19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਹੁਣ ਗੁਰਦੁਆਰਾ ਚੋਣਾਂ 'ਚ ਵੀ ਅਕਾਲੀ ਦਲ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਉਣਗੇ ਦਿੱਲੀ ਦੇ ਸਿੱਖ ਨੌਜਵਾਨ-ਰਮਨਦੀਪ ਸਿੰਘ ਸੋਨੂੰ

Ad Position 21
No active advertisement
ਅਜੀਤ ਡੈਸਕ 25-09-2025
ਨਵੀਂ ਦਿੱਲੀ, 24 ਸਤੰਬਰ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਇਕਾਈ ਸਟੂਡੈਂਟਸ ਆਰਗਨਾਈਜ਼ੇਸ਼ਨ ਆਫ਼ ਇੰਡੀਆ (ਐੱਸ.ਓ.ਆਈ.) ਨੂੰ ਦਿੱਲੀ ਦੇ 2 ਖ਼ਾਲਸਾ ਕਾਲਜਾਂ ਦੀਆਂ ਵਿਦਿਆਰਥੀ ਚੋਣਾਂ ਵਿਚ ਮਿਲੀ ਜਿੱਤ ਨੂੰ ਦਿੱਲੀ ਯੂਥ ਵਿੰਗ ਪ੍ਰਧਾਨ ਰਮਨਦੀਪ ਸਿੰਘ ਸੋਨੂੰ ਨੇ ਇਤਿਹਾਸਕ ਜਿੱਤ ਕਰਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਸ ਜਿੱਤ ਨੇ ਸਾਫ਼ ਸੁਨੇਹਾ ਦੇ ਦਿੱਤਾ ਹੈ ਕਿ ਅਗਲੀ ਦਿੱਲੀ ਗੁਰਦੁਆਰਾ ਚੋਣਾਂ ਵਿਚ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ, ਕੌਮ ਦੇ ਦੋਖੀ ਵਿਰੋਧੀ ਧਿਰਾਂ ਦਾ ਮੁਕੰਮਲ ਸਫ਼ਾਇਆ ਕਰ ਦਿੱਤਾ ਜਾਵੇਗਾ | ਵਿਦਿਆਰਥੀ ਚੋਣਾਂ ਦਾ ਜ਼ਿਕਰ ਕਰਦਿਆਂ ਰਮਨਦੀਪ ਸਿੰਘ ਸੋਨੂੰ ਨੇ ਕਿਹਾ ਕਿ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਨਿਰਦੇਸ਼ਾਂ ਤਹਿਤ ਪਹਿਲਾਂ ਚੋਣਾਂ ਦੀ ਪੂਰੀ ਰਣਨੀਤੀ ਬਣਾਈ ਗਈ ਜਿਸ ਤਹਿਤ ਵਿਦਿਆਰਥੀਆਂ ਨੂੰ , ਸਿੱਖ ਕੌਮ 'ਤੇ ਹੋ ਰਹੇ ਲੁਕਵੇਂ ਹਮਲੇ, ਸਿੱਖ ਅਦਾਰਿਆਂ ਦੇ ਹੋ ਰਹੇ ਸਿਆਸੀਕਰਨ ਸਮੇਤ ਸਿਆਸੀ ਸਵਾਰਥਾਂ ਲਈ ਕੌਮ ਨਾਲ ਗ਼ੱਦਾਰੀ ਕਰਨ ਵਾਲਿਆਂ ਦੇ ਕਿਰਦਾਰ ਬਾਰੇ ਜਾਣੂ ਕਰਾਇਆ ਗਿਆ ਜਿਸ ਕਰਕੇ ਐੱਸ.ਓ.ਆਈ. ਨੂੰ ਨੌਜਵਾਨਾਂ ਦਾ ਭਾਰੀ ਸਮਰਥਨ ਮਿਲਿਆ | ਰਮਨਦੀਪ ਸਿੰਘ ਸੋਨੂੰ ਨੇ ਦੱਸਿਆ ਕਿ ਯੂਥ ਆਗੂ ਜਸਮੀਤ ਸਿੰਘ ਪੀਤਮਪੁਰਾ ਤੇ ਸਾਹਿਬ ਸਿੰਘ ਬਿੰਦਰਾ ਨੇ ਇਸ ਜਿੱਤ 'ਚ ਅਹਿਮ ਭੂਮਿਕਾ ਨਿਭਾਈ ¢ ਉਨ੍ਹਾਂ ਇਹ ਵੀ ਕਿਹਾ ਕਿ ਨੌਜਵਾਨਾਂ ਅੰਦਰ ਕੌਮ ਦੇ ਭਵਿੱਖ ਪ੍ਰਤੀ ਜਾਗਰੂਕਤਾ ਵੇਖ ਕੇ ਕਾਫ਼ੀ ਖ਼ੁਸ਼ੀ ਹੋਈ ਹੈ ਤੇ ਇਸ ਨਾਲ ਕੌਮ ਨੂੰ ਜ਼ਾਲਮਾਂ ਠੱਗਾਂ ਕੋਲੋਂ ਬਚਾਉਣ ਦੀ ਇੱਕ ਉਮੀਦ ਨੂੰ ਵੀ ਬਲ ਮਿਲਿਆ ਹੈ ¢
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗਲ ਵਿਖੇ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਮਾਤਾ ਸੁੰਦਰੀ ਕਾਲਜ ਵਿਖੇ ਮਿਸ ਯੂਨੀਵਰਸ ਮਨਿਕਾ ਵਿਸ਼ਵਕਰਮਾ ਦਾ ਸਨਮਾਨ
Ad Position 24