ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਨਵੀਨ ਜਿੰਦਲ ਸਪੋਰਟਸ ਅਕੈਡਮੀ ਦਾ ਕੀਤਾ ਉਦਘਾਟਨ <br/>
ਸੰਸਦ ਮੈਂਬਰ ਨਵੀਨ ਜਿੰਦਲ ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ (ਸੱਜੇ) ਕੇਂਦਰੀ ਮੰਤਰੀ ਮਨਮੋਹਨ ਲਾਲ ਉਦਘਾਟਨ ਕਰਨ ਦੌਰਾਨ | ਉਨ੍ਹਾਂ ਨਾਲ ਨਵੀਨ ਜਿੰਦਲ ਤੇ ਹੋਰ ਮਹਿਮਾਨ | ਤਸਵੀਰਾਂ : ਓ.ਪੀ. ਸੈਣੀ
<br/>
07-09-2025
ਕੁਰੂਕਸ਼ੇਤਰ ਦੇ ਸੰਸਦ ਮੈਂਬਰ ਨਵੀਨ ਜਿੰਦਲ ਨੇ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਖੇਡਾਂ ਨੂੰ ਵੀ ਬਰਾਬਰ ਮਹੱਤਵ ਦੇਣਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਖੇਡਾਂ 'ਚ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਤੇ ਇਸੇ ਕਰਕੇ ਰਾਜ ਨੂੰ ਦੁਨੀਆ ਵਿਚ ਮੈਡਲ ਫ਼ੈਕਟਰੀ ਵਜੋਂ ਜਾਣਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇਸ ਅਕੈਡਮੀ ਵਿਚ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ | ਉਨ੍ਹਾਂ ਹਰਿਆਣਾ ਦੇ ਭੀਮ ਐਵਾਰਡੀ ਤੇ ਅਰਜੁਨ ਐਵਾਰਡੀ ਖਿਡਾਰੀਆਂ ਨੂੰ ਵੀ ਇੱਥੇ ਅਭਿਆਸ ਕਰਨ ਤੇ ਨੌਜਵਾਨ ਖਿਡਾਰੀਆਂ ਦਾ ਮਾਰਗਦਰਸ਼ਨ ਕਰਨ ਦਾ ਸੱਦਾ ਦਿੱਤਾ | ਅਰਜੁਨ ਐਵਾਰਡੀ, ਭੀਮ ਐਵਾਰਡੀ ਤੇ ਦਰੋਣਾਚਾਰੀਆ ਐਵਾਰਡੀ ਖਿਡਾਰੀਆਂ ਨੇ ਵੀ ਪ੍ਰੋਗਰਾਮ ਦੀ ਸ਼ਾਨ ਵਧਾਉਣ ਲਈ ਹਿੱਸਾ ਲਿਆ | ਇਸ ਮੌਕੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਰਾਜ ਦਾ ਨਾਂਅ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਨਵੀਨ ਜਿੰਦਲ ਸਪੋਰਟਸ ਅਕੈਡਮੀ ਦੇ ਉਦਘਾਟਨ ਸਮਾਰੋਹ ਵਿਚ ਹਰਿਆਣਾ ਦੇ ਸੰਸਦ ਮੈਂਬਰ ਚੌਧਰੀ ਧਰਮਵੀਰ ਸਿੰਘ, ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ, ਰਾਮਚੰਦਰ ਜਾਂਗੜਾ, ਸੋਨੀਪਤ ਦੇ ਵਿਧਾਇਕ ਨਿਖਿਲ ਮਦਾਨ, ਪੁੰਡਰੀ ਦੇ ਵਿਧਾਇਕ ਸਤਪਾਲ ਜੰਭਾ ਅਤੇ ਗੂਹਲਾ ਦੇ ਸਾਬਕਾ ਵਿਧਾਇਕ ਕੁਲਵੰਤ ਬਾਜੀਗਰ ਵੀ ਮੌਜੂਦ ਸਨ |