਤੇ ਐਫ.ਆਈ.ਆਰ. ਦਰਜ ਕੀਤੀ ਗਈ ਸੀ | ਇਸ ਮਾਮਲੇ ਵਿਚ ਔਰਤ ਨੇ ਦੋਸ਼ ਲਗਾਇਆ ਕਿ ਇਕ ਲੜਕੇ ਨੇ ਉਸ ਦੇ ਭਰਾ ਸ਼ੁਭਮ 'ਤੇ ਦੇਸੀ ਪਿਸਤੌਲ ਨਾਲ ਗੋਲੀਬਾਰੀ ਕੀਤੀ ਸੀ | ਉੱਥੇ ਮੌਜੂਦ ਗੁਆਂਢੀ ਨੇ ਪਿਸਤੌਲ ਖੋਹ ਲਈ ਪਰ ਨਾਬਾਲਗ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ | ਬਾਅਦ ਵਿਚ ਪੁਲਿਸ ਨੇ ਉਸ ਨਾਬਾਲਗ ਨੂੰ ਫੜ ਲਿਆ | ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਸ ਨੇ ਪਿਸਤੌਲ ਅਲੀਗੜ੍ਹ ਦੇ ਰਹਿਣ ਵਾਲੇ ਬੰਟੀ ਤੋਂ ਖਰੀਦੀ ਸੀ | ਪੁਲਿਸ ਟੀਮ ਨੇ ਪਹਿਲਾਂ ਅਲੀਗੜ੍ਹ ਵਿਚ ਛਾਪਾ ਮਾਰਿਆ ਅਤੇ ਬੰਟੀ ਨੂੰ ਗਿ੍ਫ਼ਤਾਰ ਕੀਤਾ | ਇਸ ਤੋਂ ਬਾਅਦ ਪੁੱਛਗਿੱਛ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਉਸ ਨੇ ਲਗਭਗ 2 ਮਹੀਨੇ ਪਹਿਲਾਂ ਅਲੀਗੜ੍ਹ ਦੇ ਬੰਟੀ ਤੋਂ ਇਕ ਦੇਸੀ ਪਿਸਤੌਲ ਖਰੀਦਿਆ ਸੀ | ਉਸ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਬਿਜੇਂਦਰ ਸਿੰਘ (61) ਨੂੰ ਗਿ੍ਫ਼ਤਾਰ ਕੀਤਾ | ਉਸ ਦੇ ਮੋਬਾਈਲ ਤੋਂ ਹਥਿਆਰ ਬਣਾਉਣ ਦੀ ਵੀਡੀਓ ਵੀ ਮਿਲੀ ਹੈ | ਬਿਜੇਂਦਰ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਨੇ ਅਲੀਗੜ੍ਹ ਵਿਚ ਛਾਪਾ ਮਾਰਿਆ ਅਤੇ ਹਨਵੀਰ ਨੂੰ ਗਿ੍ਫ਼ਤਾਰ ਕੀਤਾ, ਜੋ ਪਿਛਲੇ 15-20 ਸਾਲਾਂ ਤੋਂ ਗ਼ੈਰ-ਕਾਨੂੰਨੀ ਹਥਿਆਰ ਬਣਾਉਣ ਦਾ ਧੰਦਾ ਕਰ ਰਿਹਾ ਸੀ | ਇਸ ਦੇ ਨਾਲ ਹੀ ਹਥਿਆਰ ਬਣਾਉਣ ਵਾਲੀਆਂ ਮਸ਼ੀਨਾਂ ਅਤੇ ਔਜ਼ਾਰ (ਡਰਿੱਲ ਮਸ਼ੀਨ, ਬਲੋ ਮਸ਼ੀਨ, ਗ੍ਰਾੲੀਂਡਰ, ਆਰੀ, ਹਥੌੜਾ ਆਦਿ) ਬਰਾਮਦ ਕੀਤੇ ਗਏ | ਜਾਂਚ ਤੋਂ ਪਤਾ ਲੱਗਾ ਕਿ ਹਨਵੀਰ ਪਿਛਲੇ ਕਈ ਸਾਲਾਂ ਵਿਚ 1200 ਤੋਂ ਵੱਧ ਗ਼ੈਰ-ਕਾਨੂੰਨੀ ਹਥਿਆਰ ਵੇਚ ਚੁੱਕਾ ਹੈ ਅਤੇ ਫੈਕਟਰੀ ਦੀ ਜਗ੍ਹਾ ਬਦਲ ਕੇ ਕਾਰੋਬਾਰ ਚਲਾ ਰਿਹਾ ਹੈ | ਪੁਲਿਸ ਟੀਮ ਨੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ ਵਿਚ ਛਾਪੇਮਾਰੀ ਕਰ ਕੇ ਇਸ ਮਾਮਲੇ ਵਿਚ ਤਿੰਨ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਥਿਆਰ ਕਿਸ ਨੂੰ ਸਪਲਾਈ ਕੀਤੇ ਜਾਂਦੇ ਸਨ, ਇਸ ਬਾਰੇ ਹੋਰ ਜਾਂਚ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਫੈੱਡਰੇਸ਼ਨ ਨੇ ਪੰਜਾਬ ਵਿਚ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਵੱਧ-ਚੜ੍ਹ ਕੇ ਕਰਨ ਲਈ ਵਪਾਰੀਆਂ ਨੂੰ ਕੀਤੀ ਅਪੀਲ... ਅਗਲੀ ਖ਼ਬਰ ਸਿੱਖ ਕੌਮ ਨੂੰ ਇਕਜੁੱਟ ਹੋਣ ਦੀ ਲੋੜ : ਜਥੇ. ਕੁਲਦੀਪ ਸਿੰਘ ਗੜਗੱਜ <br/>
Ad Position 24