ਅੰਬਾਲਾ ਰੋਡ ਤੋਂ ਸਹਿਗਲ ਟ੍ਰੇਡਿੰਗ ਕੰਪਨੀ ਤੱਕ ਸੜਕ ਨੂੰ ਕੀਤਾ ਜਾਵੇਗਾ ਮਜ਼ਬੂਤ , ਨਾਲੇ ਦੇ ਨਿਰਮਾਣ ਲਈ ਵਿਛਾਈ ਜਾਵੇਗੀ ਐਨ . ਪੀ -2 ਪਾਈਪ ਲਾਈਨ
ਯਮੁਨਾਨਗਰ, 14 ਨਵੰਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਸ਼ਹਿਰ ਦੇ ਵਾਰਡ ਨੰ. 1 ਵਿਚਲੀ ਦੁਆਰਕਾਪੁਰੀ ਕਾਲੋਨੀ ਅੱਜ ਮੇਅਰ ਸੁਮਨ ਬਾਹਮਣੀ ਵਲੋਂ ਸਾਬਕਾ ਮੰਤਰੀ ਕੰਵਰਪਾਲ ਗੁਰਜਰ ਅਤੇ ਕੌਂਸਲਰ ਰੀਨਾ ਰਸਤੋਗੀ ਦੀ ਮੌਜੂਦਗੀ ‘ਚ ਕਾਲੋਨੀ ਦੀ ਮੁੱਖ ਸੜਕ ਨੂੰ ਮਜ਼ਬੂਤ ਕਰਨ, ਐਨ.
ਦ
ਦੁਆਰਕਾਪੁਰੀ ਕਾਲੋਨੀ ਵਿਖੇ ਸੜਕ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕਰਦੇ ਹੋਏ ਮੇਅਰ ਸੁਮਨ ਬਾਹਮਣੀ ਤੇ ਨਾਲ ਹਾਜ਼ਰ ਸਾਬਕਾ ਮੰਤਰੀ ਕੰਵਰਪਾਲ ਗੁਰਜਰ ਤੇ ਹੋਰ ਪਤਵੰਤੇ। ਤਸਵੀਰ : ਨਿਮਰ
15-11-2026
ਯਮੁਨਾਨਗਰ, 14 ਨਵੰਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਸ਼ਹਿਰ ਦੇ ਵਾਰਡ ਨੰ. 1 ਵਿਚਲੀ ਦੁਆਰਕਾਪੁਰੀ ਕਾਲੋਨੀ ਅੱਜ ਮੇਅਰ ਸੁਮਨ ਬਾਹਮਣੀ ਵਲੋਂ ਸਾਬਕਾ ਮੰਤਰੀ ਕੰਵਰਪਾਲ ਗੁਰਜਰ ਅਤੇ ਕੌਂਸਲਰ ਰੀਨਾ ਰਸਤੋਗੀ ਦੀ ਮੌਜੂਦਗੀ ‘ਚ ਕਾਲੋਨੀ ਦੀ ਮੁੱਖ ਸੜਕ ਨੂੰ ਮਜ਼ਬੂਤ ਕਰਨ, ਐਨ. ਪੀ.-2 ਪਾਈਪ ਲਾਈਨ ਵਿਛਾਉਣ ਅਤੇ ਇਕ ਨਵੀਂ ਸੜਕ ਬਣਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਨਗਰ ਨਿਗਮ ਇਨ੍ਹਾਂ ਵਿਕਾਸ ਕਾਰਜਾਂ ‘ਤੇ ਲਗਭਗ 49,05,520 ਰੁ. ਖਰਚ ਕਰੇਗੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਅਰ ਸੁਮਨ ਬਾਹਮਣੀ ਨੇ ਦੱਸਿਆ ਕਿ ਨਵੇਂ ਵਿਕਾਸ ਕਾਰਜਾਂ ਤਹਿਤ ਅੰਬਾਲਾ ਰੋਡ ਤੋਂ ਸਹਿਗਲ ਟ੍ਰੇਡਿੰਗ ਕੰਪਨੀ ਤੱਕ ਦੀ ਸੜਕ ਨੂੰ ਮਸਤਕੀ ਡਾਮਰ ਨਾਲ ਮਜ਼ਬੂਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਹਿਗਲ ਟ੍ਰੇਡਿੰਗ ਕੰਪਨੀ ਤੋਂ ਤਰੁਣ ਇਲੈਕਟ੍ਰੀਕਲ ਤੱਕ ਦੀ ਸੜਕ ਨਵੀਂ ਬਣਾਈ ਜਾਵੇਗੀ ਅਤੇ ਐਨ. ਪੀ.-2 ਪਾਈਪ ਲਾਈਨ ਵੀ ਵਿਛਾਈ ਜਾਵੇਗੀ, ਜਿਸ ਨਾਲ ਖੇਤਰ ‘ਚ ਡਰੇਨੇਜ ਸਿਸਟਮ ਨੂੰ ਬਿਹਤਰ ਬਣਾਉਣ ‘ਚ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਕੰਮ ਨੂੰ ਪੂਰਾ ਕਰਨ ਦੀ ਅੰਤਿਮ ਤਰੀਕ 4 ਅਪ੍ਰੈਲ 2027 ਨਿਰਧਾਰਤ ਕੀਤੀ ਗਈ ਹੈ ਅਤੇ ਕੰਮ ਪੂਰਾ ਹੋਣ ਤੋਂ ਬਾਅਦ ਠੇਕੇਦਾਰ 1095 ਦਿਨਾਂ ਜਾਂ ਤਿੰਨ ਸਾਲਾਂ ਤੱਕ ਨੁਕਸ ਦੂਰ ਕਰਨ ਲਈ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਾਰੇ ਵਾਰਡਾਂ ‘ਚ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਨਗਰ ਨਿਗਮ ਦੀ ਮੁੱਖ ਤਰਜੀਹ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਹ ਯਕੀਨੀ ਬਣਾਉਣ ਕਿ ਨਿਰਮਾਣ ਕਾਰਜ ਸਥਾਪਿਤ ਗੁਣਵੱਤਾ ਮਾਪਦੰਡਾਂ ਅਨੁਸਾਰ ਅਤੇ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਪੂਰੇ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਜਲਦ ਤੋਂ ਜਲਦ ਇਨ੍ਹਾਂ ਦਾ ਲਾਭ ਮਿਲ ਸਕੇ। ਇਸੇ ਦੌਰਾਨ ਸਾਬਕਾ ਮੰਤਰੀ ਕੰਵਰਪਾਲ ਗੁਰਜਰ ਨੇ ਕਿਹਾ ਕਿ ਰਾਜ ਸਰਕਾਰ ਅਤੇ ਨਗਰ ਨਿਗਮ ਸ਼ਹਿਰੀ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਯਮੁਨਾਨਗਰ-ਜਗਾਧਰੀ ‘ਚ ਸੜਕਾਂ, ਨਾਲੀਆਂ ਅਤੇ ਡਰੇਨੇਜ ਪ੍ਰਣਾਲੀਆਂ ਨੂੰ ਬਿਹਤਰ ਬਣਾਉਣ ਲਈ ਵਿਕਾਸ ਕਾਰਜ ਲਗਾਤਾਰ ਜਾਰੀ ਹਨ। ਦੁਆਰਕਾਪੁਰੀ ਕਾਲੋਨੀ ‘ਚ ਸੜਕਾਂ ਦੇ ਨਿਰਮਾਣ ਅਤੇ ਪਾਈਪ ਲਾਈਨ ਵਿਛਾਏ ਜਾਣ ਕਾਰਨ ਸਥਾਨਕ ਵਸਨੀਕਾਂ ਨੂੰ ਭਾਰੀ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਵਿਕਾਸ ਪ੍ਰਾਜੈਕਟਾਂ ‘ਚ ਜਨਤਕ ਜ਼ਰੂਰਤਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਸ਼ਹਿਰ ਦੇ ਹਰ ਵਾਰਡ ‘ਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਅਤੇ ਕੌਂਸਲਰ ਪ੍ਰਿਆਂਕ ਸ਼ਰਮਾ, ਸਾਬਕਾ ਕੌਂਸਲਰ ਸੰਜੇ ਰਾਣਾ, ਜੂਨੀਅਰ ਇੰਜ. ਗੋਪਾਲ ਸੈਣੀ, ਪ੍ਰਭਾ ਸਾਗਰ, ਜੇ. ਐਨ. ਕਸ਼ੱਯਪ, ਜਤਿਨ ਸ਼ਰਮਾ, ਲੱਜਾ ਰਾਮ, ਕੁਲਦੀਪ ਵਾਲੀਆ, ਅਸ਼ੋਕ ਮਹਿੰਦੀਰੱਤਾ ਅਤੇ ਪ੍ਰਾਂਜਲ ਰਸਤੋਗੀ ਆਦਿ ਵੀ ਹਾਜ਼ਰ ਸਨ।