14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

50 ਗ੍ਰਾਮ ਹੈਰੋਇਨ ਅਤੇ 240 ਨਸ਼ੀਲੇ ਕੈਪਸੂਲਾਂ ਸਮੇਤ ਨਸ਼ਾ ਤਸਕਰ ਗ੍ਰਿਫ਼ਤਾਰ

ਯਮੁਨਾਨਗਰ, 14 ਨਵੰਬਰ (ਗੁਰਦਿਆਲ ਸਿੰਘ ਨਿਮਰ)-ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ (ਐੱਚ. ਐੱਸ.

Ad Position 21
No active advertisement
ਅਜੀਤ ਡੈਸਕ 15-11-2026
ਯਮੁਨਾਨਗਰ, 14 ਨਵੰਬਰ (ਗੁਰਦਿਆਲ ਸਿੰਘ ਨਿਮਰ)-ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ (ਐੱਚ. ਐੱਸ. ਐੱਨ. ਸੀ. ਬੀ.) ਦੀ ਯਮੁਨਾਨਗਰ ਇਕਾਈ ਵਲੋਂ ਪੰਜੂਪੁਰ ਮੋੜ ਤੋਂ ਇਕ ਨਸ਼ਾ ਤਸਕਰ ਨੂੰ 50 ਗ੍ਰਾਮ ਹੈਰੋਇਨ ਅਤੇ 240 ਨਸ਼ੀਲੇ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਅਸ਼ ਮੁਹੰਮਦ ਉਰਫ਼ ਆਸ਼ੂ ਵਜੋਂ ਹੋਈ ਹੈ, ਜੋ ਕਿ ਖੱਡਾ ਕਾਲੋਨੀ ਪੁਰਾਣਾ ਹਮੀਦਾ ਯਮੁਨਾਨਗਰ ਦਾ ਰਹਿਣ ਵਾਲਾ ਹੈ। ਮੁਲਜ਼ਮ ਦੀ ਪਹਿਲਾਂ ਵੀ 13 ਮਾਮਲਿਆਂ ‘ਚ ਗ੍ਰਿਫ਼ਤਾਰ ਪੈ ਚੁੱਕੀ ਹੈ। ਹਾਸਿਲ ਜਾਣਕਾਰੀ ਅਨੁਸਾਰ ਐੱਚ. ਐੱਸ. ਐੱਨ. ਸੀ. ਬੀ. ਦੀ ਯਮੁਨਾਨਗਰ ਇਕਾਈ ਦੇ ਇੰਚਾਰਜ ਇੰਸਪੈਕਟਰ ਮਹਿਰੂਫ ਅਲੀ ਦੀ ਅਗਵਾਈ ਹੇਠ ਇਕ ਪੁਲਿਸ ਟੀਮ ਪੁਰਾਣੀ ਚੁੰਗੀ ਦੇ ਨੇੜੇ ਸਥਿਤ ਪੰਜੂਪੁਰ ਮੋੜ ‘ਤੇ ਗਸ਼ਤ ਕਰ ਰਹੀ ਸੀ। ਇਸੇ ਦੌਰਾਨ ਪੁਲਿਸ ਟੀਮ ਨੂੰ ਇਕ ਮੁਖਬਰ ਤੋਂ ਸੂਚਨਾ ਮਿਲੀ ਕਿ ਪੁਰਾਣਾ ਹਮੀਦਾ ਦੀ ਖੱਡਾ ਕਾਲੋਨੀ ਦਾ ਰਹਿਣ ਵਾਲਾ ਅਸ਼ ਮੁਹੰਮਦ ਉਰਫ਼ ਆਸ਼ੂ ਹੈਰੋਇਨ ਅਤੇ ਨਸ਼ੀਲੇ ਕੈਪਸੂਲ ਵੇਚਣ ਦਾ ਆਦੀ ਹੈ, ਜੋ ਕਿ ਅੱਜ ਵੀ ਪੰਜੂਪੁਰ ਰੋਡ ਰਾਹੀਂ ਸ਼ਾਦੀਪੁਰ ਵੱਲ ਨਸ਼ੀਲੇ ਪਦਾਰਥਾਂ ਦੀ ਖੇਪ ਲੈ ਕੇ ਜਾ ਰਿਹਾ ਹੈ। ਇਸ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਟੀਮ ਨੇ ਤੁਰੰਤ ਪੰਜੂਪੁਰ ਮੋੜ ‘ਤੇ ਨਾਕਾਬੰਦੀ ਕਰਕੇ ਵਾਹਨਾਂ ਦੇ ਸ਼ੱਕੀ ਵਿਅਕਤੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਇਕ ਨੌਜਵਾਨ ਪੁਲਿਸ ਪਾਰਟੀ ਨੂੰ ਪੰਜੂਪੁਰ ਰੋਡ ਰਾਹੀਂ ਪੈਦਲ ਆਉਂਦਾ ਦਿਖਾਈ ਦਿੱਤੀ, ਜੋ ਕਿ ਸਾਹਮਣੇ ਪੁਲਿਸ ਨਾਕਾ ਦੇਖ ਕੇ ਪਿੱਛੇ ਨੂੰ ਮੁੜਨ ਲੱਗਿਆ, ਪਰ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਜਦੋਂ ਸ਼ੱਕੀ ਨੌਜਵਾਨ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣੀ ਪਛਾਣ ਅਸ਼ ਮੁਹੰਮਦ ਉਰਫ਼ ਆਸ਼ੂ ਪੁੱਤਰ ਸਗੀਰ ਵਾਸੀ ਖੱਡਾ ਕਾਲੋਨੀ ਪੁਰਾਣਾ ਹਮੀਦਾ ਯਮੁਨਾਨਗਰ ਵਜੋਂ ਦੱਸੀ। ਇਸ ਤੋਂ ਬਾਅਦ ਗਜ਼ਟਿਡ ਅਫ਼ਸਰ ਏ. ਈ. ਟੀ. ਓ. ਜਗਾਧਰੀ ਪ੍ਰੀਤੀ ਤੋਮਰ ਦੀ ਮੌਜੂਦਗੀ ‘ਚ ਜਦੋਂ ਮੁਲਜ਼ਮ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇਕ ਪਾਰਦਰਸ਼ੀ ਪੌਲੀਥੀਨ ਬੈਗ ‘ਚ ਲਪੇਟਿਆ ਹੋਇਆ ਇਕ ਹਲਕੇ ਗੁਲਾਬੀ ਰੰਗ ਦਾ ਨਸ਼ੀਲਾ ਪਦਾਰਥ ਬਰਾਮਦ ਹੋਇਆ, ਜਿਸ ਨੂੰ ਚੈਕ ਕਰਨ ‘ਤੇ ਉਹ ਹੈਰੋਇਨ ਨਿਕਲਿਆ। ਇਸ ਤੋਂ ਬਾਅਦ ਜਦੋਂ ਨਸ਼ੀਲੇ ਪਦਾਰਥ ਦਾ ਵਜ਼ਨ ਕੀਤਾ ਗਿਆ ਤਾਂ ਉਸ ਦਾ ਕੁੱਲ ਭਾਰ 50 ਗ੍ਰਾਮ ਪਾਇਆ ਗਿਆ। ਇਸੇ ਦੌਰਾਨ ਮੁਲਜ਼ਮ ਕੋਲ ਮੌਜੂਦ ਜਦੋਂ ਇਕ ਕਾਲੇ ਰੰਗ ਦੇ ਪੌਲੀਥੀਨ ਬੈਗ ਦੀ ਜਾਂਚ ਕੀਤੀ ਗਈ ਤਾਂ ਉਸ ‘ਚੋਂ 30 ਪੱਤੇ (240 ਨਸ਼ੀਲੇ ਕੈਪਸੂਲ) ਬਰਾਮਦ ਹੋਏ। ਇਸ ਤਰ੍ਹਾਂ ਪੁਲਿਸ ਪਾਰਟੀ ਨੇ ਹੈਰੋਇਨ ਅਤੇ ਕੈਪਸੂਲਾਂ ਨੂੰ ਜ਼ਬਤ ਕਰਦਿਆਂ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਸੀਲ ਕਰ ਦਿੱਤਾ। ਗ਼ੈਰ-ਕਾਨੂੰਨੀ ਬਾਜ਼ਾਰ ‘ਚ ਬਰਾਮਦ ਕੀਤੀ ਗਈ ਹੈਰੋਇਨ ਦੀ ਅਨੁਮਾਨਿਤ ਕੀਮਤ ਲਗਭਗ 5 ਲੱਖ ਰੁ. ਦੇ ਕਰੀਬ ਦੱਸੀ ਜਾ ਰਹੀ ਹੈ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਪਹਿਲਾਂ ਵੀ 13 ਵੱਖ-ਵੱਖ ਮਾਮਲਿਆਂ ‘ਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ । ਪੁਲਿਸ ਹੁਣ ਉਸ ਦੇ ਪਿਛਲੇ ਅਪਰਾਧਿਕ ਰਿਕਾਰਡ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪਿਛਲੇ ਮਾਮਲਿਆਂ ‘ਚ ਮੁਕੱਦਮਾ ਚਲਾਉਣ ਦੇ ਬਾਵਜੂਦ ਉਹ ਦੁਬਾਰਾ ਨਸ਼ੇ ਦੇ ਕਾਰੋਬਾਰ ‘ਚ ਕਿਵੇਂ ਸ਼ਾਮਿਲ ਹੋਇਆ। ਇਸ ਸੰਬੰਧੀ ‘ਚ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਥਾਣਾ ਸਦਰ ਯਮੁਨਾਨਗਰ ਵਿਖੇ ਐਨ. ਡੀ. ਪੀ. ਐਸ. ਐਕਟ ਦੀ ਧਾਰਾ 21 (ਬੀ), 22 (ਬੀ)-61-85 ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ, ਜਿਥੋਂ ਉਸ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੇ ਪ੍ਰਸਤਾਵਿਤ ਦੌਰੇ ਨੂੰ ਮੁੱਖ ਰੱਖਦਿਆਂ ਡੀ. ਸੀ. ਨੇ ਛੱਠ ਪੂਜਾ ਅਤੇ ਇਲੈਕਟ੍ਰਿਕ ਬੱਸ ਸਟੈਂਡ ਜਗਾਧਰੀ ਦੇ... ਅਗਲੀ ਖ਼ਬਰ ਵਿਦੇਸ਼ ਬੈਠੇ ਸਾਹਿਲ ਨੇ ਹੀ ਚਲਵਾਈਆਂ ਸਨ ਸਾਹਿਲ ’ਤੇ ਗੋਲੀਆਂ, ਤਿੰਨ ਸ਼ੂਟਰ ਕਾਬੂ
Ad Position 24