19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

29ਵਾਂ ਵਿਸ਼ਵ ਅਧਿਆਤਮਿਕ ਸੰਮੇਲਨ ਹੋਇਆ ਸਮਾਪਤ <br/>

Ad Position 21
No active advertisement
ਅਜੀਤ ਡੈਸਕ 25-09-2025
ਨਵੀਂ ਦਿੱਲੀ, 24 ਸਤੰਬਰ (ਮਿਸਰਦੀਪ ਭਾਟੀਆ)-ਵਿਸ਼ਵ ਪ੍ਰਸਿੱਧ ਅਧਿਆਤਮਿਕ ਗੁਰੂ ਅਤੇ ਸਾਵਣ ਕ੍ਰਿਪਾਲ ਰੂਹਾਨੀ ਮਿਸ਼ਨ ਦੇ ਪ੍ਰਮੁੱਖ ਸੰਤ ਰਾਜਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਸ਼ੁਰੂ ਹੋਇਆ 29ਵਾਂ ਵਿਸ਼ਵ ਅਧਿਆਤਮਿਕ ਸੰਮੇਲਨ ਸਮਾਪਤ ਹੋ ਗਿਆ | ਇਸ ਸੰਮੇਲਨ ਦੀ ਮੁੱਖ ਮਹਿਮਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਸੀ | ਇਸ ਤੋਂ ਇਲਾਵਾ ਲੋਕ ਸਭਾ ਸੰਸਦ ਮੈਂਬਰ ਮਨੋਜ ਤਿਵਾੜੀ, ਭਾਜਪਾ ਵਿਧਾਇਕ ਅਸ਼ੋਕ ਗੋਇਲ ਅਤੇ ਕਈ ਧਰਮਾਂ ਦੇ ਧਰਮ ਗੁਰੂ ਅਤੇ ਅੰਤਰਰਾਸ਼ਟਰੀ ਪ੍ਰਤੀਨਿਧੀ ਸ਼ਾਮਿਲ ਸਨ | ਇਸ ਮੌਕੇ ਬੋਲਦਿਆਂ ਸੰਤ ਰਾਜਿੰਦਰ ਸਿੰਘ ਨੇ ਕਿਹਾ ਕਿ ਧਿਆਨ-ਅਭਿਆਸ ਦੇ ਦੁਆਰਾ ਇਨਸਾਨ ਦੇ ਅੰਦਰ ਬਦਲਾਅ ਆਉਂਦਾ ਹੈ, ਜਿਸ ਦੀ ਅੱਜ ਬਹੁਤ ਜ਼ਰੂਰਤ ਹੈ | ਉਨ੍ਹਾਂ ਇਹ ਵੀ ਕਿਹਾ ਕਿ ਹਰੇਕ ਧਰਮ ਦੇ ਦੋ ਪਹਿਲੂ ਹੁੰਦੇ ਹਨ ਇਕ ਬਾਹਰੀ ਅਤੇ ਦੂਸਰਾ ਅੰਦਰੂਨੀ ਪਰੰਤੂ ਸਭ ਦਾ ਅੰਦਰੂਨੀ ਪਹਿਲੂ ਸਾਨੂੰ ਇਕ ਇਕ ਉਦੇਸ਼ ਵੱਲ ਲੈ ਕੇ ਜਾਂਦਾ ਹੈ ਅਤੇ ਉਹ ਹੈ ਪਿਤਾ-ਪ੍ਰਮੇਸ਼ਵਰ ਨਾਲ ਮਿਲਾਪ | ਮੁੱਖ ਮੰਤਰੀ ਰੇਖਾ ਗੁਪਤਾ ਨੇ ਸੰਤ ਰਾਜਿੰਦਰ ਸਿੰਘ ਨੂੰ ਅਧਿਆਤਮਿਕ ਮਾਰਗਦਰਸ਼ਕ ਦੱਸਿਆ | ਉਨ੍ਹਾਂ ਸੰਤ ਰਾਜਿੰਦਰ ਸਿੰਘ ਨੂੰ ਸ਼ੁਭਕਾਮਨਾਵਾਂ ਦਿੱਤੀਆਂ | ਸੰਮੇਲਨ ਵਿਚ ਧਾਰਮਿਕ ਨੇਤਾਵਾਂ ਅਤੇ ਅੰਤਰਰਾਸ਼ਟਰੀ ਪ੍ਰਤੀਨਿਧੀਆਂ ਨੇ ਆਪਣੇ ਵਿਚਾਰ ਰੱਖੇ | ਮਾਤਾ ਰੀਟਾ ਨੇ ਸ਼ਬਦ ਗਾਇਨ ਕੀਤਾ | ਇਸ ਮੌਕੇ ਕੱਪੜੇ ਵੰਡਣ ਦਾ ਕੈਂਪ ਲਗਾਇਆ ਗਿਆ ਅਤੇ ਨਾਲ ਹੀ ਦਵਾਈਆਂ, ਸਬਜ਼ੀਆਂ, ਫ਼ਲ ਅਤੇ ਹੋਰ ਸਾਮਾਨ ਮੁਫ਼ਤ ਵੰਡਿਆ ਗਿਆ | ਇਸ ਤੋਂ ਇਲਾਵਾ ਅੱਖਾਂ ਦੀ ਜਾਂਚ ਦਾ ਵੀ ਕੈਂਪ ਲਗਾਇਆ ਗਿਆ ਅਤੇ ਮੋਤੀਆ ਬਿੰਦ ਆਪ੍ਰੇਸ਼ਨ ਵੀ ਕੀਤੇ ਗਏ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਵੋਟਰ ਸੂਚੀ ਤਿਆਰ ਕਰਨ ਦੀ ਪ੍ਰਕਿਰਿਆ 'ਚ ਅਣਗਹਿਲੀ ਵਰਤਣ ਦਾ ਦੋਸ਼ ਅਗਲੀ ਖ਼ਬਰ ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ ਵਲੋਂ ਮਹੀਨਾਵਾਰ ਸਾਹਿਤ ਸੰਵਾਦ ਪ੍ਰੋਗਰਾਮ ਅੱਜ
Ad Position 24