19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਕੁਰੂਕਸ਼ੇਤਰ-ਕੈਥਲ ਖੇਤਰ ਨੂੰ ਸੰਸਦ ਮੈਂਬਰ ਨਵੀਨ ਜਿੰਦਲ ਦੇ ਯਤਨਾਂ ਸਦਕਾ ਰੇਲਗੱਡੀ ਦਾ ਤੋਹਫ਼ਾ ਮਿਲਿਆ

Ad Position 21
No active advertisement
ਅਜੀਤ ਡੈਸਕ 25-09-2025
ਗੂਹਲਾ/ਕੈਥਲ, 24 ਸਤੰਬਰ (ਓ.ਪੀ. ਸੈਣੀ)- ਸੰਸਦ ਮੈਂਬਰ ਨਵੀਨ ਜਿੰਦਲ ਦੇ ਪ੍ਰਯਾਸਾ ਨਾਲ ਕੁਰੂਕਸ਼ੇਤਰ ਤੇ ਕੈਥਲ ਖੇਤਰ ਦੇ ਲੋਕਾਂ ਨੂੰ ਰੇਲਵੇ ਦੁਆਰਾ ਉਦੈਪੁਰ ਸ਼ਹਿਰ-ਚੰਡੀਗੜ੍ਹ-ਉਦੈਪੁਰ ਸ਼ਹਿਰ (20989/20990) ਸੁਪਰਫਾਸਟ ਐਕਸਪ੍ਰੈਸ ਪ੍ਰਦਾਨ ਕੀਤੀ ਗਈ ਹੈ | ਇਸ ਰੇਲਗੱਡੀ ਨੂੰ ਹਫ਼ਤੇ ਵਿਚ ਦੋ ਵਾਰ ਚਲਾਉਣ ਦਾ ਐਲਾਨ ਕੀਤਾ ਗਿਆ ਹੈ | ਇਹ ਨਵੀਂ ਰੇਲ ਸੇਵਾ ਕੈਥਲ ਤੇ ਕੁਰੂਕਸ਼ੇਤਰ ਵਿਚੋਂ ਲੰਘੇਗੀ, ਜਿਸ ਨਾਲ ਹਜ਼ਾਰਾਂ ਯਾਤਰੀਆਂ ਨੂੰ ਸਿੱਧਾ ਸੰਪਰਕ ਮਿਲੇਗਾ | ਸੰਸਦ ਮੈਂਬਰ ਨਵੀਨ ਜਿੰਦਲ ਨੇ ਇਸ ਇਤਿਹਾਸਕ ਤੋਹਫ਼ੇ ਲਈ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ | ਇਹ ਰੇਲਗੱਡੀ ਧਾਰਮਿਕ ਅਤੇ ਉਦਯੋਗਿਕ ਖੇਤਰਾਂ ਨੂੰ ਇੱਕ ਨਵੀਂ ਪ੍ਰੇਰਣਾ ਪ੍ਰਦਾਨ ਕਰੇਗੀ | ਇਹ ਰੇਲਗੱਡੀ ਨਾ ਸਿਰਫ਼ ਯਾਤਰੀਆਂ ਲਈ ਸਮਾਂ ਬਚਾਏਗੀ ਬਲਕਿ ਧਾਰਮਿਕ ਸ਼ਹਿਰ ਕੁਰੂਕਸ਼ੇਤਰ ਅਤੇ ਉਦਯੋਗਿਕ-ਖੇਤੀਬਾੜੀ ਖੇਤਰ ਕੈਥਲ ਦੇ ਵਿਕਾਸ ਨੂੰ ਵੀ ਤੇਜ਼ ਕਰੇਗੀ | ਦੇਸ਼ ਦੇ ਦੋ ਪ੍ਰਮੁੱਖ ਸੈਰ-ਸਪਾਟਾ ਸਥਾਨ, ਉਦੈਪੁਰ ਅਤੇ ਚੰਡੀਗੜ੍ਹ, ਸਿੱਧੇ ਤੌਰ 'ਤੇ ਜੁੜੇ ਹੋਣਗੇ, ਜਿਸ ਨਾਲ ਉਦਯੋਗ ਨੂੰ ਹੁਲਾਰਾ ਮਿਲੇਗਾ | ਇਸ ਤੋਂ ਇਲਾਵਾ, ਕੈਥਲ ਅਤੇ ਕੁਰੂਕਸ਼ੇਤਰ ਵਰਗੇ ਸਟੇਸ਼ਨ, ਜੋ ਵਿਸ਼ੇਸ਼ ਵਿਦਿਅਕ ਅਤੇ ਧਾਰਮਿਕ ਮਹੱਤਵ ਰੱਖਦੇ ਹਨ, ਹੁਣ ਦੇਸ਼ ਦੇ ਇੱਕ ਵੱਡੇ ਹਿੱਸੇ ਨਾਲ ਬਿਹਤਰ ਢੰਗ ਨਾਲ ਜੁੜੇ ਹੋਣਗੇ | ਸੰਸਦ ਮੈਂਬਰ ਨਵੀਨ ਜਿੰਦਲ ਦੇ ਦਫ਼ਤਰ ਦੇ ਇੰਚਾਰਜ ਧਰਮਵੀਰ ਸਿੰਘ ਨੇ ਦੱਸਿਆ ਕਿ ਟ੍ਰੇਨ ਨੰਬਰ 20989 (ਉਦੈਪੁਰ ਸ਼ਹਿਰ-ਚੰਡੀਗੜ੍ਹ ਦੋ-ਹਫ਼ਤਾਵਾਰੀ ਸੁਪਰਫਾਸਟ ਐਕਸਪ੍ਰੈਸ) ਹਰ ਬੁੱਧਵਾਰ ਤੇ ਸਨਿਚਰਵਾਰ ਨੂੰ ਉਦੈਪੁਰ ਸ਼ਹਿਰ ਤੋਂ 4:05 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ 09:50 ਵਜੇ ਚੰਡੀਗੜ੍ਹ ਪਹੁੰਚੇਗੀ | ਟ੍ਰੇਨ ਨੰਬਰ 20990 (ਚੰਡੀਗੜ੍ਹ-ਉਦੈਪੁਰ ਸ਼ਹਿਰ ਦੋ-ਹਫ਼ਤਾਵਾਰੀ ਸੁਪਰਫਾਸਟ ਐਕਸਪ੍ਰੈਸ) ਹਰ ਵੀਰਵਾਰ ਤੇ ਐਤਵਾਰ ਨੂੰ ਚੰਡੀਗੜ੍ਹ ਤੋਂ 11:20 ਵਜੇ ਰਵਾਨਾ ਹੋਵੇਗੀ ਤੇ ਅਗਲੇ ਦਿਨ 05:25 ਵਜੇ ਉਦੈਪੁਰ ਸ਼ਹਿਰ ਪਹੁੰਚੇਗੀ | ਜ਼ਿਕਰਯੋਗ ਹੈ ਕਿ ਸੰਸਦ ਮੈਂਬਰ ਨਵੀਨ ਜਿੰਦਲ ਨੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਇੱਕ ਪੱਤਰ ਲਿਖ ਕੇ ਰੇਲਵੇ ਯਾਤਰੀਆਂ ਲਈ ਇਹ ਸਹੂਲਤ ਮੰਗੀ ਸੀ | ਇਸ ਸਬੰਧ ਵਿੱਚ, ਸੰਸਦ ਮੈਂਬਰ ਜਿੰਦਲ ਨੇ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ ਅੇ ਇਸ ਸਹੂਲਤ ਦੀ ਉਪਲਬਧਤਾ ਦੀ ਬੇਨਤੀ ਕੀਤੀ | ਸੰਸਦ ਮੈਂਬਰ ਨਵੀਨ ਜਿੰਦਲ ਕੁਰੂਕਸ਼ੇਤਰ ਸੰਸਦੀ ਹਲਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਰੇਲਵੇ ਸਹੂਲਤਾਂ ਪ੍ਰਦਾਨ ਕਰਨ ਲਈ ਯਤਨਸ਼ੀਲ ਹਨ | ਕੁਰੂਕਸ਼ੇਤਰ ਹਲਕੇ ਵਿਚ ਇਸ ਰੇਲਗੱਡੀ ਦਾ ਆਉਣਾ ਉਨ੍ਹਾਂ ਦੇ ਯਤਨਾਂ ਦਾ ਨਤੀਜਾ ਹੈ |
Ad Position 22
No active advertisement
ਪਿਛਲੀ ਖ਼ਬਰ ਗਰਲਜ਼ ਸਕੂਲ ਰਤੀਆ ਦੀਆਂ ਨੁਸ਼ਿਕਾ ਤੇ ਤਨਵੀ ਨੇ ਰੈੱਡ ਰਿਬਨ ਕੁਇਜ਼ 'ਚ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ <br/> ਅਗਲੀ ਖ਼ਬਰ ਦਿਨ-ਦਿਹਾੜੇ ਘਰੋਂ ਨਗਦੀ ਤੇ ਗਹਿਣੇ ਲੁੱਟੇ <br/>
Ad Position 24