15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਗੁਰੂ ਨਾਨਕ ਗਰਲਜ਼ ਕਾਲਜ ਵਿਖੇ 'ਅਧਿਆਪਨ ਸਿਖਲਾਈ ਸਮੱਗਰੀ ਤੇ ਲੇਖ ਲਿਖਣ ਦੇ ਮੁਕਾਬਲੇ' ਵਿਸ਼ੇ 'ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ

Ad Position 21
No active advertisement
ਅਜੀਤ ਡੈਸਕ 06-09-2025
ਯਮੁਨਾਨਗਰ, 5 ਸਤੰਬਰ (ਗੁਰਦਿਆਲ ਸਿੰਘ ਨਿਮਰ)- 'ਅਧਿਆਪਕ ਦਿਵਸ' ਮੌਕੇ ਗੁਰੂ ਨਾਨਕ ਗਰਲਜ਼ ਕਾਲਜ ਦੇ ਸਿੱਖਿਆ ਵਿਭਾਗ ਵਲੋਂ 'ਅਧਿਆਪਨ ਸਿਖਲਾਈ ਸਮੱਗਰੀ ਤੇ ਲੇਖ ਲਿਖਣ ਦੇ ਮੁਕਾਬਲੇ' ਵਿਸ਼ੇ 'ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ | ਪ੍ਰੋਗਰਾਮ ਦੇ ਆਖਰੀ ਦਿਨ ਇਕ ਭਾਸ਼ਣ ਦਾ ਪ੍ਰਬੰਧ ਕੀਤਾ ਗਿਆ, ਜਿਸ 'ਚ ਡਾ. ਸੁਨੀਲ ਦਲ (ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਦੇ ਚੇਅਰਪਰਸਨ) ਨੇ 'ਸਿੱਖਿਆ ਰਾਹੀਂ ਭਾਰਤ 'ਚ ਸਮਾਜਿਕ ਤਬਦੀਲੀ ਦਾ ਕਾਨੂੰਨ' ਵਿਸ਼ੇ 'ਤੇ ਮੁੱਖ ਬੁਲਾਰੇ ਵਜੋਂ ਵਿਚਾਰ ਰੱਖੇ | ਇਸ ਮੌਕੇ ਡਾਇਰੈਕਟਰ ਡਾ. ਵਰਿੰਦਰ ਗਾਂਧੀ, ਪਿ੍ੰਸੀਪਲ ਡਾ. ਸੁਖਵਿੰਦਰ ਕੌਰ, ਵਿਭਾਗ ਮੁਖੀ ਡਾ. ਨੀਲਮ, ਕਰਮਜੀਤ ਕੌਰ, ਡਾ. ਗੁਰਮੀਤ, ਡਾ. ਮੰਜੂ ਯਾਦਵ, ਰਮਨਦੀਪ, ਸ਼ਸ਼ੀ, ਅੰਮਿ੍ਤ ਕੌਰ, ਸੁਮਨ ਭਾਵਨਾ, ਅਨੁਰਾਧਾ ਤੇ ਸਲੋਨੀ ਆਦਿ ਹਾਜ਼ਰ ਸਨ | ਇਸ ਮੌਕੇ ਵੱਖ-ਵੱਖ ਭਾਸ਼ਾਵਾਂ 'ਚ ਕਰਵਾਏ ਗਏ ਲੇਖ ਮੁਕਾਬਲੇ 'ਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਪਹਿਲੇ, ਦੂਜੇ ਤੇ ਤੀਜੇ ਸਥਾਨ ਲਈ ਸਨਮਾਨਿਤ ਕੀਤਾ ਗਿਆ | ਇਸ ਮੁਕਾਬਲੇ 'ਚ ਹਰਸ਼ਿਤਾ ਨੇ ਅੰਗਰੇਜ਼ੀ ਵਿਸ਼ੇ 'ਚ ਜਦਕਿ ਮੋਨਿਕਾ ਸ਼ਰਮਾ ਨੇ ਹਿੰਦੀ ਵਿਸ਼ੇ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਦੇ 102 ਹੜ੍ਹ ਪ੍ਰਭਾਵਿਤ ਪਿੰਡਾਂ 'ਚ 29 ਹਜ਼ਾਰ ਲੋਕ ਹੋਏ ਪ੍ਰਭਾਵਿਤ-ਡੀ.ਸੀ. <br/> ਅਗਲੀ ਖ਼ਬਰ ਅਧਿਆਪਕ ਸਮਾਜ ਦੇ ਮਾਰਗਦਰਸ਼ਕ ਤੇ ਰਾਸ਼ਟਰ ਨਿਰਮਾਣ ਦੇ ਧੁਰੇ ਹਨ- ਡਾ. ਵੀਰੇਂਦਰਪਾਲ
Ad Position 24