19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ ਵਲੋਂ ਮਹੀਨਾਵਾਰ ਸਾਹਿਤ ਸੰਵਾਦ ਪ੍ਰੋਗਰਾਮ ਅੱਜ

Ad Position 21
No active advertisement
ਅਜੀਤ ਡੈਸਕ 25-09-2025
ਨਵੀਂ ਦਿੱਲੀ, 24 ਸਤੰਬਰ (ਮਿਸਰਦੀਪ ਭਾਟੀਆ)-ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ ਵਲੋਂ ਮਹੀਨਾਵਾਰ ਸਾਹਿਤ ਸੰਵਾਦ : ਚਿੰਤਕ ਲੜੀ ਤਹਿਤ ''ਮਾਰਕਸਵਾਦੀ ਚਿੰਤਕਾਂ ਬਾਰੇ ਖੋਜ ਪੱਤਰ'' ਵਿਸ਼ੇ 'ਤੇ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਦੇ ਕਨਵੀਨਰ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਕੁਲਵੀਰ ਗੋਜਰਾ ਨੇ ਦੱਸਿਆ ਕਿ ਕਾਰਲ ਮਾਰਕਸ ਬਾਰੇ ਖੋਜ ਪੱਤਰ ਮਨਪ੍ਰੀਤ ਕੌਰ, ਲੂਈ ਅਲਥੂਸਰ ਬਾਰੇ ਪਵਨਬੀਰ ਸਿੰਘ ਅਤੇ ਟੈਰੀ ਈਗਲਟਨ ਬਾਰੇ ਹਰਕਮਲਪ੍ਰੀਤ ਸਿੰਘ ਆਪਣੇ-ਆਪਣੇ ਖੋਜ-ਪੱਤਰ ਪੇਸ਼ ਕਰਨਗੇ | ਇਹ ਪ੍ਰੋਗਰਾਮ 25 ਸਤੰਬਰ, 2025 ਨੂੰ ਦੁਪਹਿਰ 2.30 ਵਜੇ, ਸੈਮੀਨਾਰ ਹਾਲ, ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ ਵਿਖੇ ਕਰਵਾਇਆ ਜਾ ਰਿਹਾ ਹੈ | ਵਿਭਾਗ ਦੇ ਖੋਜਾਰਥੀ ਮਾਰਕਸਵਾਦ ਨਾਲ ਸੰਬੰਧਿਤ ਤਿੰਨ ਪ੍ਰਮੁੱਖ ਚਿੰਤਕਾਂ ਦੇ ਸਿਧਾਂਤ ਚਿੰਤਨ ਬਾਰੇ ਆਪਣੇ ਵਿਚਾਰ ਪ੍ਰਸਤੁਤ ਕਰਨਗੇ |

Ad Position 22
No active advertisement
ਪਿਛਲੀ ਖ਼ਬਰ 29ਵਾਂ ਵਿਸ਼ਵ ਅਧਿਆਤਮਿਕ ਸੰਮੇਲਨ ਹੋਇਆ ਸਮਾਪਤ <br/> ਅਗਲੀ ਖ਼ਬਰ ਇੰਦਰਪ੍ਰਸਥ ਯੂਨੀਵਰਸਿਟੀ ਵਿਚ ਫ਼ਿਲਮ ਨਿਰਮਾਣ ਦੀ ਪੜ੍ਹਾਈ ਸ਼ੁਰੂ <br/>
Ad Position 24